ਸੰਗਰੂਰ/ਧੂਰੀ, 20 ਜਨਵਰੀ (ਰਾਕੇਸ਼ ਜਿੰਦਲ ਘਾਬਦਾਂ)- ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਬੁੱਧਵਾਰ, ਤੋਂ ਸ਼ਨੀਵਾਰ ਤੱਕ ਤਿੰਨ ਦਿਨਾਂ ਦੌਰੇ ਤੇ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਵਿਚ ਆ ਰਹੇ ਹਨ। ਇਸ ਦੌਰਾਨ ਉਹ 25 ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਣਗੇ ਅਤੇ ਪੰਚਾਇਤਾਂ ਨਾਲ ਚਰਚਾ ਕਰਕੇ ਮੌਕੇ ਤੇ ਵਿਕਾਸ ਕਾਰਜਾਂ ਲਈ ਲੋੜੀਂਦੀ ਗ੍ਰਾਂਟ ਜਾਰੀ ਕਰਨ ਦੀਆਂ ਹਦਾਇਤਾਂ ਵਿਭਾਗਾਂ ਨੂੰ ਜਾਰੀ ਕਰਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਨੇ ਦੱ੍ਯਸਿਆ ਕਿ ਮੁੱਖ ਮੰਤਰੀ ਦਾ ਦੌਰਾ 21 ਜਨਵਰੀ 2015 ਨੂੰ ਸਵੇਰੇ 9 ਵਜੇ ਪਿੰਡ ਭਸੌੜ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਉਹ 9:40 ਵਜੇ ਬਨਭੌਰੀ ਵਿਖੇ, 10.20 ਵਜੇ ਬੇਲੇਵਾਲ (ਦਰੋਗੇਵਾਲ) ਵਿਖੇ, 11:00 ਵਜੇ ਈਸੜਾ ਵਿਖੇ, 11:40 ਵਜੇ ਲੁਹਾਰ ਮਾਜਰਾ ਵਿਖੇ,12:20 ਵਜੇ ਈਸੀ ਵਿਖੇ, 2:10 ਵਜੇ ਜੈਨਪੁਰ, 2.50 ਤੇ ਖੇੜੀ ਜੱਟਾਂ ਅਤੇ 3:30 ਵਜੇ ਢੰਢੋਗਲ ਵਿਖੇ
ਸੰਗਤ ਦਰਸ਼ਨ ਸਮਾਗਮ ਨੂੰ ਸੰਬੋਧਨ ਕਰਣਗੇ। ਇਸੇ ਤਰ੍ਹਾਂ 23 ਜਨਵਰੀ 2015 ਨੂੰ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਸਵੇਰੇ 9 ਵਜੇ ਸਮੁੰਦਗੜ੍ਹ, 9:40 ਵਜੇ ਕੰਧਾਰਗੜ੍ਹ, 10.20 ਵਜੇ ਚੀਮਾ, 11:00 ਵਜੇ ਮੀਮਸਾ, 11:40 ਵਜੇ ਮਾਨਾ, 12:20 ਤੇ ਸ਼ੇਰਪੁਰ ਸੋਢੀਆਂ, 2:10 ਤੇ ਜਖਲਾਂ, 2.50 ’ਤੇ ਕੋਲਸੇੜੀ, 3:30 ਵਜੇ ਭੂਲਰਹੇੜੀ, 4.10 ਵਜੇ ਭਲਵਾਨ ਅਤੇ 4.40 ਤੇ ਪਲਾਸੌਰ ਵਿਖੇ ਸੰਗਤ ਦਰਸ਼ਨ ਸਮਾਗਮ ਨੂੰ ਸੰਬੋਧਨ ਕਰਣਗੇ। ਇਸ ਤੋਂ ਇਲਾਵਾ 24 ਜਨਵਰੀ 2015 ਨੂੰ 8.30 ਵਜੇ ਹਰਚੰਦਪੁਰਾ, 9.10 ਵਜੇ ਦੋਹਲਾਂ, 9.50 ਵਜੇ ਬਰੜਵਾਲ ਵਿਖੇ, 10.30 ਵਜੇ ਧਾਂਦਰਾਂ ਅਤੇ 11.10 ਤੇ ਬੰਗਾਵਾਲੀ ਵਿਖੇ ਸੰਗਤ ਦਰਸ਼ਨ ਸਮਾਗਮ ਨੂੰ ਸੰਬੋਧਨ ਕਰਨਗੇ।



