Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਮ੍ਰਿਤਕ ਦੀ ਲਾਸ਼ ਸੜਕ ’ਤੇ ਰੱਖ ਕੇ ਧਰਨਾ

Share this story

Page-1_28 ਬਰਨਾਲਾ, 9 ਜਨਵਰੀ (ਵਿੰਦਰ ਖੁੱਡੀ ਕਲਾਂ/ਸੱਤਬਚਨ)- ਇੱਥੋਂ ਨੇੜਲੇ ਪਿੰਡ ਸੁਖਪੁਰ ਦੇ ਨੌਜਵਾਨ ਦੀ ਕੱਲ ਬਿਜਲੀ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਹੋਈ  ਮੌਤ ਨਾਲ ਜਿੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਉੱਥੇ ਲੋਕਾਂ ਦੇ ਮਨਾਂ ਵਿੱਚ ਬਿਜਲੀ ਬੋਰਡ ਦੇ ਕਸੂਰਵਾਰ ਕਰਮਚਾਰੀਆਂ ਅਤੇ ਆਮ ਪ੍ਰਸ਼ਾਸਨ ਪ੍ਰਤੀ ਗੁੱਸੇ ਦੀ ਲਹਿਰ ਵੀ ਹੈ।ਮ੍ਰਿਤਕ ਨੌਜਵਾਨ ਸਵਰਨਦੀਪ ਸਿੰਘ ਦੀ ਮੌਤ ਦੇ ਜਿੰਮੇਵਾਰ ਕਰਮਚਾਰੀ ਜਿੰਨਾਂ ਨੇ ਬਿਜਲੀ ਸਪਲਾਈ ਬੰਦ ਰੱਖਣ ਸੰਬੰਧੀ ਸੂਚਨਾ ਪ੍ਰਾਪਤ ਹੋਣ ਦੇ ਬਾਵਯੂਦ ਸਪਲਾਈ ਚਾਲੂ ਕਰ ਦਿੱਤੀ ਸੀ ਦੇ ਖਿਲਾਫ ਧਾਰਾ 302  ਅਧੀਨ ਪਰਚਾ ਦਰਜ ਕਰਨ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਦਸ ਲੱਖ ਰੁਪਏ ਦੀ ਮਾਲੀ ਮੱਦਦ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਸੰਬੰਧੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਸਥਾਨਕ ਖੁੱਡੀ ਚੁੰਗੀ ਨਾਕੇ ‘ਤੇ ਮ੍ਰਿਤਕ ਦੀ ਲਾਸ਼ ਸੜਕ ‘ਤੇ ਰੱਖ ਕੇ ਧਰਨਾ ਲਗਾਇਆ ਗਿਆ।ਪ੍ਰਸ਼ਾਸਨ ਦੀ ਤਰਫੋ ਮੰਗਾਂ ਦੀ ਪੂਰਤੀ ਸੰਬੰਧੀ ਕੋਈ

ਹੁੰਗਾਰਾ ਨਾਲ ਮਿਲਣ ਕਾਰਨ ਦੁਪਹਿਰ ਇੱਕ ਵਜੇ ਦੇ ਕਰੀਬ ਸ਼ੁਰੂ ਕੀਤਾ ਧਰਨਾ ਖਬਰ ਲਿਖੇ ਜਾਣ(ਤਕਰੀਬਨ ਸੱਤ ਵਜੇ)ਤੱਕ ਜਾਰੀ ਸੀ।ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜ੍ਹਿਲਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ,ਬਲਾਕ ਪ੍ਰੈਸ ਸਕੱਤਰ ਲਖਵੀਰ ਸਿੰਘ ਦੁਲਮਸਰ ,ਬਲਾਕ ਸ਼ਹਿਣਾ ਦੇ ਪ੍ਰਧਾਨ ਭੋਲਾ ਸਿੰਘ ਛੰਨਾ,ਬਰਨਾਲਾ ਬਲਾਕ ਦੇ ਪ੍ਰਧਾਨ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਹੰਡਿਆਇਆ,ਮਹਿਲ ਕਲਾਂ ਬਲਾਕ ਦੇ ਪ੍ਰਧਾਨ ਜਰਨੈਲ ਸਿੰਘ ਹਦਾਸਪੁਰਾ,ਮਾਸਟਰ ਗੁਰਮੀਤ ਸਿੰਘ ਸੁਖਪੁਰ,ਬਲਦੇਵ ਸਿੰਘ ਸੱਦੋਵਾਲ,ਚਮਕੌਰ ਸਿੰਘ ਸਹਿਜੜਾ,ਸੋਹਣ ਸਿੰਘ ਰੂੜੇਕੇ,ਕਿਸਾਨ ਮਜ਼ਦੂਰ ਸੈੱਲ ਦੇ ਪਰਮਜੀਤ ਸਿੰਘ ਭਦੌੜ,ਰਾਜਪੂਤ ਸਭਾ ਦੇ ਰਾਮ ਸਿੰਘ ਕੋਮਲ,ਈ.ਟੀ.ਟੀ.ਟੀਚਰ ਯੂਨੀਅਨ ਦੇ ਲਾਭ ਸਿੰਘ ਅਕਲੀਆ,ਔਰਤ ਮੰਚ ਦੇ ਪ੍ਰੇਮਪਾਲ ਕੌਰ ਅਤੇ ਆਮ ਆਦਮੀ ਪਾਰਟੀ ਦੇ ਮਾਸਟਰ ਪ੍ਰੇਮ ਕੁਮਾਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

WRITTEN BY