ਚੰਡੀਗੜ੍ਹ, 8 ਜਨਵਰੀ (ਨਾਗਪਾਲ)- ਹਰਿਆਣਾ ਸਰਕਾਰ ਨੇ ਅਚਾਨਕ ਹੀ ਡੀ.ਜੀ.ਪੀ. ਦਾ ਤਬਾਦਲਾ ਕਰ ਦਿ¤ਤਾ ਹੈ। ਇਸ ਦਾ ਕੋਈ ਕਾਰਨ ਨਹੀਂ ਦ¤ਸਿਆ ਗਿਆ। ਅ¤ਜ ਇ¤ਥੇ ਸਰਕਾਰੀ ਤੌਰ ‘ਤੇ ਐਲਾਨ ਕੀਤਾ ਗਿਆ ਕਿ 1981 ਬੈਚ ਦੇ ਆਈ.ਪੀ.ਐਸ. ਅਧਿਕਾਰੀ ਐਸ.ਐਨ. ਵਿਸ਼ਿਸ਼ਟ ਨੂੰ ਵੀ.ਪੀ. ਸਿੰਘਲ ਦੀ ਥਾਂ ’ਤੇ ਵਿਜੀਲੈਂਸ ਬਿਊਰੋ ਹਰਿਆਣਾ ਦਾ ਨਵਾਂ ਡਾਇਰੈਕਟਰ ਜਨਰਲ ਅਤੇ ਵੀ.ਪੀ.ਸਿੰਘਲ ਜੋ ਸ੍ਰੀ ਵਿਸ਼ਿਸ਼ਟ ਤੋਂ ਜੂਨੀਅਰ ਹਨ, ਨੂੰ ਰਾਜ ਦਾ ਨਵਾਂ ਪੁਲਿਸ ਮੁਖੀ ਬਣਾ ਦਿ¤ਤਾ ਗਿਆ ਹੈ।ਸ੍ਰੀ ਸਿੰਘਲ 1983 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ।ਭਾਜਪਾ-ਪੀ.ਡੀ.ਪੀ. ਸਰਕਾਰ ਕਸ਼ਮੀਰ ਦੇ ਨਾਲ ਵਿਸ਼ਵਾਸਘਾਤ : ਹਿਜ਼ਬੁਲ ਮੁਜਾਹਿਦੀਨਜੰਮੂ, 8 ਜਨਵਰੀ (ਪੀ. ਟੀ.)- ਰਾਜ ’ਚ ਜਿਥੇ ਇਕ ਪਾਸੇ ਸਿਆਸੀ ਦਲ ਜਨਤਾ ਨੂੰ ਸਥਾਈ ਸਰਕਾਰ ਦੇਣ ਦੇ ਯਤਨ ਕਰ ਰਹੀਆਂ ਹਨ, ਉਥੇ ਦੂਸਰੇ ਪਾਸੇ ਅ¤ਤਵਾਦੀ ਸੰਗਠਨ ਅਤੇ ਵ¤ਖਵਾਦੀ ਸੰਗਠਨਾਂ ਨੇ ਭਾਜਪਾ ਦੇ ਨਾਲ ਬਣਨ ਵਾਲੀ
ਕਿਸੇ ਵੀ ਸਰਕਾਰ ਦੀ ਖਿਲਾਫਤ ਕਰਨ ਦੀ ਚੇਤਾਵਨੀ ਦਿ¤ਤੀ ਹੈ। ਗੌਰਤਲਬ ਹੈ ਕਿ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ। ਪੀ.ਡੀ.ਪੀ. 28 ਅਤੇ ਭਾਜਪਾ 25 ਸੀਟਾਂ ਦੇ ਨਾਲ ਰਾਜ ਦੀਆਂ ਦੋ ਵ¤ਡੀਆਂ ਪਾਰਟੀਆਂ ਹਨ। ਰਾਜ ‘ਚ ਗਠਜੋੜ ਸਰਕਾਰ ਬਣਨਾ ਤੈਅ ਹੈ। ਕਸ਼ਮੀਰ ਦੇ ਅ¤ਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੇ ਇਕ ਬਿਆਨ ‘ਚ ਕਿਹਾ ਕਿ ਜੰਮੂ-ਕਸ਼ਮੀਰ ‘ਚ ਕਿਸੇ ਵੀ ਸਰਕਾਰ ਦਾ ਬਣਨਾ ਕਸ਼ਮੀਰ ਦੀ ਜਨਤਾ ਨਾਲ ਧੋਖਾ ਹੈ ਅਤੇ ਇਸਦਾ ਨਤੀਜਾ ਕਸ਼ਮੀਰੀਆਂ ਦੀ ਇ¤ਜ਼ਤ ’ਤੇ ਹਮਲਾ ਹੋਵੇਗਾ।



