Skip to content
Independent perspectives. Global stories.
BREAKING

ਪੰਚਕੂਲਾ ਅਤੇ ਗੁੜਗਾਉਂ ਵਿਚ ਨਵੇਂ ਰੈਸਟ ਹਾਊਸ ਬਣਾਉਣ ਨੂੰ ਮੰਜ਼ੂਰੀ

Share this story

ਚੰਡੀਗੜ੍ਹ, 14 ਜਨਵਰੀ (ਨਾਗਪਾਲ)– ਹਰਿਆਣਾ ਸਰਕਾਰ ਰਾਜ ਦੇ ਪੰਚਕੂਲਾ ਅਤੇ ਗੁੜਗਾਉਂ ਸ਼ਹਿਰੀ ਵਿਚ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਰਾਹੀਂ ਨਵੇਂ ਰੈਸਟ ਹਾਊਸਾਂ ਦਾ ਨਿਰਮਾਣ ਕਰੇਗੀ । ਇਸ ਤੋਂ ਇਲਾਵਾ, ਨਵੀਂ ਦਿੱਲੀ ਵਿਚ 200 ਕਮਰਿਆਂ ਦੇ ਨਵੇਂ ਭਵਨ ਦਾ ਨਿਰਮਾਣ ਵੀ ਕਰਵਾਏਗਾ। ਇਹ ਫੈਸਲਾ ਅੱਜ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੀ ਮੀਟਿੰਗ ਵਿਚ ਕੀਤਾ ਗਿਆ । ਬੈਠਕ ਵਿਚ ਦਸਿਆ ਗਿਆ ਕਿ ਨਵੀਂ ਦਿੱਲੀ ਦੇ ਹਰਿਆਣਾ ਭਵਨ ਵਿਚ 200 ਕਮਰਿਆਂ ਦੇ ਬਣਨ ਵਾਲੇ ਰੈਸਟ ਹਾਊਸ ਨੂੰ ਪੁਰਾਣੇ ਰੈਸਟ ਹਾਊਸ ਦੀ ਥਾਂ ’ਤੇ ਬਣਾਇਆ ਜਾਵੇਗਾ, ਜਿਸ ਦੀ ਅੱਜ ਮੰਜ਼ੂਰੀ ਪ੍ਰਦਾਨ ਕੀਤੀ ਗਈ ਹੈ। ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਭਵਨ, ਨਵੀਂ ਦਿੱਲੀ ਵਿਚ 200 ਕਮਰਿਆਂ ਦੇ ਨਾਲ-ਨਾਲ 300 ਵਾਹਨ ਖੜੇ ਕੀਤੇ ਜਾ ਸਕਣਗੇ ਅਤੇ ਲਗਭਗ 88,000 ਵਰਗ ਫੁਟ ਜਮੀਨ ’ਤੇ ਤਿਆਰ ਕੀਤੇ

ਜਾਣ ਵਾਲੇ ਇਸ ਭਵਨ ਦਾ ਨਿਰਮਾਣ ਤਿੰਨ ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ। ਬੈਠਕ ਵਿਚ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਪੰਚਕੂਲਾ ਵਿਚ ਬਣਾਏ ਜਾਣ ਵਾਲੇ ਰੈਸਟ ਹਾਊਸ ਵਿਚ ਲਗਭਗ 82 ਕਮਰੇ ਤਿਆਰ ਕੀਤੇ ਜਾਣਗੇ । ਇੰਨ੍ਹਾਂ ਵਿਚ ਇਕ ਮਲਟੀ ਪਰਪਜ ਹਾਲ ਬਣਾਇਆ ਜਾਵੇਗਾ, ਜਿਸ ਵਿਚ 180 ਲੋਕ ਇਕੱਠੇ ਬੈਠ ਸਕਣਗੇ ਅਤੇ ਦੋ ਮੀਟਿੰਗ ਹਾਲ ਵੀ ਬਣਾਏ ਜਾਣਗੇ ਅਤੇ ਲਗਭਗ 40 ਕਮਰੇ ਹੋਣਗੇ । ਇਹ ਨਿਰਮਾਣ ਲਗਭਗ 1,19,000 ਵਰਗ ਫੁੱਟ ਜਮੀਨ ’ਤੇ ਕੀਤਾ ਜਾਵੇਗਾ। ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰੈਸਟ ਹਾਊਸ ਵਿਚ ਅਜਿਹੀ ਸਹੂਲਤਾਂ ਦੇਣ ਦੀ ਵਿਵਸਥਾ ਵੀ ਕੀਤੀ ਜਾਵੇਗੀ ਤਾਂ ਜੋ ਆਮ ਲੋਕ ਵੀ ਇਸ ਦਾ ਲਾਭ ਚੁੱਕ ਸਕਣ। ਬੈਠਕ ਵਿਚ ਲੋਕ ਨਿਰਮਾਣ ਮੰਤਰੀ ਨਰਬੀਰ ਸਿੰਘ, ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਨੇ ਪ੍ਰਧਾਨ ਸਕੱਤਰ ਸੰਜੀਵ ਕੌਸ਼ਲ, ਵਧੀਕ ਪ੍ਰਧਾਨ ਸਕੱਤਰ ਸ੍ਰੀਮਤੀ ਸੁਮਿਤਾ ਮਿਸ਼ਰਾ, ਵਿੱਤ ਵਿਭਾਗ ਦੇ ਪ੍ਰਧਾਨ ਸਕੱਤਰ ਪੀ.ਕੇ.ਦਾਸ ਸਮੇਤ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਿਰ ਸਨ।

WRITTEN BY