ਚੰਡੀਗੜ੍ਹ, 18 ਜਨਵਰੀ (ਪੀ. ਟੀ.)- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਸਾਲ 2012 ਤੋਂ ਲੈ ਕੇ ਹੁਣ ਤੱਕ 2176 ਲਾਭਪਾਤਰੀਆਂ ਨੂੰ 21.11 ਕਰੋੜ ਰੁਪਏ ਦੇ ਕਰਜ਼ੇ ਸਬਸਿਡੀਆਂ ਸਮੇਤ ਵੱਖ-ਵੱਖ ਕੰਮਾਂ ਲਈ ਲਾਭਪਾਤਰੀਆਂ ਨੂੰ ਦਿੱਤੇ ਗਏ ਹਨ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਭਲਾਈ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਦ¤ਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਖ-ਵੱਖ ਸਕੀਮਾਂ ਅਧੀਨ ਅਨੁਸੂਚਿਤ ਜਾਤੀਆਂ ਦੇ ਲੋਕਾਂ ਅਤੇ ਅਪੰਗ ਵਿਅਕਤੀਆਂ ਦੇ ਸਵੈ-ਰੁਜ਼ਗਾਰ ਲਈ ਬਹੁਤ ਘੱਟ ਵਿਆਜ਼ ‘ਤੇ ਕਰਜ਼ੇ/ਸਬਸਿਡੀਆਂ ਮੁਹ¤ਈਆ ਕਰਵਾਉਂਦਾ ਹੈ, ਜਿਨ੍ਹਾਂ ਦੀ ਦਰ 0 ਤੋਂ 8 ਫੀਸਦੀ ਤੱਕ ਹੈ।
ਉਨ੍ਹਾਂ ਦ¤ਸਿਆ ਕਿ ਸਿੱਧਾ ਕਰਜ਼ਾ ਸਕੀਮ, ਬੈਂਕ ਟਾਈ-ਅ¤ਪ ਸਕੀਮ, ਕੌਮੀ ਅਨੁਸੂਚਿਤ ਜਾਤੀਆਂ ਵਿੱਤ ਅਤੇ ਵਿਕਾਸ ਦੇ ਸਹਿਯੋਗ ਨਾਲ ਕਰਜ਼ਾ ਸਕੀਮਾਂ, ਕੌਮੀ ਸਫਾਈ ਕਰਮਚਾਰੀ ਵਿੱਤ ਅਤੇ ਵਿਕਾਸ ਦੇ ਸਹਿਯੋਗ ਨਾਲ ਕਰਜ਼ਾ ਸਕੀਮਾਂ, ਕੌਮੀ ਅਪੰਗਤਾ ਵਿੱਤ ਅਤੇ ਵਿਕਾਸ ਨਿਗਮ ਦੇ ਸਹਿਯੋਗ ਨਾਲ ਕਰਜ਼ਾ ਸਕੀਮਾਂ ਅਤੇ ਸੈਲਫ ਇੰਪਲਾਈਮੈਂਟ ਸਕੀਮ ਫਾਰ ਰਿਹੈਬੀਲੀਟੇਸ਼ਨ ਆਫ ਮੈਨੂਅਲ ਸਕਵੈਂਜਰਸ ਆਦਿ ਸਕੀਮਾਂ ਤਹਿਤ ਵੱਖ-ਵੱਖ ਧੰਦਿਆਂ ਜਿਵੇਂ ਕਿ ਕਰਿਆਣਾ ਦੁਕਾਨ, ਡੇਅਰੀ ਫਾਰਮ, ਪਿਗਰੀ ਫਾਰਮ, ਕੱਪੜੇ ਦੀ ਦੁਕਾਨ, ਕਬਾੜ ਦਾ ਕੰਮ, ਜੁੱਤੀਆਂ ਬਣਾਉਣ ਅਤੇ ਹੈਂਡਲੂਮ ਆਦਿ ਲਈ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਕਰਜ਼ੇ ਵੰਡੇ ਜਾਂਦੇ ਹਨ।
ਉਨ੍ਹਾਂ ਦ¤ਸਿਆ ਕਿ ਸਿ¤ਧਾ ਕਰਜ਼ਾ ਸਕੀਮ ਤਹਿਤ ਸਾਲ 2012 ਤੋਂ 31 ਦਸੰਬਰ 2014 ਤੱਕ 943 ਲਾਭਪਾਤਰੀਆਂ ਨੂੰ 12.92 ਕਰੋੜ ਰੁਪਏ ਦੇ ਸਬਸਿਡੀਆਂ ਸਮੇਤ ਕਰਜ਼ੇ ਦਿ¤ਤੇ ਗਏ ਹਨ। ਇਸੇ ਤਰ੍ਹਾਂ ਕੌਮੀ ਅਨੁਸੂਚਿਤ ਜਾਤੀਆਂ ਵਿੱਤ ਅਤੇ ਵਿਕਾਸ ਦੇ ਸਹਿਯੋਗ ਨਾਲ 43 ਲਾਭਪਾਤਰੀਆਂ ਨੂੰ 50.53 ਲੱਖ ਰੁਪਏ, ਕੌਮੀ ਸਫਾਈ ਕਰਮਚਾਰੀ ਵਿੱਤ ਅਤੇ ਵਿਕਾਸ ਦੇ ਸਹਿਯੋਗ ਨਾਲ 89 ਲਾਭਪਾਤਰੀਆਂ ਨੂੰ 80.20 ਲੱਖ, ਕੌਮੀ ਅਪੰਗਤਾ ਵਿੱਤ ਅਤੇ ਵਿਕਾਸ ਨਿਗਮ ਦੇ ਸਹਿਯੋਗ ਨਾਲ 101 ਲਾਭਪਾਤਰੀਆਂ ਨੂੰ ਕਰੀਬ 2 ਕਰੋੜ ਰੁਪਏ ਅਤੇ ਬੈਂਕਾਂ ਦੇ ਸਹਿਯੋਗ ਨਾਲ 1000 ਵਿਅਕਤੀਆਂ ਨੂੰ ਤਕਰੀਬਨ 48.7 ਕਰੋੜ ਰੁਪਏ ਦੇ ਕਰਜ਼ੇ ਦਿ¤ਤੇ ਗਏ। ਉਨ੍ਹਾਂ ਕਿਹਾ ਕਿ ਕੁੱਲ 21.11 ਕਰੋੜ ਰੁਪਏ ਦੇ ਕਰਜ਼ੇ ਵਿਚ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਸਬਸਿਡੀ ਦੇ ਰੂਪ ਵਿਚ ਦਿ¤ਤੀ ਗਈ ਹੈ। ਭਲਾਈ ਮੰਤਰੀ ਨੇ ਦ¤ਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ 1971 ਤੋਂ ਚੱਲ ਰਿਹਾ ਹੈ। ਸ਼ੁਰੂ ਵਿਚ ਕਾਰਪੋਰੇਸ਼ਨ ਦੀ ਹਿੱਸਾ ਪੂੰਜੀ 5 ਕਰੋੜ ਰੁਪਏ ਸੀ ਜਿਸਨੂੰ ਰਾਜ ਸਰਕਾਰ ਵੱਲੋਂ ਵਧਾ ਕੇ 125 ਕਰੋੜ ਰੁਪਏ ਕਰ ਦਿ¤ਤਾ ਗਿਆ ਹੈ। ਉਨ੍ਹਾਂ ਦ¤ਸਿਆ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਕਾਰਪੋਰੇਸ਼ਨ ਦੀ ਹਿੱਸਾ ਪੂੰਜੀ ਵਿਚ 49-51 ਦੇ ਅਨੁਪਾਤ ਵਿਚ ਹਿੱਸਾ ਪਾਇਆ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜ਼ਰੂਰਤਮੰਦ ਵਿਅਕਤੀ ਜੋ ਨਿਗਮ ਦੇ ਨਿਯਮ ਪੂਰਾ ਕਰਦੇ ਹਨ ਉਹ ਸਬਸਿਡੀ ਸਹਿਤ ਕਰਜ਼ਾ ਲੈਣ ਲਈ ਨਿਗਮ ਦੇ ਸੈਕਟਰ 17 ਸਥਿਤ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।



