ਮਸਤੂਆਣਾ ਸਾਹਿਬ/ਸੰਗਰੂਰ, 23 ਜਨਵਰੀ (ਗਰੋਵਰ)- ਪੰਜਾਬ ਅਤੇ ਯੂ. ਟੀ ਮੁਲਾਜਮ ਸੰਘਰਸ਼ ਕਮੇਟੀ ਦੀ ਸੁਬਾ ਕਮੇਟੀ ਦੇ ਸੱਦੇ ਤੇ ਮਾਲਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਬਡਰੂਖਾ, ਸੀਤਾ ਰਾਮ ਸ਼ਰਮਾ, ਆਦਿ ਆਗੂਆ ਦੀ ਅਗਵਾਈ ਹੇਠ ਸੰਗਰੂਰ ਤਹਿਸੀਲ ਦੇ ਸਮੂਹ ਮੁਲਾਜਮਾਂ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਵਿੱਖੇ ਵੱਡੀ ਪੱਧਰ ਤੇ ਇਕੱਤਰ ਹੋ ਕਿ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ, ਲੋਕ ਵਿਰੋਧੀ ਰੀਤੀਆ ਖਿਲਾਫ ਧਰਨਾ ਦਿਤਾ ਗਿਆ। ਧਰਨੇ ਨੂੰ ਸਬੋਧਨ ਕਰਦਿਆ ਜਿਲ੍ਹਾ ਕਨਵੀਨਰਾਂ ਸਵਰਨਜੀਤ ਸਿੰਘ, ਪ੍ਰਤਾਪ ਸਿੰਘ ਮਾਂਗਟ, ਨੇ ਕਿਹਾ ਕਿ ਪੰਜਾਬ ਸਰਕਾਰ ਦੀ ਆਉਟਸੋਰਸਿੰਗ ਦੀ ਨੀਤੀ ਸਾਰੇ ਸਰਕਾਰੀ ਵਿਭਾਗਾ ਨੂੰ ਬੁਰੀ ਤਰ੍ਹਾਂ ਖਤਮ ਕਰ ਰਹੀ ਹੈ। ਜਿਸ ਨਾਲ ਆਉਣ ਵਾਲੇ ਸਮੇ ਵਿੱਚ ਮੁਲਾਜਮ ਲੋਕਾਂ ਦੀਆਂ ਸਮੱਸਿਆਵਾਂ ਹੋਰ ਵਾਧਾ ਹੋਣਾ ਹੈ। ਆਗੂਆ ਨੇ ਮੰਗ ਕੀਤੀ ਕਿ ਸਰਕਾਰੀ ਵਿਭਾਗਾ ਵਿੱਚ ਖਾਲੀ ਪੋਸ਼ਟਾ ਰੈਗੁਲਰ ਅਧਾਰ ਤੇ ਤੁਰੰਤ ੍ਯਭਰੀਆਂ ਜਾਣ, ਠੇਕੇ ਅਤੇ ਡੇਲੀਵੇਜ ਤੇ ਕੰਮ ਕਰਦੇ ਕਾਮਿਆ ਨੂੰ ਰੈਗੁਲਰ ਕੀਤਾ ਜਾਵੇ,ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ, ਜੁਲਾਈ 2014 ਤੋਂ ਡਿਊ ਡੀ. ਏ ਦੀ ਕੀਸਤ ਐਲਾਨੀ ਜਾਵੇ,ਜਨਵਰੀ 2014 ਤੋਂ ਬਣਦਾ 9 ਮਹੀਨਿਆ ਦਾ ਡੀ. ਏ ਦਾ ਏਰੀਅਰ ਰਲੀਜ ਕੀਤਾ ਜਾਵੇ ਅਤੇ ਵੱਖ ਵੱਖ ਵਿਭਾਗਾ ਵਿੱਚ ਚਾਲੂ
ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਨੀਤੀ ਖਤਮ ਕੀਤੀ ਜਾਵੇ। ਆਗੂਆ ਨੇ ਪੰਜਾਬ ਸਰਕਾਰ ਵੱਲੋਂ ਨਿਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ ਵਰਗੇ ਕਾਲੇ ਕਾਨੂਨਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ । ਰੋਸ ਧਰਨੇ ਨੂੰ ਹਰਜੀਤ ਸਿੰਘ ਬਾਲੀਆ, ਬਲਬੀਰ ਚੰਦ ਲਂੋਗੋਵਾਲ, ਸੁਖਦੇਵ ਚੰਗਾਲੀ ਵਾਲਾ, ਬਲਜੀਤ ਅਕਬਰਪੁਰ, ਰਜਿੰਦਰ ਅਕੋਈ ਸਾਹਿਬ, ਅਮਰਜੀਤ ਹੈਲਥ, ਬਲਦੇਵ ਹਥਨ, ਰਮੇਸ਼ ਕੁਮਾਰ, ਸ਼ੂਸ਼ਮਾ ਅਰੋੜਾ, ਭਰਪੂਰ ਛਾਜਲੀ, ਆਦਿ ਆਗੂਆ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰੇ ਬਾਜੀ ਕੀਤੀ। ਆਗੂਆ ਨੇ ਸਮੁੱਚੇ ਮੁਲਾਜਮਾਂ ਨੂੰ 10 ਫਰਵਰੀ ਨੂੰ ਜਿਲ੍ਹੇ ਪੱਧਰ ਤੇ ਦਿੱਤੇ ਜਾਣ ਵਾਲੇ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਵੱਡੇ ਸੰਘਰਸ਼ਾ ਰਾਹੀ ਮੁਲਾਜਮ ਮਾਰੂ ਨੀਤੀਆਂ ਨੂੰ ਸਾਰਥਿਕ ਮੋੜਾ ਦਿੱਤਾ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਬੱਜਟ ਸੈਸ਼ਨ ਦੇ ਦੂਜੇ ਦਿਨ ਰਾਜ ਪੱਧਰੀ ਐਕਸ਼ਨ ਕੀਤੇ ਜਾਣਗੇ।



