ਚੰਡੀਗੜ੍ਹ, 29 ਜਨਵਰੀ (ਪੀ. ਟੀ.)- ਵਿਜੀਲੈਂਸ ਬਿਊਰੋ ਦੇ ਕਰਾਈਮ ਵਿੰਗ ਦੇ ਡੀ.ਆਈ.ਜੀ. ਰਾਜਿੰਦਰ ਸਿੰਘ ਨੂੰ ਬਿਹਤਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਵੱਲੋਂ ਐਲਾਨੇ ਗਏ ਰਾਸ਼ਟਰਪਤੀ ਪੁਲਿਸ ਮੈਡਲ ਐਵਾਰਡਾਂ ਲਈ ਬਿਊਰੋ ਦੇ ਡੀ.ਆਈ.ਜੀ. ਰਾਜਿੰਦਰ ਸਿੰਘ ਦੀ ਵੀ ਚੋਣ ਹੋਈ ਹੈ ਜਿਹੜੀ ਕਿ ਬਿਊਰੋ ਲਈ ਮਾਣ ਵਾਲੀ ਗੱਲ ਹੈ।



