Skip to content
Independent perspectives. Global stories.
BREAKING

ਚਾਈਨਾ ਡੋਰ ਦੇ ਖਿਲਾਫ ਪੁਲਿਸ ਨੇ ਕੀਤੀ ਛਾਪੇਮਾਰੀ

Share this story

ਅਨੰਦਪੁਰ ਸਾਹਿਬ, 23 ਜਨਵਰੀ (ਦਵਿੰਦਰਪਾਲ ਸਿੰਘ)- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਚਈਨਾ ਡੋਰ ਦੇ ਖਿਲਾਫ ਪਾਬੰਦੀ ਲਗਾਉਣ ਦੇ ਦਿੱਤੇ ਅਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਇਸ ਮੁਹਿੰਮ ਨੂੰ ਲੈ ਕੇ ਛਾਪੇਮਾਰੀ ਕੀਤੀ। ਅੱਜ ਸਿਟੀ ਇੰਚਾਰਜ ਸੰਨੀ ਖੰਨਾ ਦੀ ਟੀਮ ਨੇ ਅੱਜ ਅਨੰਦਪੁਰ ਸਾਹਿਬ ਦੇ ਸ਼ਹਿਰ ਵਿੱਚ ਕਈ ਦੁਕਾਨਾ ਵਿੱਚ ਛਾਪੇਮਾਰੀ ਕੀਤੀ। ਸੰਨੀ ਖੰਨਾ ਨੇ ਕਿਹਾ ਕਿ ਅਨੰਦਪੁਰ ਸਾਹਿਬ ਵਿੱਚ ਉ¦ਘਣਾ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੀ ਟੀਮ ਵਿਚ ਹੈਡ ਕਾਸਟੇਬਲ ਕਰਨ ਸਿੰਘ, ਹੋਲਦਾਰ ਮਲਕੀਤ ਸਿੰਘ ਆਦਿ ਹਾਜ਼ਰ ਹਨ।

WRITTEN BY