ਬਠਿੰਡਾ, 9 ਜਨਵਰੀ- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਪ੍ਰਦੇਸ਼ ਅਗਰਵਾਲ ਸਭਾ (ਰਜਿ.) ਆੱਲ ਪੰਜਾਬ ਨਾਲ ਸਬੰਧਿਤ ਸਮੂਹ ਅਗਰਵਾਲ ਸਮਾਜ ਵੱਲੋਂ 10 ਮੈਂਬਰੀ ਵਫਦ ਬੀਤੀ ਰਾਤ ਦਿੱਲੀ ਵਿਖੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਕੌਮੀ ਜਨਰਲ ਸਕੱਤਰ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਅਤਿ ਨਜ਼ਦੀਕ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਯੋਗ ਅਗਵਾਈ ਹੇਠ ਮਾਣਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਭਵਨ ਵਿਖੇ ਵਿਸ਼ੇਸ਼ ਤੌਰ ’ਤੇ ਮਿਲਿਆ। ਚੌਧਰੀ ਗਹਿਰੀਵਾਲਾ ਨੇ ਰਾਸ਼ਟਰਪਤੀ ਨੂੰ ਪੂਰੀ ਗੰਭੀਰਤਾ ਪੂਰਵਕ ਸਮੁੱਚੀ ਦੁਨੀਆ ’ਚ ਵੱਸਦੇ ਅਗਰਵਾਲ ਬਿਰਾਦਰੀ ਦੇ ਲੋਕਾਂ ਨੂੰ ਸ਼ਰਾਰਤੀ ਤੱਤ ਅਗਰਵਾਲਾਂ ਨੂੰ ਬੇਇੱਜ਼ਤ ਕਰਨ ਲਈ ਸਮਾਜ ਵਿੱਚ ਉਨ੍ਹਾਂ ਨੂੰ ‘ਕਰਾੜਾਂ’ ਸ਼ਬਦ ਕਹਿ ਕੇ ਬੁਲਾਇਆ ਜਾਂਦਾ ਹੈ, ਜਦਕਿ ਦਲਿਤ ਵਰਗ ਅੰਦਰ ਜਾਤ ਪਰਖਣ ਅਖਵਾ ਅਪਸ਼ਬਦ ਬੋਲਣ ਖਿਲਾਫ ਦੇਸ਼ ਦੇ ਕਾਨੂੰਨ ਅੰਦਰ ਸਖਤ ਸਜ਼ਾ ਐਕਟ ਪਾਸ ਕੀਤਾ ਹੋਇਆ ਹੈ ਤੇ ਵਪਾਰੀ ਵਰਗ (ਅਗਰਵਾਲ ਬਿਰਾਦਰੀ) ਸਰਕਾਰਾਂ ਨੂੰ ਟੈਕਸ ਭਰਨ ਦੇ ਬਾਵਜੂਦ ਵੀ ਕਿਸੇ ਵੀ ਸਰਕਾਰ ਨੇ ਅੱਗਰਵਾਲ ਸਮਾਜ ਨੂੰ ਬੁਰਾ ਭਲਾ ਸ਼ਬਦ ਬੋਲਣ ਵਾਲਿਆਂ ਖਿਲਾਫ ਦੇਸ਼ ਦੇ ਕਾਨੂੰਨ ਨੇ ਕੋਈ ਸ਼ਜਾ ਦਾ ਐਕਟ ਨਹੀਂ ਬਣਾਇਆ, ਅਜਿਹਾ ਪੱਖਪਾਤ ਸਿਰਫ ਅਗਰਵਾਲ ਸਮਾਜ ਨਾਲ ਹੀ ਕਿਉਂ?
ਚੌਧਰੀ ਗਹਿਰੀਵਾਲ ਸਮੇਤ ਵਫਦ ਨੇ ਮਾਣਯੋਗ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਕਿ ਜਦੋਂ ਸੰਗਤ ਮੰਡੀ ਬਲਾਕ ਦੇ ਪਿੰਡ ਗਹਿਰੀਬੁੱਟਰ ਵਿਖੇ ਉਸ ਸਮੇਂ ਦੇ ਰਾਸ਼ਟਰਪਤੀ ਡਾ. ਅੱਬਦੁਲ ਕਲਾਮ ਆਏ ਸਨ ਤਾਂ ਖੁਦ ਅੱਗਰਵਾਲ ਸਭਾ ਦੇ ਪ੍ਰਮੁੱਖ ਨੇਤਾ ਰਾਜੇਸ਼ ਕੁਮਰ ਗਹਿਰੀਵਾਲ ਨੇ ਕਾਂਗਰਸ ਦੇ ਖਜ਼ਾਨਾ ਮੰਤਰੀ ਸੁਰਿੰਦਰ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਨੂੰ ਮਿਲ ਕੇ ‘ਕਰਾੜਾਂ’ ਸ਼ਬਦ ਖਿਲਾਫ ਸਖਤ ਐਕਟ ਲਾਗੂ ਕਰਨ ਦੀ ਪੁਰਜ਼ੋਰ ਗੁਹਾਰ ਲਗਾਈ ਸੀ ਜੋ ਅਜੇ ਤੱਕ ਅਗਰਵਾਲ ਸਮਾਜ ਦੀ ਇਸ ਵੱਡੀ ਤੇ ਅਤਿ ਜ਼ਰੂਰੀ ਮੰਗ ਨੂੰ ਸਵਿਕਾਰ ਨਹੀਂ ਕੀਤਾ ਗਿਆ। ਅਗਰਵਾਲ ਭਾਈਚਾਰੇ ਨੇ ਰਾਸ਼ਟਰਪਤੀ ਮੁਖਰਜੀ ਨੂੰ ਦੱਸਿਆ ਕਿ ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚੋਂ ਸਿਰਫ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲ ਦਾ ਹੀ ਜੱਦੀ ਪਿੰਡ ਗਹਿਰੀਬੂਟਰ ਪਿੰਡ ਸੀ ਜਿੱਥੇ ਅੱਜ ਤੱਕ ਰਾਸ਼ਟਰਪਤੀ ਪਹੁੰਚਿਆ ਹੈ ਨਾ ਕਿ ਕਿਸੇ ਹੋਰ ਪਿੰਡ।
ਅਗਰਵਾਲ ਭਾਈਚਾਰੇ ਨੇ ਮਾਨਯੋਗ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇੱਕ ਵਿਸ਼ੇਸ਼ ਲਿਖਤੀ ਪੱਤਰ ਸੌਂਪਿਆ। ਬਠਿੰਡਾ ਜ਼ਿਲ੍ਹੇ ਦੀ ਮਸ਼ਹੂਰ ਵਪਾਰਿਕ ਸੰਗਤ ਮੰਡੀ ਰੇਲਵੇ ਸਟੇਸ਼ਨ ਜੰਮੂ-ਤਵਿ ਐਕਸਪ੍ਰੈ¤ਸ ਰੇਲ ਗੱਡੀ ਰੋਣ ਦੀ ਵੀ ਪੁਰਜ਼ੋਰ ਮੰਗ ਉਠਾਈ ਹੈ। ਮਾਨਯੋਗ ਰਾਸ਼ਟਰਪਤੀ ਨੇ ਅੱਗਰਵਾਲ ਸਮਾਜ ਨੂੰ ਉਨ੍ਹਾਂ ਦੀ ਮੰਗ ਨੂੰ ਜਲਦ ਮੰਨਣ ਦੀ ਪੂਰਾ ਭਰੋਸਾ ਦਿੱਤਾ ਤੇ ਅਗਰਵਾਲ ਸਮਾਜ ਨੂੰ ਰਾਸ਼ਟਰਪਤੀ ਭਵਨ ਵਿਖੇ ਆਉਣ ’ਤੇ ਤਹਿ ਦਿਲੋਂ ਜੀ ਆਇਆਂ ਕਿਹਾ। ਇਸ ਮੌਕੇ ਜੀਵਨ ਲਾਲ, ਅਸ਼ੋਕ ਕੁਮਾਰ, ਤਰਸੇਮ ਗਰਗ, ਸ਼ਿਵ ਮਿੱਤਲ, ਮੁਕੇਸ਼ ਗਰਗ, ਨਵਦੀਪ ਬਾਂਸਲ ਆਦਿ ਮੌਜੂਦ ਸਨ।



