ਨੂਰਪੁਰ ਬੇਦੀ, 19 ਜਨਵਰੀ (ਕਮਲਜੀਤ ਸਿੰਘ)- ਡੀ.ਜੀ.ਪੀ ਪੰਜਾਬ,ਐਸ.ਐਸ.ਪੀ ਰੂਪਨਗਰ,ਅਤੇ ਡੀ.ਸੀ.ਪੀ.ਓ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅ¤ਜ ਸਥਾਨਕ ਪੁਲਿਸ ਸਾਂਝ ਕੇਦਰ ਦੀ ਟੀਮ ਵਲੋਂ ਏ.ਐਸ.ਆਈ ਬਲਵੰਤ ਸਿੰਘ ਦੀ ਅਗਵਾਈ ‘ਚ ਸਰਕਾਰੀ ਐਲੀਮੈਂਟਰੀ ਸਕੂਲ ਧਮਾਣਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ,ਜਿਸ ‘ਚ ਏ.ਐਸ.ਆਈ ਬਲਵੰਤ ਸਿੰਘ ਨੇ ਸਕੂਲ ਦੇ ਵਿਦਿਆਰਥੀਆ ਨੂੰ ਜਾਗਰੂਕ ਕਰਦਿਆ ਕਿਹਾ ਕਿ ਨਸ਼ੇ ਇ¤ਕ ਭੈੜੀ ਆਦਤ ਹਨ ਇਹਨਾਂ ਨਸ਼ਿਆਂ ਨੇ ਪੰਜਾਬ ਦੇ ਹਜ਼ਾਰਾਂ ਹੀ ਘਰਾਂ ਨੂੰ ਬਰਬਾਦ ਕਰ ਦਿ¤ਤਾ ਹੈ ਤੇ ਇਹਨਾਂ ਨੂੰ ਰੋਕਣਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ।ਨਸ਼ੇ ਰੋਕ ਕੇ ਅਸੀਂ ਵਧੀਆ ਸਮਾਜ ਸਿਰਜ ਸਕਦੇ ਹਾਂ ।ਬਾਅਦ ‘ਚ ਕਾਂਸਟੇਬਲ ਗੁਰਿੰਦਰ ਸਿੰਘ ਨੇ ਟ੍ਰੈਫਿਕ ਨਿਯਮਾਂ ਅਤੇ ਮੋਬਾਈਲ ਕ੍ਰਾਇਮ ਬਾਰੇ ਵੀ ਜਾਣਕਾਰੀ ਦਿ¤ਤੀ ਅਤੇ ਬਾਅਦ ‘ਚ ਮੈਡਮ ਮਨਜਿੰਦਰ ਕੌਰ ਨੇ ਔਰਤ ਤੇ ਹੋ ਰਹੇ ਜੁਲਮਾਂ ਅਤੇ ਇਹਨ੍ਹਾ ਜੁਲਮਾਂ ਨੂੰ ਰੋਕਣ ਲਈ
ਬਣਾਏ ਗਏ ਨਵਂੇ ਕਾਨੂੰਨਾਂ ਬਾਰੇ ਵੀ ਜਾਣਕਾਰੀ ਦਿ¤ਤੀ ਅਤੇ ਆਖਿਰ ‘ਚ ਜਤਿੰਦਰ ਸਿੰਘ ਨੇ ਸਾਂਝ ਕਂੇਦਰ ‘ਚ ਆਮ ਲੋਕਾਂ ਨੂੰ ਦਿ¤ਤੀਆ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿ¤ਤੀ ਗਈ ।ਇਸ ਮੌਕੇ ਤੇ ਸਕੂਲ ਦੇ ਹੈਡਮਾਸਟਰ ਕੁਲਵੰਤ ਸਿੰਘ ਨੇ ਸਾਂਝ ਕੇਂਦਰ ਨੂਰਪੁਰ ਬੇਦੀ ਦੇ ਮੁਲਾਜ਼ਮਾ ਦਾ ਉਹਨ੍ਹਾਂ ਦੇ ਸਕੂਲ ਵਿਖੇ ਪਹੁੰਚਣ ਤੇ ਧੰਨਵਾਦ ਵੀ ਕੀਤਾ ਇਸ ਮੌਕੇ ਰਾਜ ਕੁਮਾਰ,ਉਂਕਾਰ ਸਿੰਘ, ਸ਼ਾਮ ਲਾਲ, ਗੁਰਦੀਪ ਸਿੰਘ, ਰਜਨੀਸ਼ ਕੌਰ,ਸਰਬਜੀਤ ਕੌਰ, ਕਮਲਦੀਪ ਕੌਰ, ਭੀਮ ਸੈਨ ਆਦਿ ਤੋ ਇਲਾਵ੍ਹਾ ਸਕੂਲੀ ਵਿਦਿਆਰਥੀ ਮੌਜ਼ੂਦ ਸਨ।



