Skip to content
Independent perspectives. Global stories.
BREAKING

ਪੰਜਾਬ ’ਚ ਪਾਇਆ ਗਿਆ ਸਵਾਈਨ ਫਲੂ ਦਾ ਮਾਮਲਾ

Share this story

swine-flu ਅੰਮ੍ਰਿਤਸਰ, 17 ਜਨਵਰੀ (ਪੀ. ਟੀ.)- ਇਕ 55 ਸਾਲਾ ਮਹਿਲਾ ਨੂੰ ਨਾਜ਼ਕ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਾਇਆ ਗਿਆ।ਜਾਂਚ ਕਰਨ ‘ਤੇ ਮਰੀਜ਼ ‘ਚ ਸਵਾਈਨ ਫਲੂ ਦੇ ਲੱਛਣ ਪਾਏ ਗਏ ਹਨ। ਸਰਬਜੀਤ ਕੌਰ ਨਾਮਕ ਇਸ ਮਹਿਲਾ ਨੂੰ ਤੇਜ਼ ਬੁਖ਼ਾਰ, ਖੰਘ, ਜ਼ੁਕਾਮ,ਗਲੇ ’ਚ ਸੋਜ਼, ਥਕਾਨ, ਸਰੀਰ ‘ਚ ਦਰਦਾਂ ਤੇ ਸਿਰ ’ਚ ਦਰਦ ਕਾਰਨ ਸਰਕਾਰੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਸੀ।ਜਿਥੇ ਜਾਂਚ ਕਰਨ ‘ਤੇ ਸਵਾਈਨ ਫਲੂ ਦਾ ਪਤਾ ਚੱਲਿਆ। ਮਰੀਜ਼ ਦੇ ਨੱਕ ਤੇ ਗਲੇ ਤੋਂ ਲਏ ਗਏ ਕੁਝ ਨਮੂਨੇ ਚੰਡੀਗੜ੍ਹ ਵੀ ਭੇਜੇ ਗਏ ਜਿਥੇ ਵੀ ਜਾਂਚ ਕਰਨ ‘ਤੇ ਸਵਾਈਨ ਫਲੂ ਦੇ ਲੱਛਣ ਪਾਏ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਸਵਾਈਨ ਫਲੂ ਦਾ ਮਾਮਲਾ ਹੈ ਜੋ ਇਸ ਖੇਤਰ ‘ਚ ਪਾਇਆ ਗਿਆ ਹੈ। ਮਰੀਜ਼ ਨੂੰ ਹਸਪਤਾਲ ‘ਚ ਪੂਰੀ ਤਰ੍ਹਾਂ ਨਾਲ ਇਕਾਂਤ ਤੇ ਕਰੀਟੀਕਲ ਕੇਅਰ ਯੂਨਿਟ ‘ਚ ਰੱਖਿਆ ਗਿਆ ਹੈ। ਮਰੀਜ਼ ਨਾਲ ਮਿਲਣ ਵਾਲਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

WRITTEN BY