ਸ਼੍ਰੀ ਅਨੰਦਪੁਰ ਸਾਹਿਬ , 16 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 22 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਕੀਤੀ ਜਾਣ ਵਾਲੀ ਲਲਕਾਰ ਰੈਲੀ ਮਹਿਜ ਇੱਕ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦਾ ਇੱਕ ਡਰਾਮਾ ਮਾਤਰ ਹੈ ਜਿਸ ਵਿੱਚ ਕੈਪਟਨ ਦੀ ਬਗਾਵਤ ਦੀ ਝਲਕ ਸਾਫਦਿਖਾਈ ਦੇ ਰਹੀ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੋਰਾਨ ਕੀਤਾ ।ਉਨਾਂ ਆਖਿਆ ਕਿ ਜਦੋਂ ਕਾਂਗਰਸ ਪਾਰਟੀ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਬਾਰੇ ਗੱਲਬਾਤ ਕਰਦਾ ਹੈ ਤਾਂ ਬਹੁਤ ਹੀ ਹਾਸੋਹੀਣੀ ਗੱਲ ਜਾਪਦੀ ਹੈ।ਕਿਉਂ ਕਿ ਉਨਾਂ ਦੀਆਂ ਹਰਕਤਾਂ
ਨੂੰ ਸੂਬੇ ਦੇ ਲੋਕ ਭਲੀ ਭਾਂਤੀ ਜਾਣਦੇ ਹਨ।ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਜਿਹੜੀ ਲਲਕਾਰ ਰੈਲੀ ਠੁੱਸ ਸਾਬਤ ਹੋਵੇਗੀ ਕਿਉਂ ਕਿ ਇਸ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਕਾਟੋ ਕਲੇਸ਼ ਜੱਗ ਜਾਹਿਰ ਹੋ ਰਿਹਾ ਹੈ। ਪ੍ਰੋ: ਚੰਦੂਮਾਜਰਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਕਿਹਾ ਕਿ ਦਿੱਲੀ ਚੋਣਾਂ ਵਿੱਚ ਕੋਮੀ ਜਮਹੂਰੀ ਗਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ ਅਤੇ ਅਸੀਂ ਭਾਜਪਾ ਦੇ ਨਾਲ ਸਾਂਝੇ ਤੋਰ ਤੇ ਚੋਣ ਲੜਾਂਗੇ।ਪ੍ਰੌ: ਚੰਦੂਮਾਜਰਾ ਨੇ ਕਿਹਾ ਕਿ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਇਲਾਕੇ ਲਈ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਲਈ ਸਿੱਖ ਜੰਗਜੂ ਖੇਡਾਂ ਪ੍ਰਦਰਸ਼ਿਤ ਕਰਨ ਲਈ ਇੱਕ ਬਹੁਤ ਵੱਡਾ ਕੇਂਦਰ ਹੈ ਅਤੇ ਉਹ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਨਗੇ ਤਾਂ ਹੋ ਇਸ ਮਾਰਸ਼ਲ ਅਕੈਡਮੀ ਵਿਖੇ ਖੇਡਾਂ ਦੇ ਪੱਧਰ ਨੂੰ ਉੱਚਾ ਚੁਕਿਆ ਜਾ ਸਕੇ।ਪ੍ਰੋ: ਚੰਦੂਮਾਜਰਾ ਨੇ ਹੋਰ ਕਿਹਾ ਕਿ 23 ਅਤੇ 24 ਜਨਵਰੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰੂ ਕਾ ਲਾਹੋਰ ਵਿਖੇ ਮਨਾਏ ਜਾਣ ਵਾਲੇ ਵਿਆਹ ਪੁਰਬ ਮੋਕੇ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਉੱਤੇ ਹਿਮਾਚਲ ਸਰਕਾਰ ਵਲੋਂਸੋਹੇਲਾ ਘੋੜਾ ਕੋਲ ਲਗਾਏ ਜਾਣ ਵਾਲੇ ਟੋਲ ਬਾਰੇ ਉਹ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨਾਲ ਗੱਲ ਕਰਨਗੇ ਤਾਂ ਜੋ ਉਹ ਸਾਡੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਉਹ ਦੋ ਦਿਨ ਲਈ ਟੋਲ ਬੈਰੀਅਰ ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਛੋਟ ਦੇਣ।
ਇਸ ਮੋਕੇ ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਪ੍ਰਧਾਨ , ਭਾਈ ਸੁਖਵਿੰਦਰ ਸਿੰਘ ਗਰੇਵਾਲ , ਦਲਜੀਤ ਸਿੰਘ ਭਿੰਡਰ ,ਮਨਜੀਤ ਸਿੰਘ ਮਾਵੀ, ਕੋਂਸਲਰ ਇੰਦਰਜੀਤ ਸਿੰਘ ਬੇਦੀ , ਪਰਮਜੀਤ ਸਿੰਘ ਪੰਮਾ , ਐਡਵੋਕੇਟ ਨਿਪੁੰਨ ਸੋਨੀ , ਬੀਬੀ ਕੁਲਵਿੰਦਰ ਕੋਰ , ਜਸਵੰਤ ਸਿੰਘ ਅਬਰਾਵਾਂ , ਸਰਪੰਚ ਸੰਦੀਪ ਸਿੰਘ ਕਲੋਤਾ, ਕੁਲਦੀਪ ਸਿੰਘ ਦੀਪਾ , ਤਜਿੰਦਰ ਸਿੰਂਘ ਚੰਨ , ਕੁਲਦੀਪ ਸਿੰਘ , ਮਨਿੰਦਰ ਰਾਣਾ , ਸੁਰਿੰਦਰ ਸਿੰਘ ਭਟਨਾਗਰ , ਮੋਹਣ ਸਿੰਘ ਕੈਂਥ , ਪ੍ਰਿੰਸੀਪਲ ਹਰਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜਰ ਸਨ।



