Skip to content
Independent perspectives. Global stories.
BREAKING

ਰਾਜ ਦੇ ਛੋਟੇ ਤੇ ਮੱਧਰੇ ਸ਼ਹਿਰਾਂ ਲਈ ਨਿਰਧਾਰਿਤ ਖੇਤਰ ਮਾਪਦੰਡ ਨਿਰਧਾਰਿਤ ਕਰਨ ਲਈ ਉਪ-ਕਮੇਟੀ ਦਾ ਗਠਨ

Share this story

ਚੰਡੀਗੜ੍ਹ, 14 ਜਨਵਰੀ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੇ ਛੋਟੇ ਤੇ ਮੱਧਰੇ ਸ਼ਹਿਰਾਂ ਲਈ ਨਿਰਧਾਰਿਤ ਖੇਤਰ ਮਾਪਦੰਡਾਂ ਦੀ ਸਮੀਖਿਆ ਕਰਨ ਲਈ ਇਕ ਕੈਬਿਨੇਟ ਉਪ-ਕਮੇਟੀ ਗਠਿਤ ਕਰਨ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਹੈ । ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਕੈਬਿਨੇਟ ਉਪ-ਕਮੇਟੀ ਵਿਚ ਖਜ਼ਾਨਾ ਮੰਤਰੀ ਕੈਪਟਨ ਅਭਿਮਨਯੂ, ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਅਨਿਲ ਵਿਜ, ਲੋਕ ਨਿਰਮਾਣ (ਭਵਨ ਤੇ ਸੜਕਾਂ) ਮੰਤਰੀ ਨਰਬੀਰ ਸਿੰਘ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ੍ਰੀਮਤੀ ਕਵਿਤ ਜੈਨ ਸ਼ਾਮਿਲ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਟਾਊਨ ਅਤੇ ਕੰਟਰੀ ਪਲਾਨਿੰਗ ਵਿਭਾਗ ਵੱਲੋਂ ਛੋਟੇ ਅਤੇ ਮੱਧਰੇ ਸਮੱਰਥਾ ਖੇਤਰਾਂ ਵਿਚ ਰਿਹਾਇਸ਼ੀ ਪਲਾਟਾਂ ਤੇ ਗਰੁੱਪ ਹਾਊਸਿੰਗ ਕਾਲੋਨੀਆਂ ਵਿਕਸਿਤ ਕਰਨ ਲਈ ਲਾਇਸੈਂਸ ਪ੍ਰਦਾਨ ਕਰਨ ਲਈ ਅਪਨਾਏ ਜਾ ਰਹੇ ਖੇਤਰ ਮਾਪਦੰਡਾਂ ’ਤੇ ਵਿਚਾਰ ਕਰੇਗੀ ਅਤੇ ਇਸ ਸਬੰਧ ਵਿਚ ਯੋਗ ਸ਼ਿਫਾਰਿਸ਼ ਕਰੇਗੀ।

WRITTEN BY