ਰਾਮਪੁਰਾ ਫੂਲ, 12 ਜਨਵਰੀ (ਜੋਸਫ ਬਾਂਸਲ)- ਸ਼ਹਿਰ ’ਚ ਦਿਨਂੋ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਕੀਤਾ ਪਿਆ ਹੈ।ਬੀਤੀ ਰਾਤ ਚੋਰਾਂ ਵੱਲੋ ਡੱਗੀ ਵਾਲੇ ਸਕੂਲ ਦੇ ਨਾਲ ਵਾਲੀ ਗਲੀ ਦੇ ਵਸਨੀਕ ਰਮੇਸ਼ ਕੁਮਾਰ ਪੁੱਤਰ ਜਨਕ ਰਾਜ ਦੇ ਘਰ ਹੱਥ ਸਾਫ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਉਕਤ ਮਕਾਨ ਮਾਲਕ ਨੇ ਦੱਸਿਆ ਕਿ ਉਹ ਤਕਰੀਬਨ ਸਵੇਰੇ 4 ਵਜੇ ਬਾਥਰੂਮ ਕਰਨ ਲਈ ਜਾਗਿਆ ਤੇ ਦਰਵਾਜਾ ਖੋਲਣ ਲੱਗਿਆ ਤਾਂ ਦਰਵਾਜਾ ਬਾਹਰੋ ਬੰਦ ਸੀ ਤਾਂ ਉਸਨੇ ਆਪਣੇ ਗੁਆਂਢੀਆਂ ਨੂੰ ਫੋਨ ਕਰਕੇ ਜਦੋ ਦਰਵਾਜਾ ਖੁਲਵਾਇਆ ਤੇ ਦੇਖਿਆ ਕਿ ਦੂਸਰੇ ਕਮਰੇ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਚੋਰ ਦੋ ਤੋਲੇ ਸੋਨਾ ਅਤੇ ਪੰਜ ਤੋਲੇ ਚਾਂਦੀ ਅਤੇ ਤੀਹ ਹਜ਼ਾਰ ਰੁਪਏ ਆਪਣੇ ਨਾਲ ਲੈ ਗਏ।ਇਸ ਮਾਮਲੇ ਚ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



