ਨਵੀਂ ਦਿ¤ਲੀ, 16 ਜਨਵਰੀ (ਪੀ. ਟੀ.)- ਸੁਪਰੀਮ ਕੋਰਟ ਨੇ ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਦੇ ਮਾਮਲੇ ‘ਚ ਗੋਆ ਦੀ ਹੇਠਲੀ ਅਦਾਲਤ ‘ਚ ਚ¤ਲ ਰਹੀ ਸੁਣਵਾਈ ਨੂੰ ਤਿੰਨ ਹਫਤੇ ਲਈ ਟਾਲ ਦਿ¤ਤਾ ਹੈ। ਗੋਆ ਪੁਲਿਸ ਨੂੰ ਆਦੇਸ਼ ਦਿ¤ਤਾ ਗਿਆ ਹੈ ਕਿ ਇਸ ਮਾਮਲੇ ਨਾਲ ਜੁੜੇ ਦਸਤਾਵੇਜ਼ ਤੇਜਪਾਲ ਨੂੰ ਦਿ¤ਤੇ ਜਾਣ। ਗੋਆ ਦੇ ਇਕ ਹੋਟਲ ‘ਚ ਆਪਣੀ ਸਹਿਯੋਗੀ ਨਾਲ ਜਬਰ ਜਨਾਹ ਕਰਨ ਦੇ ਦੋਸ਼ੀ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ ਦੇ ਟਰਾਇਲ ‘ਤੇ ਰੋਕ ਲਗਾਉਣ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ। ਤੇਜਪਾਲ ਨੂੰ ਸੁਪਰੀਮ ਕੋਰਟ ਨੇ ਪਿਛਲੇ ਸਾਲ 1 ਜੁਲਾਈ ਨੂੰ ਜ਼ਮਾਨਤ ਦਿ¤ਤੀ ਸੀ ਅਤੇ ਗੋਆ ਦੀ ਟਰਾਇਲ ਕੋਰਟ ਨੂੰ 8 ਮਹੀਨੇ ’ਚ ਟਰਾਇਲ ਪੂਰਾ ਕਰਨ ਨੂੰ ਕਿਹਾ ਸੀ।



