Skip to content
Independent perspectives. Global stories.
BREAKING

ਹਾਈਕੋਰਟ ਵੱਲੋਂ ਈ.ਡੀ. ਨਿਰੰਜਨ ਸਿੰਘ ਦੀ ਬਦਲੀ ’ਤੇ ਰੋਕ

Share this story

Page-1_19 ਚੰਡੀਗੜ੍ਹ, 21 ਜਨਵਰੀ (ਪੀ. ਟੀ.)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵ¤ਲੋਂ ਅ¤ਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲੰਧਰ ਦੇ ਸਹਾਇਕ ਡਾਇਰੈਕਟਰ ਨਿਰੰਜਨ ਸਿੰਘ ਦੀ ਬਦਲੀ ਉ¤ਤੇ ਰੋਕ ਲਗਾ ਦਿ¤ਤੀ ਗਈ ਹੈ। ਜਸਟਿਸ ਐ¤ਸ.ਕੇ.ਮਿ¤ਤਲ ਅਤੇ ਜਸਟਿਸ ਦੀਪਕ ਸਿ¤ਬਲ ਵਾਲੇ ਬੈਂਚ ਨੇ ਅ¤ਜ ਸਵੇਰੇ ਕਰੀਬ ਗਿਆਰਾਂ ਕੁ ਵਜੇ ਲਾਇਰਜ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨਾਮੀ ਗੈਰ-ਸਰਕਾਰੀ ਸੰਗਠਨ ਵ¤ਲੋਂ ਦਾਇਰ ਅਰਜ਼ੀ ‘ਤੇ ਸੁਣਵਾਈ ਕਰਦਿਆਂ ਇਹ ਕਾਰਵਾਈ ਕੀਤੀ। ਬੈਂਚ ਵਲੋਂ ਪੰਜਾਬ ਦੇ ਬਹੁਚਰਚਿਤ ਨਸ਼ਾ ਕੇਸ ਦੀ ਖ਼ਾਸਕਰ ਸੀਨੀਅਰ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁ¤ਛਗਿ¤ਛ ਕਰਨ ਵਾਲੇ ਇਸ ਈ.ਡੀ. ਅਧਿਕਾਰੀ ਦੇ ਤਬਾਦਲੇ ਦੇ ਹੁਕਮਾਂ ਵਾਲਾ ਸਮੁ¤ਚਾ ਰਿਕਾਰਡ ਤਲਬ

ਕਰਦਿਆਂ ਸਪਸ਼ਟ ਕਰ ਦਿ¤ਤਾ ਗਿਆ ਹੈ ਇਸ ਦੌਰਾਨ ਬਦਲੀ ਵਾਲੇ ਇਨ੍ਹਾਂ ਹੁਕਮਾਂ ਉ¤ਤੇ ਅਮਲ ਨਾ ਕੀਤਾ ਜਾਵੇ। ਇਸ ਮਾਮਲੇ ਉ¤ਤੇ ਅਗਲੀ ਸੁਣਵਾਈ ਹੁਣ ਆਉਂਦੀ 2 ਫ਼ਰਵਰੀ ਨੂੰ ਨਸ਼ਿਆਂ ਵਾਲੇ ਮੁ¤ਖ ਕੇਸ ਦੇ ਨਾਲ ਹੀ ਹੋਵੇਗੀ। ਨਾਮਵਰ ਐਡਵੋਕੇਟ ਨਵਕਿਰਨ ਸਿੰਘ ਦੁਆਰਾ ਉਕਤ ਸੰਗਠਨ ਦੀ ਮਾਰਫ਼ਤ ਕੋਡ ਆਫ਼ ਸਿਵਲ ਪਰੋਸੀਜਰ (ਸੀ.ਪੀ.ਸੀ.) ਦੀ ਧਾਰਾ 151 ਤਹਿਤ ਦਾਇਰ ਕੀਤੀ ਗਈ ਇਸ ਅਰਜ਼ੀ ਦੀਆਂ ਨਕਲਾਂ ਨਿਯਮਾਂ ਮੁਤਾਬਿਕ ਪਹਿਲਾਂ ਹੀ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਹੋਰਨਾਂ ਜਵਾਬਦੇਹ ਧਿਰਾਂ ਨੂੰ ਮੁਹ¤ਈਆ ਕਰਵਾ ਦਿ¤ਤੀਆਂ ਗਈਆਂ ਸਨ । ਅ¤ਜ ਬੈਂਚ ਅ¤ਗੇ ਤ¤ਥ ਰ¤ਖਦਿਆਂ ਦ¤ਸਿਆ ਗਿਆ ਕਿ ਨਿਰੰਜਨ ਸਿੰਘ ਦੀ ਬਦਲੀ ਇਸ ਮਾਮਲੇ ਵਿਚ ਪੰਜਾਬ ਦੇ ਸੀਨੀਅਰ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਆਈ.ਪੀ.ਐ¤ਸ. ਪਰਮਰਾਜ ਸਿੰਘ ਉਮਰਾਨੰਗਲ, ਮੁ¤ਖ ਸੰਸਦੀ ਸਕ¤ਤਰ ਅਵਿਨਾਸ਼ ਚੰਦਰ, ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ, ਦਮਨਵੀਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਸੰਤੋਖ ਸਿੰਘ ਤੋਂ ਵੀ ਪੁ¤ਛਗਿ¤ਛ ਕੀਤੀ ਜਾ ਚੁ¤ਕੀ ਹੋਣ ਵਜੋਂ ਸਿ¤ਧੇ ਤੌਰ ਉ¤ਤੇ ਸਿਆਸਤ ਤੋਂ ਪ੍ਰੇਰਿਤ ਅਤੇ ਜਾਂਚ ਦੀ ਰਫ਼ਤਾਰ ਮ¤ਠੀ ਕਰਨ ਦੇ ਮਨਸ਼ਾ ਨਾਲ ਕੀਤੀ ਜਾ ਰਹੀ ਹੈ।

WRITTEN BY