Skip to content
Independent perspectives. Global stories.
BREAKING

ਬੈਂਕ ਅਧਿਕਾਰੀ ਵੱਖ-ਵੱਖ ਸਕੀਮਾਂ ਤਹਿਤ ਲੋਕਾਂ ਦੇ ਬੈਂਕ ਖਾਤੇ ਖੋਲ੍ਹ ਕੇ ਆਧਾਰ ਕਾਰਡ ਨਾਲ ਜੋੜਨ : ਖੇਤਰੀ ਮੈਨੇਜਰ

Share this story

ਫਰੀਦਕੋਟ, 12 ਜਨਵਰੀ (ਗੁਰਜੀਤ ਰੋਮਾਣਾ)-ਪੰਜਾਬ ਐਂਡ ਸਿੰਧ ਬੈਂਕ ਫ਼ਰੀਦਕੋਟ ਦੇ ਖੇਤਰੀ ਮੈਨੇਜਰ ਵਰਿੰਦਰਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਜ਼ਿਲੇ ਦੀਆਂ ਸਮੂਹ ਬੈਂਕਾਂ ਦੇ ਜ਼ਿਲਾ ਕੋ-ਆਰਡੀਨੇਟਰਾਂ ਅਤੇ ਨੁਮਾਇੰਦਿਆਂ ਨਾਲ ਪੰਜਾਬ ਐਂਡ ਸਿੰਧ ਬੈਂਕ ਦੀ ਮੀਟਿੰਗ ਜਿਲਾ ਲੀਡ ਬੈਂਕ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ।  ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਅਤੇ ਜੀ ਐਸ ਵਧਵਾ ਵੀ ਹਾਜ਼ਰ ਸਨ, ਮੀਟਿੰਗ ਨੂੰ ਸੰਬੋਧਨ ਕਰਦਿਆਂ  ਸ. ਵਿਰਕ ਨੇ ਸਮੂਹ ਬੈਂਕਾਂ ਦੇ ਜ਼ਿਲਾ ਕੋ-ਆਰਡੀਨੇਟਰਾਂ ਅਤੇ ਨੁਮਾਇੰਦਿਆਂ ਨੂੰ ਸਰਕਾਰ ਵੱਲੋਂ ਆਰੰਭ ਕੀਤੀਆਂ ਗਈਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ’ਤੇ ਜ਼ੋਰ ਦਿੱਤਾ ਤੇ ਦੱਸਿਆ ਕੇ ਸਰਕਾਰ ਵੱਲੋਂ ਇਲੈਕਟ੍ਰੋਨਿਕ ਬੈਂਕ ਟ੍ਰਾਂਸਫ਼ਰ (ਈ. ਬੀ. ਟੀ), ਡਾਇਰੈਕਟ ਬੈਂਕ ਟ੍ਰਾਂਸਫ਼ਰ (ਡੀ. ਬੀ. ਟੀ) ਅਤੇ ਮੋਡੀਫ਼ਾਈਡ ਡਾਇਰੈਕਟ ਬੈਂਕ ਟ੍ਰਾਂਸਫ਼ਰ ਲਿਕੁਅਡ (ਐਮ. ਡੀ. ਬੀ. ਟੀ. ਐਲ) ਆਦਿ ਸਕੀਮਾਂ ਜ਼ਿਲਾ ਪੱਧਰ ’ਤੇ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨਾਂ ਇੰਨ੍ਹਾਂ ਸਕੀਮਾਂ ਤਹਿਤ ਲੋਕਾਂ ਦੇ ਵੱਧ ਤੋਂ ਵੱਧ ਬੈਂਕ ਖਾਤੇ ਖੋਲ ਕੇ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਦੇ ਆਦੇਸ਼ ਦਿੱਤੇ, ਤਾਂ ਜੋ ਕੋਈ ਵੀ ਲਾਭਪਾਤਰੀ ਇੰਨ੍ਹਾਂ ਸਕੀਮਾਂ ਤੋਂ ਵਾਂਝਾ ਨਾ ਰਹਿ ਜਾਵੇ, ਇਸ ਮੌਕੇ ਜ਼ਿਲਾ ਲੀਡ ਮੈਨੇਜਰ ਸ੍ਰੀ ਰਾਜੇਸ਼ ਮਲਹੋਤਰਾ ਨੇ ਇੰਨ੍ਹਾਂ ਸਕੀਮਾਂ ਬਾਰੇ ਵਿਸਥਾਰ-ਪੂਰਵਿਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲਾਭਪਾਤਰੀਆਂ ਦੇ ਵੱਧ ਤੋਂ ਵੱਧ ਬੈਂਕ ਖਾਤੇ ਖੋਲੇ ਜਾਣ।

WRITTEN BY