ਸ਼੍ਰੀ ਅਨੰਦਪੁਰ ਸਾਹਿਬ , 5 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਅਮਨ ਤੇ ਵਿਕਾਸ ਕਮੇਟੀ ਅਨੰਦਪੁਰ ਸਾਹਿਬ ਵਲੋਂ ਆਪਣੀ ਸਜਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਅਤੇ ਮਰਨ ਵਰਤ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਰੋਸ ਧਰਨਾ ਇਲਾਕੇ ਦੀਆਂ ਧਾਰਮਿਕ ,ਇਸਤਰੀ , ਸਮਾਜਸੇਵੀ ਜਥੇਬੰਦੀਆਂ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਹ ਰੋਸ ਧਰਨਾ ਗੁਰਦਵਾਰਾ ਸ਼੍ਰੀ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਮੁੱਖ ਬਾਜਾਰ , ਭਗਤ ਰਵਿਦਾਸ ਚੋਂਕ , ਕਲਗੀਧਰ ਮਾਰਕੀਟ , ਵੱਲ ਤੋਂ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਪਹੁੰਚ ਕੇ ਸਮਾਪਤ ਹੋਇਆ।ਇਸ ਰੋਸ ਧਰਨੇ ਵਿੱਚ ਸ਼ਾਮਿਲ ਵਿਅਕਤੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਇਸ ਮੋਕੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ।ਬੜੇ ਹੀ ਸ਼ਾਤਮਈ ਢੰਗ ਨਾਲ ਇਹ ਸ਼ਾਤਮਈ ਰੋਸ ਧਰਨਾ ਬਾਜਾਰਾਂ ਵਿੱਚੋਂ ਦੀ ਲੰਘਿਆ ਜੋ ਬੱਸ ਸਟੈਂਡ ਵਿਖੈ
ਪਹੁੰਚ ਕੇ ਸਮਾਪਤ ਹੋਇਆ।ਇਸ ਦੋਰਾਨ ਧਰਨੇ ਵਿੱਚ ਸ਼ਾਮਿਲ ਵਿਅਕਤੀਆਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿੱਚ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮੋਕੇ ਆਗੂਆਂ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਤੁਰੰਤ ਮੰਨਿਆ ਜਾਣਾ ਚਾਹੀਦਾ ਹੈ ਅਤੇ ਸਜਾ ਪੂਰੀ ਕਰ ਚੁਕੇ ਸਿੱਖਾਂ ਅਤੇ ਹੋਰ ਕੈਦੀਆਂ ਦੀ ਰਿਹਾਈ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ।ਉਨਾਂ ਆਖਿਆ ਕਿ ਇਲਾਕਾ ਨਿਵਾਸੀ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਇਸ ਸੰਘਰਸ਼ ਵਿੱਚ ਉਨਾਂ ਦੇ ਨਾਲ ਹਨ। ਇਸ ਮੋਕੇ ਪ੍ਰਿੰ ਸੁਰਿੰਦਰ ਸਿੰਘ ,ਪ੍ਰਿੰਸੀਪਲ ਹਰਸਿਮਰਨ ਸਿੰਘ , ਬੀਬੀ ਮਨਜੀਤ ਕੌਰ ਲੌਧੀਪੁਰ , ਸ ਪ੍ਰੇਮ ਸਿੰਘ ਬਾਸੋਵਾਲ , ਬੀਬੀ ਰਜਿੰਦਰ ਕੋਰ ,ਸ੍ਰ ਜਸਵਿੰਦਰ ਸਿੰਘ ਢਿਲੌਂ , ਸ੍ਰ ਕੁਲਦੀਪ ਸਿੰਘ , ਰਾਣਾ ਰਾਮ ਸਿੰਘ, ਸ੍ਰ ਕੁਲਦੀਪ ਸਿੰਘ ਬਾਜਵਾ ,ਸ੍ਰ ਇਕਬਾਲ ਸਿੰਘ ,ਸ੍ਰ ਜੋਗਿੰਦਰ ਸਿੰਘ ਮਲਹੋਤਰਾ , ਸ੍ਰ ਸੁਰਿੰਦਰ ਸਿੰਘ ਮਟੌਰ , ਸ੍ਰ ਸਰਬਜੀਤ ਸਿੰਘ ਡੁਬਈ ,ਬਘੇਲ ਸਿੰਘ ਬਾਵਾ, ਪ੍ਰਿੰ ਗੁਰਮਿੰਦਰ ਸਿੰਘ ਭੁਲ¤ਰ , ਜਥੇ ਸੰਤੋਖ ਸਿੰਘ , ਸ੍ਰ ਵਿਜੈਪਾਲ ਸਿੰਘ ਢਿਲੌ ਂ, ਗੁਰਚਰਨ ਸਿੰਘ , ਸਮਾਜਸੇਵੀੌ ਤਰਲੋਚਨ ਸਿੰਘ , ਬੀਬੀ ਜਸਵਿੰਦਰ ਕੌਰ , ਸ੍ਰ ਬਲਬੀਰ ਸਿੰਘ ਢੇਰ , ਬੀਬੀ ਪਰਮਿੰਦਰਜੀਤ ਕੌਰ , ਬੀਬੀ ਸੁਖਜਿੰਦਰ ਕੌਰ , ਸ੍ਰ ਸਰਦੂਲ ਸਿੰਘ ਭੁ¤ਲਰ , ਤਰਲੋਚਨ ਸਿੰਘ , ਜਰਨੈਲ ਸਿੰਘ , ਦਵਿੰਦਰਪਾਲ ਸਿੰਘ, ਬੀਬੀ ਮਨਜੀਤ ਕੋਰ ,ਅਰਵਿੰਦਰ ਸਿੰਘ , ਹਰਤੇਗਵੀਰ ਸਿੰਘ ਤੇਗੀ , ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਸ੍ਰ ਕਰਨੈਲ ਸਿੰਘ ਬਜਰੂੜ , ਬੀਬੀ ਗੁਰਚਰਨ ਕੌਰ, ਸ੍ਰ ਜੰਗ ਸਿੰਘ ਕਨਵੀਨਰ , ਅਰਜਨ ਸਿੰਘ ਅਗੰਮਪੁਰ, ਬੀਬੀ ਸੁਰਿੰਦਰ ਪਾਲ ਕੌਰ , ਸ੍ਰ ਦਵਿੰਦਰ ਸਿੰਘ , ਸ੍ਰ ਜਸਵੰਤ ਸਿੰਘ , ਸ੍ਰ ਹਰਦੇਵ ਸਿੰਘ ਦੇਬੀ , ਪ੍ਰਿੰ ਹਰਮਨਪ੍ਰੀਤ ਸਿੰਘ , ਬੀਬੀ ਰਜਿੰਦਰ ਕੌਰ ਸ੍ਰ ਤਰਲੋਚਨ ਸਿੰਘ , ਬੀਬੀ ਮਨਮੋਹਨ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।



