Skip to content
Independent perspectives. Global stories.
BREAKING

ਕਾਲੇ ਕਾਨੂੰਨਾਂ ਵਿਰੁੱਧ 20 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਅਤੇ ਟ੍ਰੈਫਿਕ ਜਾਮ ਲਈ ਮੋਰਚੇ ਵੱਲੋਂ ਪਿੰਡ-ਪਿੰਡ ਮੀਟਿੰਗਾਂ ਅਤੇ ਰੈਲੀਆਂ ਕਰਕੇ ਲਾਮਬੰਦੀ

Share this story

Page-3_29 ਬਰਨਾਲਾ, 17 ਜਨਵਰੀ (ਸੱਤਬਚਨ/ਵਿੰਦਰ ਖੁੱਡੀ ਕਲਾਂ)-ਪੰਜਾਬ ਸਰਕਾਰ ਵੱਲੋਂ ਹੱਕੀ ਸੰਘਰਸ਼ਾਂ ਦੇ ਗਲ-ਅੰਗੂਠਾ ਦੇਣ ਦੇ ਮਕਸਦ ਨਾਲ ਪਾਸ ਕੀਤੇ ‘ ਪੰਜਾਬ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ-2014’ ਨੂੰ ਰੱਦ ਕਰਾਉਣ ਲਈ ਪੰਜਾਬ ਦੀਆਂ 42 ਜਨਤਕ ਜਮਹੂਰੀ ਜਥੇਬੰਦੀਆਂ ਅਧਾਰਤ ਉੱਸਰੇ ਕਾਲੇ ਕਾਨੰਨਾਂ ਵਿਰੋਧੀ ਸਾਂਝਾ ਮੋਰਚਾ ਪੰਜਾਬ ਵੱਲੋਂ 20 ਜਨਵਰੀ ਨੂੰ ਜਿਲ੍ਹਾ ਪੱਧਰੇ ਰੋਸ ਮੁਜਾਹਰੇ ਅਤੇ ਟ੍ਰੈਫਿਕ ਜਾਮ ਨੂੰ ਸਫਲ ਬਨਾਉਣ ਲਈ ਮੋਰਚੇ ਵਿੱਚ ਸ਼ਾਮਲ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਪਿੰਡ-ਪਿੰਡ ਮੀਟਿੰਗਾਂ /ਰੈਲੀਆਂ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਰਨਾਲਾ ਜਿਲ੍ਹੇ ਦੀਆਂ ਤਿਆਰੀਆਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਮਨਜੀਤ ਧਨੇਰ ਦਰਸ਼ਨ ਉੱਗੋਕੇ ਮਲਕੀਤ ਮਹਿਲਕਲਾਂ ਨੇ ਜਿਲ੍ਹਾ ਪੱਧਰੀ ਦਾਣਾ ਮੰਡੀ ਬਰਨਾਲਾ ਵਿਖੇ ਰੱਖੀ ਗਈ ਮੀਟਿੰਗ ਸਮੇਂ ਕੀਤਾ। ਹੋਰ ਜਾਣਕਾਰੀ ਸਾਂਝੀ ਕਰਦਿਆਂ ਆਗੂਆਂ

ਕਿਹਾ ਕਿ ਵੱਡੀ ਗਿਣਤੀ ਪਿੰਡਾਂ ਅੰਦਰ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਨੂੰ ਕਿਸਾਨਾਂ-ਮਜਦੂਰਾਂ-ਨੌਜਵਾਨਾਂ-ਮੁਲਾਜਮਾਂ ਸਮੇਤ ਸੱਭੇ ਤਬਕਿਆਂ ਵੱਲੋਂ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ। ਆਗੂਆਂ ਨੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਅਜਿਹੇ ਕਾਲੇ ਕਾਨੂੰਨ ਲਿਆਉਣ ਦੇ ਅਸਲ ਮਕਸਦ ਸਾਂਝੇ ਕਰਦਿਆਂ ਦੱਸਿਆ ਕਿ ਇੱਕ ਪਾਸੇ ਤਾਂ ਸਮੇਂ-ਸਮੇਂ ਰਾਜ ਕਰਨ ਵਾਲੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ-ਮਜਦੂਰ੍ਰਾਂ ਸਮੇਤ ਸੱਭੇ ਮਿਹਨਤਕਸ਼ ਤਬਕਿਆਂ ਦਾ ਜਿਉਣਾ ਦੱੁਭਰ ਹੋਇਆ ਪਿਆ ਹੈ। ਜਲ-ਜੰਗਲ-ਜਮੀਨ ਸਮੇਤ ਖਣਿਜ ਪਦਾਰਥ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੇ ਕੇਂਦਰੀ ਅਤੇ ਸੂਬਾਈ ਗੱਦੀ ਉੱਪਰ ਕਾਬਜ ਸਮੇਤ ਵਿਰੋਧੀ ਧਿਰ ਹੋਣ ਦਾ ਖੇਖਣ ਕਰ ਰਹੇ ਹਾਕਮ ਸ਼ਰਮਨਾਕ ਸਮਝੌਤੇ ਕਰ ਰਹੇ ਹਨ।ਜਮੀਨਾਂ ਨੂੰ ਜਬਰੀ ਹੜੱਪਣ ਲਈ ਵਾਤਾਵਰਨ ਸਮਾਜਿਕ ਸੁਰੱਖਿਆ ਜਵਾਬਦੇਹੀ ਜਿਹੇ ਮੁਦੇ ਖਤਮ ਕਰ ਦਿੱਤੇ ਹਨ,ਕਿਰਤ ਕਾਨੂੰਨਾਂ ਨੂੰ ਮਾਲਕਾਂ ਦੇ ਹਿੱਤ ਅਨੁਸਾਰੀ ਛਾਂਗਿਆ ਤਰਾਸ਼ਿਆ ਜਾ ਰਿਹਾ ਹੈ ਨਾਲ ਹੀ ਹਿੰਦੂ ਫਾਸ਼ੀਵਾਦੀ ਏਜੰਡਾ ਜਬਰੀ ਥੋਪਿਆ ਜਾ ਰਿਹਾ ਹੈ। ਅਜਿਹੀ ਹਾਲਤ ‘ਚ ਕਿਸਾਨਾਂ-ਮਜਦੂਰਾਂ-ਨੌਜਵਾਨਾਂ ਸਮੇਤ ਹੋਰ ਮਿਹਨਤਕਸ਼ ਤਬਕਿਆਂ ਕੋਲ ਇੱਕੋ-ਇੱਕ ਸੰਘਰਸ਼ ਦਾ ਰਸਤਾ ਬਚਦਾ ਹੈ। ਜਿਸ ਦਾ ਕੀਰਤਨ ਸੋਹਲਾ ਪੜ੍ਹਨ ਦਾ ਭਰਮ ਪਾਲਦੇ ਹਾਕਮ ਭਾਰਤੀ ਸੰਵਿਧਾਨ ਤਹਿਤ ਮਿਲੇ ਸੰਘਰਸ਼ ਕਰਨ ਦੇ ਲੰਗੜੇ ਅਧਿਕਾਰਾਂ ਉੱਪਰ ਅਜਿਹੇ ਕਾਲੇ ਕਾਨੂੰਨਾਂ ਰਾਹੀਂ ਪੰਜਾਬ ਨੂੰ ਜਾਬਰ ਪੁਲਿਸ ਰਾਜ’ਚ ਤਬਦੀਲ ਕਰਨਾ ਲੋਚਦੇ ਹਨ। ਜਿਸ ਨੂੰ ਪੰਜਾਬ ਦੇ ਅਣਖੀ ਅਤੇ ਮਿਹਨਤਕਸ਼ ਲੋਕ ਕਿਸੇ ਵੀ ਸੂਰਤ’ਚ ਲਾਗੂ ਨਹੀਂ ਦੇਣਗੇ। ਹਰ ਕੁਰਬਾਨੀ ਦੇਕੇ ਸੰਘਰਸ਼ ਕਰਨ ਲਿਖਣ ਬੋਲਣ ਵਿਚਾਰਾਂ ਦੇ ਪ੍ਰਗਟਾਵੇ ਦੀ ਰਾਖੀ ਕੀਤੀ ਜਾਵੇਗੀ। ਆਗੂਆਂ ਨੇ ਸਮੂਹ ਕਿਰਤੀ ਲੋਕਾਂ ਨੂੰ 20 ਜਨਵਰੀ ਨੂੰ ਕਾਫਲੇ ਬੰਨ੍ਹ ਕੇ ਬਰਨਾਲੇ ਵਿਸ਼ਾਲ ਮੁਜਾਹਰੇ/ਟ੍ਰੈਫਿਕ ਜਾਮ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੀਟਿੰਗ ਨੂੰ ਬਲਦੇਵ ਸੱਦੋਵਾਲ ਬੰਤ ਸਿੰਘ ਭਦੌੜ ਕਰਮ ਸਿੰਘ ਜਗਰਾਜ ਹਰਦਾਸਪੁਰਾ ਏਕਮ ਸਿੰਘ ਚਮਕੌਰ ਸਹਿਜੜਾ ਪਰਮਿੰਦਰ ਹੰਢਿਆਇਆ ਕਰਮਜੀਤ ਸ਼ੇਰਪੁਰ ਭਾਗ ਸਿੰਘ ਕੁਰੜ ਰਾਮ ਸਿੰਘ ਸ਼ਹਿਣਾ ਸ਼ਮਸ਼ੇਰ ਸਿੰਘ ਸ਼ੇਰਪੁਰ ਬਿੱਕਰ ਸਿੰਘ ਹਮੀਦੀ ਬਿਰਜ ਲਾਲ ਮਹਿਲਕਲਾਂ ਨੇ ਵੀ ਸੰਬੋਧਨ ਕਰਦਿਆਂ ਪ੍ਰੋਗਰਾਮ ਦੀ ਸਫਲਤਾ ਲਈ ਜੀਅ-ਜਾਨ ਨਾਲ ਜੁਟ ਜਾਣ ਦਾ ਸੱਦਾ ਦਿੱਤਾ।

WRITTEN BY