Skip to content
Independent perspectives. Global stories.
BREAKING

ਦੇਸ਼ ਦਾ ਆਮ ਬਜਟ 28 ਫਰਵਰੀ ਨੂੰ 26 ਨੂੰ ਪੇਸ਼ ਹੋਵੇਗਾ ਰੇਲ ਬਜਟ

Share this story

Page-1_09 ਨਵੀਂ ਦਿ¤ਲੀ, 21 ਜਨਵਰੀ (ਪੀ. ਟੀ. ਲਾਇਵ)- ਵਿ¤ਤ ਮੰਤਰੀ ਅਰੁਣ ਜੇਤਲੀ 28 ਫਰਵਰੀ ਨੂੰ ਸਦਨ ’ਚ ਦੇਸ਼ ਦਾ ਆਮ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾ 26 ਫਰਵਰੀ ਨੂੰ ਰੇਲ ਬਜਟ ਅਤੇ 27 ਫਰਵਰੀ ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। ਇਹ ਮੋਦੀ ਸਰਕਾਰ ਦਾ ਦੂਸਰਾ ਬਜਟ ਹੋਵੇਗਾ।ਬਜਟ ਇਜਲਾਸ 23 ਫਰਵਰੀ ਤੋਂ 20 ਮਾਰਚ ਚ¤ਲੇਗਾ। ਇਸ ਤੋਂ ਬਾਅਦ 19 ਅਪ੍ਰੈਲ ਤ¤ਕ ਵਿਸ਼ਰਾਮ ਦਿ¤ਤਾ ਜਾਵੇਗਾ ਅਤੇ ਫਿਰ 20 ਅਪ੍ਰੈਲ ਤੋਂ 8 ਮਈ ਤ¤ਕ ਸੰਸਦ ਦਾ ਇਜਲਾਸ ਚ¤ਲੇਗਾ। ਹੁਣ ਜਦੋਂ ਭਾਰਤ ਦੀ ਆਰਥਿਕਤਾ ਸਥਿਤੀ ’ਚ ਸੁਧਾਰ ਆ ਰਿਹਾ ਹੈ ਤਾਂ ਵਿ¤ਤ ਮੰਤਰੀ ਅਰੁਣ ਜੇਤਲੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵਿਕਾਸ ਨੂੰ ਬੜ੍ਹਾਵਾ ਦੇਣ ਵਾਲਾ ਬਜਟ ਪੇਸ਼ ਕਰਨਗੇ।ਇਸ ਵਾਰ ਬਜਟ ਤੋਂ ਉਦਯੋਗ, ਰੋਜ਼ਗਾਰ ਅਤੇ ਖੇਤੀ ਖੇਤਰ ’ਚ ਸੁਧਾਰ ਲਿਆਉਣ ਵਾਲੀਆਂ ਨੀਤੀਆਂ ਐਲਾਨਿਆ ਜਾ ਸਕਦੀਆਂ ਹਨ।

26 ਮਈ 2014 ਨੂੰ ਕੇਂਦਰ ਵਿੱਚ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ 6 ਮਹੀਨਿਆਂ ਲਈ ਅੰਤਰਿਮ ਬਜਟ ਬੇਸ਼ ਕੀਤਾ ਸੀ।
ਰਾਸ਼ਟਰਪਤੀ ਪ੍ਰਣਬ ਮੁਖਰਜੀ 23 ਫਰਵਰੀ ਨੂੰ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨਗੇ।
ਰੇਲ ਮੰਤਰੀ ਸੁਰੇਸ਼ ਪ੍ਰਭੂ ਰੇਲ ਬਜਟ ਪੇਸ਼ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਰੇਲ ਬਜਟ ਵਿੱਚ ਆਮ ਜਨਤਾ ਉ¤ਤੇ ਭਾਰ ਪੈ ਸਕਦਾ ਹੈ। ਰੇਲਵੇ ਵੱਲੋਂ ਯਾਤਰੀ ਕਿਰਾਇਆ ਅਤੇ ਮਾਲ ਭਾੜਾ ਵਧਾਉਣ ਦੇ ਉ¤ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਹੈਦਰਾਬਾਦ ਵਿਖੇ ਰੇਲ ਮੰਤਰੀ ਨੇ ਰੇਲ ਬਜਟ ਵਿੱਚ ਯਾਤਰੀ ਕਿਰਾਇਆ ਵਧਾਉਣ ਦੇ ਸੰਕੇਤ ਦਿੱਤੇ ਸਨ।

WRITTEN BY