ਸੰਗਰੂਰ, 23 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੰਗਰੂਰ ਜ਼ਿਲ੍ਹਾ ਇਕਾਈ ਦਾ ਡੈਲੀਗੇਟ ਇਜਲਾਸ 1 ਫਰਵਰੀ 2015 ਨੂੰ ਅਗਰਵਾਲ ਧਰਮਸ਼ਾਲਾ ਸੰਗਰੂਰ ਵਿੱਚ 12 ਵਜੇ ਹੋਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਬਸ਼ੇਸ਼ਰ ਰਾਮ ਨੇ ਕਿਹਾ ਕਿ ਇਸ ਇਜਲਾਸ ਵਿੱਚ ਪਿਛਲੇ ਕੰਮ ਦੇ ਲੇਖੇ ਜੋਖੇ ਤੋਂ ਬਿਨ੍ਹਾਂ ਅਗਲੇ ਕਾਰਜ ਤਹਿ ਕਰਨ ਦੇ ਨਾਲੋ ਨਾਲ ਚੋਣ ਵੀ ਕੀਤੀ ਜਾਵੇਗੀ। ਸ਼੍ਰੀ ਰਾਮ ਨੇ ਦੱਸਿਆ ਕਿ ਸਭਾ ਦੀ ਮੈਂਬਰਸ਼ਿਪ ਦਾ ਨਵੀਨੀਕਰਣ ਅਤੇ ਨਵੀਂ ਭਰਤੀ 15 ਜਨਵਰੀ ਤੱਕ ਜ਼ਿਲ੍ਹਾ ਪ੍ਰਧਾਨ ਨਾਮਦੇਵ ਭੂਟਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਪੱਪੀ ਦੀ ਦੇਖ ਰੇਖ ਅਧੀਨ ਜ਼ਿਲ੍ਹਾ ਕਮੇਟੀ ਵੱਲੋਂ ਪੂਰੀ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਇਸ ਵਾਰੀ ਸਭਾ ਦੀ ਮੈਂਬਰਸ਼ਿਪ ਵਿੱਚ ਵਿਸ਼ੇਸ਼ ਤੌਰ ਉ¤ਤੇ ਵਾਧਾ ਹੋਇਆ ਹੈ ਅਤੇ ਇਸ ਦੀ ਕੁੱਲ ਗਿਣਤੀ 300 ਤੋਂ ਵੱਧ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਭਾ ਨੇ ਜ਼ਿਲ੍ਹੇ ਵਿੱਚ
ਸੰਘਰਸ਼ਸੀਲ ਤਾਕਤਾਂ ਨੂੰ ਜਮਹੂਰੀ ਸਭਾ ਨਾਲ ਜਥੇਬੰਦਕ ਤੌਰ ਉ¤ਤੇ ਜੋੜ੍ਹਨ ਉ¤ਤੇ ਇਸ ਵਾਰੀ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਜਲਾਸ ਸੰਬੰਧੀ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਨੇ ਕਿਹਾ ਕਿ ਇਸ ਵਿੱਚ ਜ਼ਿਲ੍ਹੇ ਦੀ ਪਿਛਲੀ ਕਾਰਗੁਜ਼ਾਰੀ ਰਿਪੋਰਟ ਉ¤ਤੇ ਬਹਿਸ ਵਿਚਾਰ ਤੋਂ ਬਿਨ੍ਹਾਂ ਸਭਾ ਦੇ ਐੈਲਾਨਨਾਮੇ ਅਤੇ ਵਿਧਾਨ ਬਾਰੇ ਵੀ ਚਰਚਾ ਹੋਵੇਗੀ। ਇਸ ਤੋਂ ਬਿਨ੍ਹਾਂ ਜ਼ਿਲ੍ਹਾ ਕਮੇਟੀ ਦੀ ਚੋਣ ਤੋਂ ਬਿਨ੍ਹਾਂ ਸੂਬਾ ਇਜਲਾਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਜਾਵੇਗੀ। ਇਜਲਾਸ ਵਿੱਚ 15 ਜਨਵਰੀ ਤੱਕ ਭਰਤੀ ਹੋਏ ਮੈਂਬਰ ਬਤੌਰ ਡੇੈਲੀਗੇਟ ਅਤੇ ਬਾਅਦ ਵਿੱਚ ਸ਼ਾਮਲ ਹੋਏ ਮੈਂਬਰ ਬਤੌਰ ਦਰਸ਼ਕ ਹਿੱਸਾ ਲੈਣਗੇ।



