Skip to content
Independent perspectives. Global stories.
BREAKING

ਜ਼ਿਲ੍ਹਾ ਰੋਪੜ ਅੰਦਰ 40 ਹਜ਼ਾਰ ਤੋਂ ਵਧ ਭਾਜਪਾ ਮੈਂਬਰਾਂ ਦੀ ਭਰਤੀ : ਪ੍ਰਵੇਸ਼ ਗੋਇਲ

Share this story

ਅਨੰਦਪੁਰ ਸਾਹਿਬ, 21 ਜਨਵਰੀ (ਦਵਿੰਦਪਾਲ ਸਿੰਘ)- ਬੀਤੀ ਸ਼ਾਮ ਅਨੰਦਪੁਰ ਸਾਹਿਬ ਦੇ ਮਾਡਲ ਟਾਊਨ ਵਿਖੇ ਜ਼ਿਲ੍ਹਾ ਭਾਜਪਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਜੇ ਜੰਬਾਲ ਵਿਸੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਜਿੱਥੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਜੇ ਜੰਬਾਲ ਵੱਲੋਂ ਭਾਜਪਾ ਦੀ ਭਰਤੀ ਮੁਹਿਮ ਦੀ ਹੁਣ ਤੱਕ ਦੀ ਹੋਈ ਭਰਤੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਉਥੇ ਹੀ ਉਨ੍ਹਾਂ ਨੇ ਜ਼ਿਲ੍ਹਾ ਰੋਪੜ ਦੇ 8 ਮੰਡਲਾਂ ਦੀ ਰਿਪੋਰਟ ਲੈ ਕੇ ਇਹ ਵਰਕਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਉਹ ਘਰ-ਘਰ ਜਾ ਕੇ ਭਾਜਪਾ ਦੀ ਭਰਤੀ ਮੁਹਿੰਮ ਨੂੰ ਹੋਰ ਜ਼ੋਰਦਾਰ ਤਰੀਕੇ ਨਾਲ ਚਲਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਪੜ ਅੰਦਰ ਹੁਣ ਤੱਕ ਦੀ 40 ਹਜ਼ਾਰ ਤੋਂ ਵੱਧ ਦੀ ਭਰਤੀ ਕੀਤੀ ਜਾ ਚੁੱਕੀ ਹੈ ਜਿਸ ਲਈ ਜ਼ਿਲ੍ਹਾ ਰੋਪੜ ਦਾ ਸੰਗਠਨ ਵਧਾਈ ਦਾ ਪਾਤਰ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦਾ ਟੀਚਾ ਉਮੀਦ ਹੈ ਕਿ

ਨਿਸ਼ਚਿਤ ਸਮੇ ਤੋਂ ਪਹਿਲਾਂ ਪੂਰਾ ਕਰਕੇ ਇੱਕ ਮਿਸਾਲ ਪੈਦਾ ਕਰੇਗਾ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਜੇ ਜੰਬਾਲ ਵੱਲੋਂ ਜ਼ਿਲ੍ਹਾ ਭਾਜਪਾ ਦੇ ਸਾਰੇ ਵਰਕਰਾਂ ਨੂੰ ਇਹ ਦਿਸ਼ਾ-ਨਿਰਦੇਸ਼ ਦਿੱਤੇ ਕਿ ਉਹ ਘਰ ਘਰ ਜਾ ਕੇ ਭਾਜਪਾ ਦੇ ਭਰਤੀ ਅਭਿਆਨ ਨੂੰ ਚਲਾਉਣ। ਇਸ ਮੌਕੇ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਪ੍ਰਵੇਸ਼ ਗੋਇਲ ਨੇ ਦੱਸਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ 27 ਜਨਵਰੀ ਨੂੰ ਅਨੰਦਪੁਰ ਸਾਹਿਬ ਦੇ ਮਾਡਲ ਟਾਉਨ ਵਿਖੇ ਜ਼ਿਲ੍ਹਾ ਭਾਜਪਾ ਦੇ ਕਾਰਜਕਾਰਨੀ ਤੇ ਅਹੁੱਦੇਦਾਰਾ ਨੂੰ ਸੰਬੋਧਤ ਕਰਨਗੇ।

WRITTEN BY