ਸੰਗਰੂਰ, 4 ਜਨਵਰੀ (ਰਾਕੇਸ਼ ਜਿੰਦਲ ਘਾਬਦਾਂ)- ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਸਮੇਂ ਪੰਜਾਬ ਨੇ ਹਰ ਪੱਖ ਤੋਂ ਤਰੱਕੀ ਕੀਤੀ ਹੈ। ਰਾਜ ਸਰਕਾਰ ਨੇ ਹਰ ਵਰਗ ਦੇ ਗਰੀਬ ਅਤੇ ਲੋੜਵੰਦਾਂ ਲੋਕਾਂ ਦੀ ਭਲਾਈ ਨੂੰ ਮੁੱਖ ਰੱਖ ਕੇ ਵੱਡੇ ਪੱਧਰ ਤੇ ਭਲਾਈ ਸਕੀਮਾਂ ਉਲੀਕੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਖੇਤੀ ਹਾਦਸਿਆਂ ਨਾਲ ਪੀੜ੍ਹਤ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ 8 ਲੱਖ 90 ਹਜ਼ਾਰ ਰੁਪਏ ਦੇ ਵਿੱਤੀ ਸਹਾਇਤਾ ਦੇ ਚੈਂਕ ਭੇਂਟ ਕਰਦਿਆਂ ਕੀਤਾ। ਵਿੱਤੀ ਸਹਾਇਤਾ ਦੇ ਚੈਕ ਭੇਂਟ ਕਰਨ ਮੌਕੇ ਮੁੱਖ ਸੰਸਦੀ ਸਕੱਤਰ ਬਾਬੂ ਪਰਕਾਸ਼ ਚੰਦ ਗਰਗ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ।
ਸ. ਢੀਂਡਸਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਵਿਕਾਸ ਕਾਰਜ਼ਾਂ ਅੰਦਰ ਪੈਸੇ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਪਿਛਲੇ ਸਮੇਂ ਰਾਜ ਸਰਕਾਰ ਦੇ ਉੱਦਮ ਸਦਕਾ ਹੋਏ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਉਦੇਸ਼ ਲੋਕ ਸੇਵਾ ਹੈ ਜਿਸਦੇ ਤਹਿਤ ਮੁਫ਼ਤ ਬਿਜਲੀ, ਬੁਢਾਪਾ ਪੈਨਸ਼ਨਾਂ, ਦਲਿਤਾਂ ਲਈ ਸ਼ਗਨ ਸਕੀਮ ਅਤੇ ਆਟਾ ਦਾਲ ਸਕੀਮ ਦੀ ਸਹੂਲਤ ਲੋਕਾਂ ਨੂੰ ਲਗਾਤਾਰ ਮਿਲਦੀ ਰਹੇਗੀ। ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਆਪਣੇ ਪਿਛਲੇ ਸੱਤਾਕਾਲ ਦੌਰਾਨ ਜੋ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਉਹ ਲਾਗੂ ਤਾਂ ਰਹਿਣਗੀਆਂ ਹੀ ਸਗੋਂ ਉਨ੍ਹਾਂ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਅਤੇ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੀ ਸੁਯੋਗ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਅਤੇ ਇਸ ਅਧੀਨ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ਦਾ ਰਿਕਾਰਡਤੋੜ ਵਿਕਾਸ ਕੀਤਾ ਜਾ ਰਿਹਾ ਹੈ।
ਖੇਤੀ ਹਾਦਸਿਆਂ ਨਾਲ ਸਬੰਧਤ ਮ੍ਰਿਤਕ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਹਰਪ੍ਰੀਤ ਕੌਰ ਪਤਨੀ ਮ੍ਰਿਤਕ ਗੁਰਜੀਤ ਕੌਰ ਪਿੰਡ ਉਪਲੀ ਨੂੰ 2 ਲੱਖ ਰੁਪਏ, ਬਲਵਿੰਦਰ ਸਿੰਘ ਪੁੱਤਰ ਲੇਟ ਸ੍ਰੀ ਮੇਲਾ ਰਾਮ ਪਿੰਡ ਉਭਾਵਾਲ ਨੂੰ 2 ਲੱਖ ਰੁਪਏ ਅਤੇ ਗੁਰਜੀਤ ਕੌਰ ਮਾਤਾ ਵਿਕਰਮਜੀਤ ਸਿੰਘ ਪਿੰਡ ਈਲਵਾਲ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਗਿਆ। ਇਸ ਤੋਂ ਇਲਾਵਾ ਅਮਰਨਾਥ ਪਿੰਡ ਉਭਾਵਾਲ ਨੂੰ 10 ਹਜ਼ਾਰ, ਮੱਘਰ ਸਿੰਘ ਪਿੰਡ ਈਲਵਾਲ ਨੂੰ 40 ਹਜ਼ਾਰ, ਪਾਲਇੰਦਰ ਸਿੰਘ ਪਿੰਡ ਚੰਗਾਲ ਨੂੰ 10 ਹਜ਼ਾਰ, ਹਰਜਿੰਦਰ ਕੌਰ ਪਤਨੀ ਮ੍ਰਿਤਕ ਮੁਖਤਿਆਰ ਸਿੰਘ ਪਿੰਡ ਥਲੇਸਾ ਨੂੰ 15 ਹਜ਼ਾਰ, ਸੁਖਜੀਤ ਕੌਰ ਪਤਨੀ ਮ੍ਰਿਤਕ ਹਰਦੇਵ ਸਿੰਘ ਪਿੰਡ ਘਾਬਦਾ ਨੂੰ 2 ਲੱਖ ਅਤੇ ਸੁਖਵਿੰਦਰ ਕੌਰ ਪਤਨੀ ਮ੍ਰਿਤਕ ਆਤਮਾ ਸਿੰਘ ਨੂੰ 15 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈਂਕ ਭੇਂਟ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਾਰਕੀਟ ਕਮੇਟੀ ਸ. ਬਲਦੇਵ ਸਿੰਘ ਭੱਮਾਬੱਦੀ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਸ਼ਾਮ ਲਾਲ, ਸ. ਅਮਰਜੀਤ ਸਿੰਘ ਟੀਟੂ, ਕੁਲਵੰਤ ਸਿੰਘ ਪ੍ਰਧਾਨ ਆੜ੍ਹਤੀ ਆਸੋਸ਼ੀਏਸ਼ਨ, ਮੀਡੀਆ ਸਲਾਹਕਾਰ ਵਿੱਤ ਮੰਤਰੀ ਸ. ਗੁਰਮੀਤ ਸਿੰਘ ਜੌਹਲ, ਸ. ਜਸਪਾਲ ਸਿੰਘ ਘੁੰਮਣ, ਸ. ਜਸਵੰਤ ਸਿੰਘ ਖੈਰਾ, ਸ. ਜਗਪਾਲ ਮਿੱਤਲ ਜ਼ਿਲ੍ਰਾ ਪ੍ਰਧਾਨ ਭਾਜਪਾ, ਸ. ਹਰਬੰਸ ਸਿੰਘ ਗਰਚਾ ਅਤੇ ਹੋਰ ਪਤਵੰਤੇ ਆਗੂ ਵੀ ਹਾਜ਼ਰ ਸਨ।



