Skip to content
Independent perspectives. Global stories.
BREAKING

ਟੀ ਈ ਟੀ ਪਾਸ ਅਧਿਆਪਕ ਯੂਨੀਅਨ ਵੱਲੋਂ ਅਗਲੀ ਹਾਇਰ ਮੈਰਿਟ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ

Share this story

ਬਰਨਾਲਾ 25 ਜਨਵਰੀ  (ਰਾਮ ਸਿੰਘ ਧਨੋਲਾ, ਕੁਲਦੀਪ ਸਿੰਘ)-   ਅਧਿਆਪਕ ਯੋਗਤਾਂ ਪ੍ਰੀਖਿਆ ਟੀ,ਈ,ਟੀ ਪਾਸ ਯੂਨੀਅਨ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ 5078 ਭਰਤੀ ਪ੍ਰਕਿਰਿਆ ਅਧੀਨ ਮਿਤੀ 25,11,014 ਤੋ 06,12,2014 ਤੱਕ ਸਭ ਵਿਸਿਆਂ ਦੇ ਉਮੀਦਵਾਰਾਂ ਨੂੰ ਮੁਹਾਲੀ ਬੁਲਾ ਕੇ ਦਸਤੀ ਨਿਯੁਕਤੀ ਪੱਤਰ ਦੇਣ ਤੋ ਬਾਅਦ ਖਾਲੀ ਰਹਿ ਗਈਆ ਵੱਖ-ਵੱਖ ਵਿਸਿਆਂ ਦੀਆ ਅਸਾਮੀਆ ਉੱਪਰ ਅਗਲੀ ਹਾਇਰ ਮੈਰਿਟ ਵਾਲੇ ਉਮੀਦਵਾਰਾਂ ਨੂੰ ਜਲਦੀ ਬੁਲਾ ਕੇ ਜਲਦੀ ਤੋ ਜਲਦੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਸਕੱਤਰ ਰਘਵੀਰ ਸਿੰਘ ਭਵਾਨੀਗੜ ਨੇ ਦੱਸਿਆ ਕਿ ਭਰਤੀ  ਅਧੀਨ ਚੁਣੇ ਗਏ ਉਮੀਦਵਾਰਾਂ ਦੀ ਮੈਰਿਟ ਸੂਚੀ ਮਿਤੀ 15-10-014 ਨੂੰ ਸਿੱਖਿਆ ਵਿਭਾਗ ਦੀ ਵੈੱਬ ਸਾਈਟ ਤੇ ਪਾ ਦਿੱਤੀ ਗਈ ਸੀ। ਇਸ ਤੋ ਬਾਅਦ ਇੰਨਾ ਚੁਣੇ ਗਏ ਉਮੀਦਵਾਰਾਂ ਨੂੰ ਤਿੰਨ ਮੋਕੇ  ਦੇ ਕੇ ਇੰਨਾ ਤੋ ਆਪਣੀ ਅਸਾਮੀ ਨੂੰ ਪ੍ਰਵਾਨ ਕਰਨ ਸਬੰਧੀ

ਸਵੀਕਾਰਤਾ ਪੱਤਰ ਅਤੇ ਦੋ ਵਿਸਿਆ ਚ ਆ ਰਹੇ ਉਮੀਦਵਾਰਾ ਤੋ ਆਪਣੀ ਪਸੰਦ ਦਾ ਇੱਕ ਵਿਸਾ ਚੁਨਣ ਸਬੰਧੀ ਸਵੈ-ਘੋਸਣਾ ਪੱਤਰ ਜਮਾ ਕਰਵਾਏ ਗਏ ਸਨ ਤੇ ਇੰਨਾ ਸਵੀਕਾਰਤਾ ਪੱਤਰਾ ਤੇ ਘੋਸਣਾ ਪੱਤਰਾ ਨੂੰ ਜਮਾਂ ਕਰਵਾ ਕੇ ਵਿਭਾਗ ਦੁਆਰਾ 6-12-014 ਤੱਕਕੁੱਲ ਚੁਣੇ ਗਏ 2574 ਉਮੀਦਵਾਰਾ ਵਿੱਚੋ ਸਿਰਫ 1838 ਉਮੀਦਵਾਰਾਂ ਨੂੰਹੀ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। ਉਨਾ ਦੱਸਿਆ ਕਿ ਸਿੱਖਿਆ ਵਿਭਾਗ ਇਨਾ ਅਗਲੀ ਹਾਇਰ ਮੈਰਿਟ ਵਾਲੇ ਉਮੀਦਵਾਰਾ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਕੱਛੂ ਕੋਮਾ ਚਾਲ ਨਾਲ ਪੁਰੀ ਕਰ ਰਿਹਾ ਹੈ। ਉਹਨਾ ਸਿੱਖਿਆ ਮੰਤਰੀ ਤੋ ਮੰਗ ਕੀਤੀ ਹੈ ਕਿ ਜਲਦੀ ਤੋ ਜਲਦੀ ਅਗਲੀ ਹਾਇਰ ਮੈਰਿਟ ਵਾਲੇ ਉਮੀਦਵਾਰਾ ਦੀ ਸੂਚੀ ਕਰਕੇ ਨਿਯੁਕਤੀ ਪੱਤਰ ਜਾਰੀ ਕੀਤੇ  ਜਾਣ ਅਤੇ ਢਾਈ ਸਾਲਾ ਤੋ ਨੋਕਰੀ ਦੀ ਉਡੀਕ ਕਰਦੇ ਬੇਰੁਜਗਾਰਾਂ ਨੂੰ ਜਲਦੀ ਸਕੂਲਾਂ ਚ ਭੇਜਿਆ ਜਾਵੇ।

WRITTEN BY