Skip to content
Independent perspectives. Global stories.
BREAKING

ਸਾਊਥ ਏਸ਼ੀਅਨ ਅਮਰੀਕਨ ਕਮਿਉਨਿਟੀ ਵੱਲੋਂ ਗਵਰਨਰ ਲੈਰੀ ਹੋਗਨ ਲਈ ਇਕੱਤਰ ਕੀਤੇ ਇੱਕ ਲੱਖ ਡਾਲਰ

Share this story

Page-1_24  ਵਾਸ਼ਿੰਗਟਨ ਡੀਸੀ, 15 ਜਨਵਰੀ (ਪੀ. ਟੀ.)- ਮੈਰੀਲੈਂਡ ਵਿਚਲਾ ਸਾਊਥ ਏਸ਼ੀਅਨ ਅਮਰੀਕਨ ਭਾਈਚਾਰਾ ਭਾਵੇਂ ਡੈਮੋਕ੍ਰੇਟਿਕ ਪਾਰਟੀ ’ਤੇ ਵਧੇਰੇ ਭਰੋਸਾ ਕਰਨ ਵਾਲਾ ਹੈ, ਪਰ ਇਸ ਨੇ ਸਮੇਂ ਸਮੇਂ ’ਤੇ ਇਸ ਤੋਂ ਉ¤ਪਰ ਉ¤ਠ ਕੇ ਰਿਪਬਲਿਕਨ ਪਾਰਟੀ ਦੇ ਕਈ ਆਗੂਆਂ ਨੂੰ ਸਨਮਾਨ ਦਿੱਤਾ ਹੈ ਅਤੇ ਉਨ੍ਹਾਂ ਲਈ ਫੰਡ ਇਕੱਤਰ ਕੀਤਾ ਹੈ। ਹਾਲ ਹੀ ਵਿੱਚ ਕਮਿਉਨਿਟੀ ਨੇ ਨਵੇਂ ਚੁਣੇ ਗਏ ਗਵਰਨਰ ਲੈਰੀ ਹੋਗਨ ਨੂੰ ਵੀ ਅਜਿਹਾ ਸਨਮਾਨ ਦਿੱਤਾ ਹੈ। ਬੀਤੇ ਦਿਨੀਂ ਸਾਊਥ ਏਸ਼ੀਅਨ ਅਮਰੀਕਨ ਭਾਈਚਾਰੇ ਦੇ 300 ਦੇ ਕਰੀਬ ਮੈਂਬਰ ਮਾਰਟਿਨਜ਼ ਵੈਸਟ ਵਿਖੇ ਗਵਰਨਰ ਹੋਗਨ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਇਕੱਠੇ ਹੋਏ। ਜ਼ਿਕਰਯੋਗ ਹੈ ਕਿ ਗਵਰਨਰ ਹੋਗਨ ਨੇ ਨਵੰਬਰ ’ਚ ਰਾਜ ਦੇ ਗਵਰਨਰ ਲਈ ਹੋਈ ਚੋਣ ਵਿੱਚ ਬੇਹੱਦ ਅਸਰ-ਰਸੂਖ ਰੱਖਣ ਵਾਲੇ ਗਵਰਨਰ ਐਨਥਨੀ ਬਰਾਊਨ ਨੂੰ ਹਰਾਇਆ ਸੀ।

ਸਮਾਗਮ ਮੌਕੇ ਭਾਈਚਾਰੇ ਵੱਲੋਂ ਗਵਰਨਰ ਲੈਰੀ ਹੋਗਨ ਦੀ ਕਮੇਟੀ ਲਈ ਲੱਗਭੱਗ 1 ਲੱਖ ਡਾਲਰ ਇਕੱਤਰ ਕੀਤੇ। ਇਸ ਰਿਸੈਪਸ਼ਨ ਦਾ ਪ੍ਰਬੰਧ ਸਾਊਥ ਏਸ਼ੀਅਨ ਅਮਰੀਕਨ ਕਮਿਊਨਿਟੀ ਦੇ ਆਗੂਆਂ ਜੈਸੀ ਸਿੰਘ ਅਤੇ ਸਾਜਿਦ ਤਰਾਰ ਵੱਲੋਂ ਕੀਤਾ ਗਿਆ ਸੀ। ਸਮਾਗਮ ਵਿੱਚ ਗਵਰਨਰ ਹੈਗਨ ਦੀ ਕੋਰੀਆਈ ਜੰਮਪਲ ਪਤਨੀ ਯੂਮੀ ਹੋਗਨ ਵੀ ਸ਼ਾਮਲ ਸੀ, ਜਿਹੜੀ ਇੱਕ ਕਲਾਕਾਰ ਹੈ ਅਤੇ ਰਾਜ ਦੀ ਪਹਿਲੀ ਏਸ਼ੀਆਈ ਅਮਰੀਕਨ ਫਸਟ ਲੇਡੀ ਬਣਨ ਜਾ ਰਹੀ ਹੈ। ਇਸ ਮੌਕੇ ਸਮਾਗਮ ’ਚ ਪ੍ਰਮੁੱਖ ਵਿਅਕਤੀਆਂ ਵਿੱਚ ਡਾ. ਹਰਭਜਨ ਅਜਰਾਵਤ, ਡਾ. ਨਵੀਨ ਸ਼ਾਹ, ਡਾ. ਸੁਧੀਰ ਸਕਸੇਰੀਆ, ਡਾ. ਸੁਰਿੰਦਰ ਗਿੱਲ, ਜਨਾਬ ਅਹਿਮਦ ਰਾਣਾ, ਡਾ. ਸੁਰੇਸ਼ ਕੇ ਗੁਪਤਾ, ਸ੍ਰੀ ਸ਼ਰਦ ਦੋਸ਼ੀ, ਮਿਊਰ ਮੋਦੀ ਅਤੇ ਪਵਨ ਬੇਜ਼ਵਦਾ ਆਦਿ ਮੌਜੂਦ ਸਨ।

WRITTEN BY