Skip to content
Independent perspectives. Global stories.
BREAKING

ਬਿਹਾਰ ’ਚ ਨੌਜਵਾਨ ਦੀ ਲਾਸ਼ ਮਿਲਣ ਬਾਅਦ ਭੜਕੀ ਹਿੰਸਾ ’ਚ 5 ਮੌਤਾਂ

Share this story

ਕਈਆਂ ਨੂੰ ਜ਼ਿੰਦਾ ਜਲਾਇਆ, 40 ਘਰਾਂ ਅਤੇ ਦਰਜਨਾਂ ਵਾਹਨਾਂ ਨੂੰ ਅੱਗ

Page-1_10 ਮੁਜ਼ੱਫਰਪੁਰ, 19 ਜਨਵਰੀ (ਪੀ. ਟੀ. ਲਾਇਵ)- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਪ੍ਰੇਮ ਪ੍ਰਸੰਗ ਦੇ ਇੱਕ ਮਾਮਲੇ ਵਿੱਚ ਪਿੰਡ ਦੇ ਨੌਜਵਾਨ ਦੀ ਲਾਸ਼ ਮਿਲਣ ਬਾਅਦ ਭੜਕੀ ਹਿੰਸਾ ਪੂਰੇ ਇਲਾਕੇ ਵਿੱਚ ਫੈਲ ਗਈ। ਮੁਜ਼ੱਫਰਪੁਰ ਦੇ ਸਰੇਆ ਅਤੇ ਅਜੀਤਪੁਰ ਬਹਿਲਵਾਲਾ ਪਿੰਡ ਵਿੱਚ ਭੜਕੀ ਭੀੜ ਨੇ 40 ਘਰਾਂ ਅਤੇ ਦਰਜਨਾਂ ਵਾਹਨਾਂ ਨੂੰ ਅੱਗ ਲਗਾ ਦਿੱਤੀ। ਹਿੰਸਾ ਵਿੱਚ ਕਈ ਵਿਅਕਤੀਆਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ, ਜਿਸ ਵਿੱਚ ਹੁਣ ਤੱਕ 3 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 2 ਦੀ ਮੌਤ ਹੋ ਚੁੱਕੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5 ਲੱਖ ਅਤੇ ਜ਼ਖਮੀਆਂ ਦੇ

ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੁਲਿਸ ਅਨੁਸਾਰ ਰਾਜਧਾਨੀ ਪਟਨਾ ਤੋਂ ਤਕਰੀਬਨ 55 ਕਿਲੋਮੀਟਰ ਦੂਰ ਬਹਿਲਵਾਲਾ ਪਿੰਡ ਵਿੱਚ ਹੋਈ ਇਹ ਹਿੰਸਾ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨਾਂ ਪਹਿਲਾਂ ਇੱਥੋਂ ਨੇੜੇ ਦੇ ਹੀ ਇੱਕ ਪਿੰਡ ਵਿੱਚ ਰਹਿਣ ਵਾਲਾ ਦਲਿਤ ਨੌਜਵਾਨ ਘੱਟ ਗਿਣਤੀ ਫਿਰਕੇ ਦੀ ਇੱਕ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ ਸੀ। ਐਤਵਾਰ ਸਵੇਰੇ ਪਿੰਡ ਦੇ ਹੀ ਕੋਲ ਇਸ ਨੌਜਵਾਨ ਦੀ ਲਾਸ਼ ਮਿਲਣ ਦੇ ਬਾਅਦ ਗੁੱਸੇ ’ਚ ਆਏ ਪਿੰਡ ਵਾਲਿਆਂ ਨੇ ਲੜਕੀ ਦੇ ਪਿੰਡ ਉ¤ਪਰ ਹਮਲਾ ਬੋਲ ਦਿੱਤਾ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ।ਵਾਰਦਾਤ ਬਾਰੇ ਸੂਚਨਾ ਮਿਲਣ ’ਤੇ ਸੂਬੇ ਦੇ ਮੁੱਖ ਮੰਤਰੀ ਜੀਤਨ ਰਾਮ ਮਾਝੀ ਆਪਣਾ ਮੁੰਬਈ ਦੌਰਾ ਛੱਡ ਕੇ ਵਾਪਿਸ ਪਟਨਾ ਪਰਤੇ। ਮੁਜ਼ੱਫਰਪੁਰ ਦੇ ਐਸ ਪੀ ਆਰ ਕੇ ਮਿਸ਼ਰਾ ਨੇ ਦੱਸਿਆ ਕਿ ਅੱਗ ਲਗਾਉਣ ਦੇ ਇਸ ਮਾਮਲੇ ਵਿੱਚ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਿਹਾਰ ਪੁਲਿਸ ਦੇ ਬੁਲਾਰੇ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ ਗੁਪਤੇਸ਼ਵਰ ਪਾਂਡੇ ਦਾ ਕਹਿਣਾ ਹੈ ਕਿ ਫਿਲਹਾਲ ਹਾਲਾਤ ਕਾਬੂ ਵਿੱਚ ਹਨ ਪਰ ਫਿਰ ਵੀ ਤਣਾਅ ਬਣਿਆ ਹੋਇਆ ਹੈ। ਜ਼ਿਲ੍ਹੇ ਦੇ ਸਾਰੇ ਸੀਨੀਅਰ ਅਧਿਕਾਰੀ ਪਿੰਡ ਵਿੱਚ ਹੀ ਮੌਜੂਦ ਹਨ।

WRITTEN BY