ਵਾਸ਼ਿੰਗਟਨ, 14 ਜਨਵਰੀ (ਪੀ. ਟੀ.)- ਇਸਰੋ ਦੇ ਮੰਗਲ ਅਭਿਆਨ ਦਲ ਨੇ ਪਹਿਲੇ ਯਤਨ ‘ਚ ਸਫਲਤਾ ਹਾਸਲ ਕਰਨ ਦੀ ਦੁਰਲ¤ਭ ਉਪਲਬਧੀ ਦਰਜ ਕਰ ਕੇ ਵਿਗਿਆਨ ਅਤੇ ਤਕਨੀਕੀ ਭਾਗ 2015 ਦਾ ਸਪੇਸ ਪਾਇਨੀਰ ਐਵਾਰਡ ਜਿ¤ਤਿਆ ਹੈ। ਨੈਸ਼ਨਲ ਸਪੇਸ ਸੁਸਾਇਟੀ ਦਾ ਇਹ ਪੁਰਸਕਾਰ 20-24 ਮਈ ਨੂੰ ਟੋਰੰਟੋ ‘ਚ ਆਯੋਜਿਤ ਸੁਸਾਇਟੀ ਦੇ ਅੰਤਰਰਾਸ਼ਟਰੀ ਅੰਤਰਿਕਸ਼ ਵਿਕਾਸ ਸੰਮੇਲਨ ‘ਚ ਇਸਰੋ ਦੇ ਮਾਰਸ ਆਰਬਾਈਟਰ ਪ੍ਰੋਗਰਾਮ ਟੀਮ ਨੂੰ ਦਿ¤ਤਾ ਜਾਵੇਗਾ। ਭਾਰਤ ਦਾ ਮੰਗਲ ਅਭਿਆਨ 5 ਨਵੰਬਰ 2013 ਨੂੰ ਛ¤ਡਿਆ ਗਿਆ ਸੀ ਅਤੇ ਉਹ 24 ਸਤੰਬਰ ਨੂੰ ਮੰਗਲ ਦੀ ਜਮਾਤ ‘ਚ ਪਹੁੰਚਿਆ। ਸੁਸਾਇਟੀ ਨੇ ਇਕ ਬਿਆਨ ‘ਚ ਕਿਹਾ ਕਿ ਇਸ ਮੁਹਿੰਮ ਨੇ ਪਹਿਲੀ ਹੀ ਕੋਸ਼ਿਸ਼ ‘ਚ ਦੋ ਮਹ¤ਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ।


