Skip to content
Independent perspectives. Global stories.
BREAKING

ਤਾਜ ਮਹੱਲ ਨਹੀਂ ਜਾਣਗੇ ਬਰਾਕ ਓਬਾਮਾ

Share this story

ਨਵੀਂ ਦਿੱਲੀ, 24 ਜਨਵਰੀ (ਪੀ. ਟੀ.)- ਭਾਰਤ ਦੌਰੇ ’ਤੇ ਆ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤਾਜ ਮਹੱਲ ਦਾ ਦੌਰਾ ਨਹੀਂ ਕਰਨਗੇ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਇਹ ਜਾਣਕਾਰੀ ਉੱਤਰ ਪ੍ਰਦੇਸ਼ ਸਰਕਾਰ ਨੂੰ ਦਿੱਤੀ ਹੈ। ਇਸ ਤੋਂ ਪਹਿਲਾ ਖ਼ਬਰਾਂ ਸਨ ਕਿ ਓਬਾਮਾ ਆਪਣੀ ਪਤਨੀ ਨਾਲ ਤਾਜਮਹੱਲ ਦੇਖਣ ਜਾਣਗੇ ਪਰ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਸੀ। ਸੂਤਰਾਂ ਮੁਤਾਬਿਕ ਓਬਾਮਾ ਦਾ ਤਾਜ ਦੌਰਾ ਉਨ੍ਹਾਂ ਦੀ ਕਾਰ ਦੇ ਕਾਰਨ ਰੱਦ ਹੋਇਆ ਹੈ। ਕਿਉਂਕਿ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਤਾਜਮਹੱਲ ਕੋਲ ਡੀਜ਼ਲ ਅਤੇ ਪੈਟਰੋਲ ਵਾਲੀਆਂ ਗੱਡੀਆਂ ਨਹੀਂ ਜਾ ਸਕਦੀਆਂ। ਤਾਜ ਮਹੱਲ ਤੱਕ ਜਾਣ ਲਈ ਬੈਟਰੀ ਵਾਲੀਆਂ ਕਾਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਓਬਾਮਾ ਦਾ ਤਾਜ ਦੌਰਾ ਰੱਦ ਹੋਣ ਦਾ ਕਾਰਨ ਕੂਟਨੀਤਕ ਕਾਰਨਾਂ ਕਰਕੇ ਹੈ। ਭਾਰਤ ਦੌਰੇ ਤੋਂ ਬਾਅਦ ਓਬਾਮਾ ਨੂੰ ਸਾਊਦੀ ਅਰਬ ਜਾਣਾ ਹੈ ਅਤੇ ਉਸ ਤੋਂ ਬਾਅਦ 27 ਜਨਵਰੀ ਨੂੰ ਅਮਰੀਕਾ ਪਹੁੰਚਣਾ ਹੈ। ਇਸ ਲਈ ਸਮੇਂ ਦੀ ਕਮੀ ਦੇ ਚੱਲਦਿਆਂ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ।

WRITTEN BY