Skip to content
Independent perspectives. Global stories.
BREAKING

ਭਵਿ¤ਖ ਦੇ ਅਧਿਆਪਕ ਤਿਆਰ ਕੀਤੇ ਜਾਣਗੇ : ਮਨਜੀਤ ਸਿੰਘ ਜੀ.ਕੇ.

Share this story

Page-1_24 ਨਵੀਂ ਦਿੱਲੀ, 22 ਜਨਵਰੀ (ਪੀ. ਟੀ.)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ੈਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਅਧੀਨ ਭਵਿੱਖ ਦੇ ਲਈ ਤਿਆਰ ਕੀਤੇ ਜਾ ਰਹੇ ਅਧਿਆਪਕਾਂ ਨੂੰ ਇੱਕ ਵਧੀਆ ਅਧਿਆਪਕ ਬਣਾਉਣ ਦੀ ਦੋ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਕਰਦੇ ਹੋਏ ਕਮੇਟੀ ਦੇ ਐਜੂਕੇਸ਼ਨ ਕਾਲਜ ਵਿੱਚ ਅਧਿਆਪਕ ਬਣਨ ਦੇ ਲਈ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਚੰਗਾ ਅਧਿਆਪਕ ਬਣ ਕੇ ਦੇਸ਼ ਅਤੇ ਕੌਮ ਦਾ ਨਾਂਅ ਉ¤ਚਾ ਕਰਨ ਦਾ ਸੰਦੇਸ਼ ਦਿੱਤਾ। ਸ. ਜੀ. ਕੇ. ਨੇ ਡਿਗਰੀ ਤੋਂ ਜਿਆਦਾ ਕਾਬਲੀਅਤ ਨੂੰ ਤਰਜੀਹ ਦਿੱਤੇ ਜਾਣ ਉ¤ਤੇ ਜ਼ੋਰ ਦਿੰਦੇ

ਹੋਏ ਸਮੂਹ ਫੈਕਲਟੀ ਮੈਂਬਰਾਂ ਨੂੰ ਆਉਣ ਵਾਲੀ ਪੀੜ੍ਹੀ ਦੇ ਚੰਗੇ ਭਵਿੱਖ ਦੇ ਲਈ ਚੰਗੇ ਅਧਿਆਪਕਾਂ ਦੀ ਖੇਪ ਤਿਆਰ ਕਰਨ ਦੀ ਵੀ ਅਪੀਲ ਕੀਤੀ। ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ. ਜੀ.ਕੇ. ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਸਰਟੀਫਿਕੇਟ ਦਿੱਤੇ ਗਏ। ਡਾ. ਜਸਪਾਲ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਇਸ ਯਤਨ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਾਲਜ ਦੇ ਡਾਇਰੈਕਟਰ ਡਾ. ਹਰਮੀਤ ਸਿੰਘ ਨੂੰ ਕਾਲਜ ਵਿੱਚ ਦਾਖਲੇ ਦੇ ਸਮੇਂ ਕਾਬਲੀਅਤ ਨੂੰ ਸਿਫਾਰਿਸ਼ ਤੋਂ ਪਹਿਲਾਂ ਦੇਖਣ ਦੀ ਸਲਾਹ ਵੀ ਦਿੱਤੀ, ਤਾਂ ਜੋ ਜਿਹੜੇ ਸਿੱਖਿਆ ਅਦਾਰਿਆਂ ਵਿੱਚੋਂ ਇਹ ਵਿਦਿਆਰਥੀ ਨੌਕਰੀ ਕਰਨ ਉ¤ਥੇ ਕਾਬਲ ਵਿਦਿਆਰਥੀਆਂ ਦੀ ਫੌਜ ਤਿਆਰ ਹੋ ਸਕੇ। ਇਸ ਮੌਕੇ ਕਾਲਜ ਦੇ ਮੈਨੇਜਰ ਸ. ਪਰਮਜੀਤ ਸਿੰਘ ਚਿਮਨੀ ਵੀ ਮੌਜੂਦ ਸਨ।

WRITTEN BY