Skip to content
Independent perspectives. Global stories.
BREAKING

ਮਾਤਾ ਗੁਰਬਚਨ ਕੌਰ ਜੌੜਾ ਨਮਿਤ ਅੰਤਿਮ ਅਰਦਾਸ

Share this story

Page-1_24 ਨਵੀਂ ਦਿੱਲੀ, 5 ਜਨਵਰੀ (ਪੀ. ਟੀ.)- ਉਘੇ ਕਾਂਗਰਸੀ ਲੀਡਰ ਅਤੇ ਪੰਜਾਬੀ ਸਿਵਲ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਜੌੜਾ ਦੇ ਮਾਤਾ ਗੁਰਬਚਨ ਕੌਰ ਜੌੜਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਦੀ ਅੰਤਿਮ ਅਰਦਾਸ ਨਮਿੱਤ ਗਰੇਟਰ ਕੈਲਾਸ਼ ਗੁਰਦੁਆਰਾ ਸਿੰਘ ਸਭਾ ਵਿਚ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਉਘੇ ਰਾਮੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅੰਤਿਮ ਅਰਦਾਸ ਕੀਤੀ ਗਈ। ਇਸ ਦੌਰਾਨ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜਿਆ ਸੋਗ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਹੋਰਨਾਂ ਉਘੀਆਂ ਸਖਸ਼ੀਅਤਾਂ ਵਿਚ ਸਾਬਕਾ ਵਾਇਸ ਚੇਅਰਮੈਨ ਯੋਜਨਾ ਕਮਿਸ਼ਨ ਮੋਨਟੇਕ ਸਿੰਘ ਆਹਲੂਵਾਲੀਆ, ਈਸ਼ਰ ਕੌਰ

ਆਹਲੂਵਾਲੀਆ, ਸਾਬਕਾ ਕੇਂਦਰੀ ਮੰਤਰੀ ਐਮ.ਐਸ ਗਿੱਲ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਰਹੇ। ਇਸ ਮੌਕੇ ਭਾਜਪਾ ਵੱਲੋਂ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਰਘਬੀਰ ਸਿੰਘ ਜੌੜਾ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਕੇ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਤੰਵਰ ਸਿੰਘ ਕੰਵਰ, ਦਿੱਲੀ ਅਸੈਂਬਲੀ ਦੇ ਸਪੀਕਰ ਮਨਬੀਰ ਸਿੰਘ ਧੀਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ, ਸਾਬਕਾ ਐਮ.ਐਲ.ਏ ਤਰਵਿੰਦਰ ਸਿੰਘ ਮਰਵਾਹਾ, ਸਾਬਕਾ ਐਮ.ਐਲ.ਏ ਹਰਮੀਤ ਸਿੰਘ ਕਾਲਕਾ, ਸ. ਸ਼ਸ਼ਪਾਲ ਸਿੰਘ ਪਾਲ ਚੇਅਰਮੈਨ ਇੰਪੀਰੀਅਲ ਕਾਰਪੋਰੇਟਿਵ ਬੈਂਕ ਜ¦ਧਰ, ਸ. ਤਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਜ¦ਧਰ, ਜੀ.ਐਸ.ਕੇ. ਟਰਾਂਸਪੋਰਟ ਦੇ ਮਾਲਿਕ ਕੁਲਵਿੰਦਰ ਸਿੰਘ ਘੁੰਮਣ, ਪੰਜਾਬ ਟਾਈਮਜ਼ ਦੇ ਸੰਪਾਦਕ ਬਲਜੀਤ ਸਿੰਘ ਬਰਾੜ, ਇੰਗਲੈਂਡ ਦੇ ਐਨ.ਆਰ.ਆਈ ਸ. ਭਗਤ ਸਿੰਘ, ਜੀ.ਐਸ.ਐਮ ਟੂਰ ਐਂਡ ਟਰੈਂਵਲ ਦੇ ਮਾਲਿਕ ਸ. ਰਣਜੀਤ ਸਿੰਘ, ਸੀਨੀਅਰ ਪੱਤਰਕਾਰ ਦਵਿੰਦਰਜੀਤ ਸਿੰਘ ਦਰਸ਼ੀ, ਪੌਂਡੀਚਰੀ ਦੇ ਸਾਬਕਾ ਗਵਰਨਰ ਵਰਿੰਦਰ ਕਟਾਰੀਆ, ਸਾਬਕਾ ਫੌਜ ਮੁਖੀ ਜਨਰਲ ਜੇ.ਜੇ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਐਸ.ਐਸ.ਪੀ ਜ¦ਧਰ ਨਰਿੰਦਰ ਭਾਰਗਵ, ਚੜ੍ਹਦੀਕਲਾ ਟਾਈਮ ਟੀ.ਵੀ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਸਮੇਤ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਅਤੇ ਉਦਯੋਗਪਤੀ ਹਾਜ਼ਰ ਸਨ। ਇਸ ਦੇ ਨਾਲ ਹੀ ਦਿੱਲੀ ਹਾਈਕੋਰਟ ਅਤੇ ਸੁਪਰੀਮ ਦੇ ਸਾਬਕਾ ਅਤੇ ਮੌਜੂਦਾ ਜੱਜ ਖਾਸ ਤੌਰ ’ਤੇ ਹਾਜ਼ਰ ਰਹੇ। ਭੋਗ ਉਪਰੰਤ ਦੁਨੀਆ ਭਰ ਦੀਆਂ ਅੰਬੈਸੀਆਂ ਦੇ ਹਾਈ ਕਮਿਸ਼ਨਰ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਉਣ ਪਹੁੰਚੇ। ਇਸ ਮੌਕੇ ਜੌੜਾ ਪਰਿਵਾਰ ਵੱਲੋਂ ਮਾਤਾ ਗੁਰਬਚਨ ਕੌਰ ਜੌੜਾ ਦੀ ਯਾਦ ਵਿਚ ਜ਼ਰੂਰਤਮੰਦਾਂ ਦੀ ਸੇਵਾ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਸਾਰੀਆਂ ਸਖਸ਼ੀਅਤਾਂ ਦਾ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ’ਤੇ ਧੰਨਵਾਦ ਕੀਤਾ ਗਿਆ।

WRITTEN BY