Skip to content
Independent perspectives. Global stories.
BREAKING

ਮੈਰੀਲੈਂਡ ਦੇ ਚੁਣੇ ਗਵਰਨਰ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਸਾਊਥ ਏਸ਼ੀਅਨਾਂ ਦੇ ਤਿਉਹਾਰ ਗਵਰਨਰ ਹਾਊਸ ’ਚ ਮਨਾਉਣ ਦਾ ਐਲਾਨ

Share this story

Page-1_21 ਮੈਰੀਲੈਂਡ, 16 ਜਨਵਰੀ (ਡਾ. ਗਿੱਲ)- ਸਾਊਥ ਏਸ਼ੀਅਨ ਕਮਿਉਨਿਟੀ ਵੱਲੋਂ ਨਵੇਂ-ਚੁਣੇ ਗਵਰਨਰ ਲੈਰੀ ਹੋਗਨ ਦਾ ਬਹੁਤ ਹੀ ਨਿੱਘੇ ਅਤੇ ਵਿਰਾਸਤਮਈ ਢੰਗ ਨਾਲ ਵਿਸ਼ੇਸ਼ ਸਮਾਗਮ ਵਿੱਚ ਉਨ੍ਹਾਂ ਦੀ ਆਮਦ ’ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਢੋਲ ਦੇ ਡਗੇ ਨਾਲ ਪੰਜਾਬ ਦੇ ਭੰਗੜੇ ਤੇ ਜੁਗਨੀ ਦੀ ਤਾਲ ਉ¤ਤੇ ਐਂਟਰੀ ਕਰਵਾਈ। ਭਾਵੇਂ ਇਹ ਐਂਟਰੀ ਢੰਗ ਉਨ੍ਹਾਂ ਲਈ ਨਵਾਂ ਸੀ ਪਰ ਉਨ੍ਹਾਂ ਵੱਲੋਂ ਵੀ ਅਮਰੀਕਨ ਭੰਗੜੇ ਦੇ ਕੁਝ ਅੰਦਾਜ਼ ਢੋਲ ਦੇ ਡਗੇ ’ਤੇ ਪੇਸ਼ ਕਰਕੇ ਪੰਜਾਬੀਆਂ ਨੂੰ ਹੈਰਾਨ ਕਰ ਦਿੱਤਾ।ਖਚਾਖਚ ਭਰੇ ਹਾਲ ਵਿੱਚ ਸਾਊਥ ਏਸ਼ੀਅਨ ਕਮਿਉਨਿਟੀ ਨੂੰ ਵੇਖ ਕੇ ਗਵਰਨਰ ਹੋਗਨ ਗਦਗਦ ਹੋ ਗਏ, ਜਿੱਥੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹਾਲ ਵਿੱਚ ਪ੍ਰਵੇਸ਼ ਕਰਵਾ ਕੇ ਸ. ਜਸਦੀਪ ਸਿੰਘ ਜੱਸੀ ਨੇ ਬਹੁਤ ਹੀ ਨਿੱਘੇ ਸ਼ਬਦਾਂ ਨਾਲ

ਉਨ੍ਹਾਂ ਨੂੰ ਜੀ ਆਇਆਂ ਆਖਿਆ ਅਤੇ ਕਮਿਉਨਿਟੀ ਵੱਲੋਂ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਜਨਾਬ ਸਾਜਿਦ ਤਰਾਰ ਵੱਲੋਂ ਆਪਣੇ 10 ਸਾਲ ਪਹਿਲਾਂ ਦੇ ਰਿਪਬਲਿਕਨ ਤਜ਼ੁਰਬੇ ਨੂੰ ਸਾਂਝਿਆਂ ਕਰਦੇ ਹੋਏ ਕਿਹਾ ਕਿ ਅਸੀਂ ਆਉਂਦੇ 8 ਸਾਲ ਦੀ ਕਾਰਗੁਜ਼ਾਰੀ ਵੀ ਲੈਰੀ ਹੋਗਨ ਦੀ ਗਵਰਨਰਸ਼ਿੱਪ ਵਿੱਚ ਵੇਖਣਾ ਚਾਹੁੰਦੇ ਹਾਂ। ਜਿੱਥੇ ਰਿਪਬਲਿਕਨ ਪਾਰਟੀ ਦੇ ਵਿਸ਼ੇਸ਼ ਅਹੁਦੇਦਾਰਾਂ ਦੀ ਹਾਜ਼ਰੀ ਨੇ ਲੈਰੀ ਹੋਗਨ ਦਾ ਮਨ ਮੋਹ ਲਿਆ ਉ¤ਥੇ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਡਾ. ਸਨਸੀਰੀਆ, ਡਾ. ਗੁਰਦੇਵ ਸਿੰਘ ਅਜਰਾਵਤ, ਮਿਊਰ ਮੋਦੀ, ਡਾ. ਦਰਸ਼ਨ ਸਿੰਘ ਸਲੂਜਾ, ਮਿਸਟਰ ਬਵੇਜਾ, ਡਾ. ਸੁਰੇਸ਼ ਗੁਪਤਾ, ਬਿਲਾਲ, ਸ਼ਬਾਬ ਕਰਮੇ, ਅਰਸ਼ਦ ਰਾਣਾ, ਅਹਿਮਦ ਰਾਣਾ, ਗੁਰਦੇਵ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਰਹੇਜਾ, ਬੀਜੇਪੀ ਟੀਮ ਪ੍ਰਧਾਨ ਮੈਰੀਲੈਂਡ ਦੇ ਨਾਮ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਲੈਰੀ ਹੋਗਨ ਗਵਰਨਰ ਨੇ ਸਟੇਜ਼ ’ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਆਪਣੀ ਟੀਮ ਦਾ ਗਠਨ ਕਰ ਰਹੇ ਹਨ ਅਤੇ ਮੈਰੀਲੈਂਡ ਨੂੰ ਐਸੀ ਸਟੇਟ ਬਣਾਉਣਗੇ ਜੋ ਅਮਰੀਕਾ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਮੇਰੀ ਪਹਿਲ ਕਦਮੀ ਟੈਕਸਾਂ ਵਿੱਚ ਕਟੌਤੀ ਹੋਵੇਗੀ ਅਤੇ ਆਰਥਿਕਤਾ ਨੂੰ ਬਲ ਤੇ ਨੌਕਰੀ ਦੇ ਵਸੀਲਿਆਂ ਵਿੱਚ ਵਾਧਾ ਹੋਵੇਗਾ। ਜਿੱਥੇ ਹਾਲ ਤਾੜੀਆਂ ਨਾਲ ਗੂੰਜ ਉਠਿਆ। ਜਿਉਂ ਹੀ ਤਾੜੀਆਂ ਦਾ ਜੋਸ਼ ਖਤਮ ਹੋਇਆ ਤਾਂ ਉਨ੍ਹਾਂ ਐਲਾਨ ਕੀਤਾ ਕਿ ਉਹ ਗਵਰਨਰ ਹਾਊਸ ਦੀਵਾਲੀ, ਵਿਸਾਖੀ ਅਤੇ ਇਫਤਾਰ ਆਦਿ ਤਿਉਹਾਰ ਪੂਰੀਆਂ ਰਹੁਰੀਤਾਂ ਨਾਲ ਮਨਾਉਣਗੇ ਅਤੇ ਕਮਿਉਨਿਟੀ ਨੂੰ ਇਸ ਸਬੰਧੀ ਅੱਜ ਤੋਂ ਹੀ ਨਿਮੰਤਰਨ ਕਰਦੇਹਨ। ਭਾਵੇਂ ਲੈਰੀ ਹੋਗਨ ਦੀ ਸਪੀਚ ਛੋਟੀ ਸੀ ਪਰ ਪੂਰੀ ਹਾਜ਼ਰੀਨ ਨੇ ਤਾਰੀਫ ਕਰਕੇ ਉਨ੍ਹਾਂ ਦਾ ਮਨ ਜਿੱਤ ਲਿਆ ਜਿਸ ਦੇ ਇਵਜਾਨਕ ਉਨ੍ਹਾਂ ਸਾਊਥ ਏਸ਼ੀਅਨਾਂ ਵਿੱਚੋਂ ਕੁਝ ਨੁਮਾਇੰਦੇ ਆਪਣੀ ਟੀਮ ਵਿੱਚ ਸ਼ਾਮਲ ਕਰਨ ਦਾ ਵਾਅਦਾ ਕਰ ਦਿੱਤਾ। ਸਮੁੱਚੇ ਤੌਰ ’ਤੇ ਇਹ ਸਮਾਗਮ ਰਿਪਬਲਿਕਨ ਪਾਰਟੀ ਲਈ ਕਾਫੀ ਅਹਿਮੀਅਤ ਬਣਿਆ ਅਤੇ ਲੈਰੀ ਹੋਗਨ ਅਤੇ ਮਿਸਜ਼ ਲੈਰੀ ਹੋਗਨ ਲਈ ਇੱਕ ਸਤੰਭ ਦੇ ਰੂਪ ਵਿੱਚ ਉਨ੍ਹਾਂ ਦੇ ਮਨਾਂ ਵਿੱਚ ਵਸ ਗਿਆ। ਕੁਲ ਮਿਲਾ ਕੇ ਇਹ ਸਮਾਗਮ ਇਤਿਹਾਸਿਕ ਸਾਬਤ ਹੋਇਆ ਜਿਸ ਦੀ ਚਰਚਾ ਲੰਬਾ ਸਮਾ ਹਾਜ਼ਰੀਨ ਦੇ ਮਨਾਂ ਵਿੱਚ ਵਾਸਦੀ ਰਹੇਗੀ।

WRITTEN BY