Skip to content
Independent perspectives. Global stories.
BREAKING

ਮੁੱਖ ਮੰਤਰੀ ਬਾਦਲ ਵੱਲੋਂ ਲੋਕਾਂ ਨੂੰ ਸਿਆਸੀ ਨੁਮਾਇੰਦਿਆਂ ਦੀ ਚੋਣ ਸਮਝਦਾਰੀ ਨਾਲ ਕਰਨ ਦੀ ਅਪੀਲ

Share this story

Page-1_18 ਧੂਰੀ/ਸੰਗਰੂਰ 27 ਜਨਵਰੀ (ਸਿਕੰਦਰ ਖਾਨ, ਵਿਸ਼ੂ ਬਾਂਸਲ, ਨਰਿੰਦਰ ਸਿੰਘ, ਰਕੇਸ਼ ਜਿੰਦਲ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸਿਆਸੀ ਨੁਮਾਇੰਦਿਆਂ ਦੀ ਵੋਟਾਂ ਦੌਰਾਨ ਚੋਣ ਕਰਦੇ ਸਮੇਂ ਆਪਣਾ ਫੈਸਲਾ ਸਮਝਦਾਰੀ ਅਤੇ ਸੂਝ-ਬੂਝ ਨਾਲ ਕਰਨ ਦੀ ਅਪੀਲ ਕੀਤੀ ਹੈ। ਅੱਜ ਧੂਰੀ ਵਿਧਾਨ ਸਭਾ ਹਲਕੇ ਵਿੱਚ ਦੂਜੇ ਗੇੜ ਦੇ ਸੰਗਤ ਦਰਸ਼ਨਾਂ ਦੇ ਪਹਿਲੇ ਦਿਨ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਬਿਨਾ ਕਿਸੇ ਠੋਸ ਅਧਾਰ ਅਤੇ ਕੇਵਲ ਭਾਵਨਾਵਾਂ ਦੇ ਅਧਾਰ ’ਤੇ ਹਵਾ ਵਿੱਚ ਵਹਿ ਕੇ ਲਏ ਗਏ ਫੈਸਲਿਆਂ ਨਾਲ ਨਾ ਕੇਵਲ ਵਿਕਾਸ ਕੰਮਾਂ ਦੀ ਗਤੀ ਵਿੱਚ ਵਿਘਨ ਪੈਂਦਾ ਹੈ ਸਗੋਂ ਇਸ ਨਾਲ ਸਮੁੱਚਾ ਇਲਾਕਾ ਹੀ ਪਿੱਛੇ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ

ਪਿਛਲੀਆਂ ਲੋਕ ਸ੍ਯਭਾ ਚੋਣਾਂ ਦੌਰਾਨ ਇਸ ਇਲਾਕੇ ਦੇ ਵੋਟਰਾਂ ਵੱਲੋਂ ਲਏ ਗਏ ਫੈਸਲੇ ਨਾਲ ਇਹ ਇਲਾਕਾ ਤਕਰੀਬਨ 20 ਸਾਲ ਪਿੱਛੇ ਚਲਾ ਗਿਆ ਹੈ। ਇਸ ਮੌਕੇ ਵਿੱਤ ਅਤੇ ਯੋਜਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ, ਵਿਧਾਇਕ ਇਕਬਾਲ ਸਿੰਘ ਝੂੰਦਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ, ਸ. ਗੋਬਿੰਦ ਸਿੰਘ ਲੌਂਗੋਵਾਲ ਹਲਕਾ ਇੰਚਾਰਜ਼ ਧੂਰੀ, ਸ. ਤੇਜਾ ਸਿੰਘ ਕਮਾਲਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ .ਅਮਨਵੀਰ ਸਿੰਘ ਚੈਰੀ ਯੂਥ ਅਕਾਲੀ ਆਗੂ, ਸ. ਭੁਪਿੰਦਰ ਸਿੰਘ ਭਲਵਾਨ ਮੈਂਬਰ ਐਸ.ਜੀ.ਪੀ.ਸੀ, ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਡੀ.ਆਈ.ਜੀ. ਪਟਿਆਲਾ ਰੇਂਜ ਸ੍ਰੀ ਸਿਵ ਕੁਮਾਰ ਵਰਮਾ, ਜ਼ਿਲ੍ਹਾ ਪੁਲਿਸ ਸ. ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ. ਧੂਰੀ ਸ੍ਰੀਮਤੀ ਈਸ਼ਾ ਸਿੰਗਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

WRITTEN BY