Skip to content
Independent perspectives. Global stories.
BREAKING

ਮਾਰਕੀਟ ਕਮੇਟੀ ਨਾਭਾ ਦੇ ਵਾਇਸ ਚੇਅਰਮੈਨ ਸੁਰਿੰਦਰ ਗਰਗ ਦਾ ਕੀਤਾ ਸਨਮਾਨ

Share this story

Page-1_19 ਨਾਭਾ, 16 ਜਨਵਰੀ (ਕਰਮਜੀਤ ਸੋਮਲ)- ਗੁਰੂ ਤੇਗ ਬਹਾਦਰ ਨਗਰ ਅਲੌਹਰਾਂ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਰਣਧੀਰ ਸਿੰਘ ਖੰਗੂੜਾ, ਹਰਜਿੰਦਰ ਸਿੰਘ ਦਿਓਲ ਦੀ ਅਗਵਾਈ ਦੇ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਜਿੱਥੇ ਮਾਰਕਿਟ ਕਮੇਟੀ ਨਾਭਾ ਦੇ ਨਵ ਨਿਯੁਕਤ ਵਾਇਸ ਚੇਅਰਮੈਨ ਸੁਰਿੰਦਰ ਕੁਮਾਰ ਗਰਗ ਦਾ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ, ਗ੍ਰਾਮ ਪੰਚਾਇਤ ਅਲੌਹਰਾਂ ਕਲਾਂ, ਗ੍ਰਾਮ ਪੰਚਾਇਤ ਅਲੌਹਰਾਂ ਖੁਰਦ ਅਤੇ ਅਕਾਲੀ ਭਾਜਪਾ ਦੇ ਆਗੂਆਂ ਅਤੇ ਇਲਾਕੇ ਦੇ ਕਈ ਪਿੰਡਾਂ ਦੇ ਪਤਵੰਤੇ ਸੱਜਣਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਖੰਗੂੜਾ ਨੇ ਕਿਹਾ ਕਿ ਸ੍ਰੀ ਗਰਗ ਭਾਜਪਾ ਦੇ ਸੀਨੀਅਰ ਆਗੂ ਹਨ ਜਿਹੜੇ ਪਿਛਲੇ 20-25 ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਮੌਜੂਦਾ ਜਿਲ੍ਹਾ ਪਟਿਆਲਾ ਦੇ ਉਪ ਪ੍ਰਧਾਨ ਹਨ। ਪਾਰਟੀ ਹਾਈ ਕਮਾਨ ਨੇ ਇਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਭਾਜਪਾ ਦੇ ਕੋਟੇ ਵਿਚੋਂ ਸਰਕਾਰ ਦੇ ਵਿੱਚ ਨਾਭਾ ਮਾਰਕਿਟ

ਕਮੇਟੀ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਭਾਜਪਾ ਆਗੂ ਹਰਜਿੰਦਰ ਸਿੰਘ ਦਿਓਲ, ਅਕਾਲੀ ਆਗੂ ਬਲਜੀਤ ਸਿੰਘ ਮੱਖਣ, ਅਲੌਹਰਾਂ ਕਲਾਂ ਦੇ ਸਰਪੰਚ ਹਰਜਿੰਦਰ ਸਿੰਘ, ਅਲੌਹਰਾਂ ਖੁਰਦ ਦੇ ਸਰਪੰਚ ਛੋਟਾ ਸਿੰਘ, ਗੁਰੂ ਤੇਗ ਬਹਾਦਰ ਨਗਰ ਦੀ ਸਰਪੰਚ ਬੀਬੀ ਮਹਿੰਦਰ ਕੌਰ, ਨੌਹਰਾ ਪਿੰਡ ਦੇ ਸਾਬਕਾ ਸਰਪੰਚ ਜੋਧ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਨ੍ਹਾਂ ਤੋਂ ਇਲਾਵਾ ਗੁਰਜੰਟ ਸਿੰਘ ਨੰਬਰਦਾਰ ਚੌਧਰੀਮਾਜਰਾ, ਰਣਜੀਤ ਸਿੰਘ ਪੰਚ, ਦਰਸਨ ਸਿੰਘ ਪੰਚ, ਭੁਪਿੰਦਰ ਸਿੰਘ ਚੌਧਰੀਮਾਜਰਾ, ਭਾਜਪਾ ਆਗੂ ਖੁਸੀ ਮੁਹੰਮਦ, ਚੰਦਰ ਪ੍ਰਕਾਸ ਮਦਾਨ, ਪ੍ਰਕਾਸ ਚੰਦ ਸਿੰਗਲਾ ਸਾਬਕਾ ਸਬ ਇੰਸਪੈਕਟਰ, ਸੁਖਵਿੰਦਰ ਸਿੰਘ ਗੰਢਾ, ਅਰਸ ਰੋਆਇਲ, ਸੰਤੋਖ ਨੀਟੂ, ਨਰੇਸ ਲੁਬਾਣਾ, ਬਲਦੇਵ ਸਿੰਘ ਸਮਲਾ, ਗਗਨਦੀਪ, ਮੰਗਤ ਰਾਮ, ਮਨੋਜ ਬਾਂਸਲ, ਧਰਮਪਾਲ ਸਰਮਾਂ ਆਦਿ ਭਾਰੀ ਗਿਣਤੀ ਵਿੱਚ ਸਾਮਲ ਸਨ।

WRITTEN BY