Skip to content
Independent perspectives. Global stories.
BREAKING

ਤਿੰਨ-ਦਿਨਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ 14 ਜਨਵਰੀ ਤੋਂ

Share this story

ਪਟਿਆਲਾ, 8 ਜਨਵਰੀ (ਪੀ. ਟੀ.)- ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਹਰ ਸਾਲ ਕਰਵਾਈ ਜਾਂਦੀ ਪੰਜਾਬੀ ਵਿਕਾਸ ਕਾਨਫਰੰਸ ਦੀ ਲੜੀ ਵਿੱਚ 31ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ 14-16 ਜਨਵਰੀ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਸਰਬਪੱਖੀ ਵਿਕਾਸ ਨੂੰ ਸਮਰਪਿਤ ਚੁਣੌਤੀਆਂ ਨੂੰ ਵੱਡੇ ਅਕਾਦਮਿਕ ਉਪਰਾਲਿਆਂ ਨਾਲ ਮੁਖਾਤਬ ਹੋਣ ਦੇ ਨਾਲ-ਨਾਲ ਪੰਜਾਬੀ ਸਮਾਜ ਨੂੰ ਦਰਪੇਸ਼ 31ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਮਾਜ ਦਾ ਵਿਸ਼ਵੀ ਸਰੂਪ’ ਰੱਖਿਆ ਗਿਆ ਹੈ। ਅੱਜ ਦੇ ਜ਼ਮਾਨੇ ਵਿੱਚ ਸੰਚਾਰ ਤਕਨਾਲੋਜੀ ਦੇ ਅਥਾਹ ਪਸਾਰਾਂ ਅਤੇ ਆਵਾਜਾਈ ਦੀਆਂ ਬੇਸ਼ੁਮਾਰ ਸਹੂਲਤਾਂ ਨੇ ਵੱਖ-ਵੱਖ ਵਿਅਕਤੀਆਂ, ਸਮਾਜਾਂ, ਸੱਭਿਆਚਾਰਾਂ ਦੇ ਆਪਸੀ ਆਦਾਨ-ਪ੍ਰਦਾਨ ਵਿੱਚ ਬੇਅੰਤ ਵਾਧਾ ਕੀਤਾ ਹੈ। ਪੰਜਾਬੀ ਸਮਾਜ ਸੱਭਿਆਚਾਰ ਮੁੱਢ ਤੋਂ ਖੁੱਲ੍ਹੀਆਂ ਮਨੋ-ਬਣਤਰਾਂ ਕਰਕੇ ਗਤੀਸ਼ੀਲ ਸੁਭਾਅ ਦਾ ਧਾਰਨੀ ਰਿਹਾ ਹੈ। ਨਵੀਂ ਦੁਨੀਆਂ ਦੇ ਹਾਂ-ਮੁੱਖੀ ਪ੍ਰਭਾਵਾਂ ਨੂੰ ਖੁੱਲ੍ਹੇ ਮਨ ਨਾਲ ਜੀ ਆਇਆਂ ਕਹਿਣ ਦੀ ਪ੍ਰਵਿਰਤੀ ਕਰਕੇ ਪੰਜਾਬ ਦੀਆਂ ਭੁਗੋਲਿਕ ਹੱਦਾਂ ਤੋਂ ਬਾਹਰ ਬੈਠੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਦਾ ਸਰੂਪ ਬਦਲਿਆ ਹੈ। ਇਸ ਕਾਨਫਰੰਸ ਦਾ ਮਨੋਰਥ ਇਸ ਸਰੂਪ ਦੀ ਨਿਸ਼ਾਨਦੇਹੀ ਕਰਨਾ ਅਤੇ ਇਸ ਵਿਸ਼ਵੀ ਸਰੂਪ ਵਿੱਚ ਆਪਣੇ ਵਿਰਾਸਤੀ ਗੌਰਵ ਦੀ ਨਿਰੰਤਰਤਾ ਨੂੰ ਬਣਾਈ ਰੱਖਣਾ ਹੈ।

WRITTEN BY