ਸਮਾਣਾ, 4 ਜਨਵਰੀ -(ਬਲਜੀਤ ਸਿੰਘ ਦੋਦੜਾ)- ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਦੇ ਵਾਰਡ ਨੰਬਰ 8 ਵਿਚ ਸੰਗਤ ਦਰਸਨ ਦਾ ਆਯੋਜਨ ਕੀਤਾ ਇਹ ਵਾਰਡ ਸਮਾਣਾ ਦਾ ਸਬ ਤੋ ਗਰੀਬ ਵਾਰਡ ਹੈ ਅਤੇ ਉਨਾ ਕਿਹਾ ਕਿ ਇਹ ਸੰਗਤ ਦਰਸਨ ਦੀ ਸੁਰਆਤ ਇਥੋ ਹੋਣ ਤੇ ਮੇਨੂ ਬੜੀ ਖੁਸੀ ਹੈ ਕਿੳਕਿ ਸਭ ਤੋ ਪਹਿਲਾ ਗਰੀਬ ਲੋਕਾ ਦੇ ਮਸਲੇ ਹਲ ਹੋਣੇ ਚਾਹੀਦੇ ਹਨ ਇਸ ਸੰਗਤ ਦਰਸਨ ਵਿਚ ਉਨਾ ਲੋਕਾ ਨੂੰ ਆ ਰਹੀਆ ਮੁਸਿਕਲਾ ਬਾਰੇ ਸੁਣਿਆ ਅਤੇ ਜਲਦ ਹੀ ਉਨਾ ਦਾ ਹਲ ਕਰਵਾਉਣ ਵਾਸਤੇ ਮੋਕੇ ਤੇ ਪਹੁਚੇ ਸਾਰੇ ਅਧਿਕਾਰੀਆ ਨੂੰ ਆਦੇਸ ਦਿਤਾ ਅਤੇ ਕਈ ਸਿਕਾਇਤਾ ਦਾ ਮੋਕੇ ਤੇ ਹੀ ਹੱਲ ਕੀਤਾ ਗਿਆ ਗਰੀਬ ਵਾਰਡ ਹੋਣ ਕਾਰਨ ਬਚਿੱਆ ਦੀ ਪੜਾਈ ਵਾਸਤੇ 5 ਲੱਖ ਦੀ ਗ੍ਰਾਟ ਦਿੱਤੀ ਜਿਹੜਾ ਸਕੂਲ 20 ਲੱਖ ਚ ਤਿਆਰ ਹੋ ਕੇ ਬਚਿੱਆ ਦੀ ਪੜਾਈ ਕਰਵਾ ਸਕੇਗਾ ਅਤੇ ਉਨਾ ਵਲੋ ਜਿਹੜੇ ਗਰੀਬ ਲੋਕਾ ਨੂੰ ਕਣਕ ਨਹੀ ਮਿਲ ਰਹੀ ਉਨਾ ਲੋਕਾ ਵਾਸਤੇ 6 ਮਹੀਨੇ ਦੀ ਸਰਕਾਰੀ ਕਣਕ ਜਾਰੀ
ਕਰਨ ਦੇ ਆਦੇਸ ਦਿਤੇ ਅਤੇ ਇਹਨਾ ਲੋਕਾ ਦੇ ਰਾਸਨ ਕਾਰਡ ਅਤੇ ਜੋ ਵੀ ਸਰਕਾਰੀ ਕੰਮ ਹੋਣ ਵਾਲੇ ਹਨ ਉਹ ਕੀਤੇ ਜਾਣ ਅਤੇ ਰਖੱੜਾ ਨੇ ਕਿਹਾ ਕਿ ਇਹ ਸੰਗਤ ਦਰਸਨ ਹੋਰ ਵਾਰਡਾ ਵਿਚ ਵੀ ਲਾਏ ਜਾਣਗੇ ਜਿਹੜੇ ਵਾਰਡਾ ਵਿਚ ਕੰਮ ਕਰਨ ਵਾਲੇ ਰਹਿੰਦੇ ਹਨ ਅਤੇ ਉਨਾ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ ਇਸ ਮੋਕੇ ਐਸ.ਡੀ.ਐਮ ਸਮਾਣਾ ਅਰਵਿੰਦ ਗੁਪਤਾ ,ਡੀ.ਐਸ.ਪੀ ਅਮਰਜੀਤ ਸਿੰਘ ਘੂੰਮਣ ਜਿਲਾ ਸਿਕਾਇਤ ਨਿਵਾਰਨ ਅਫਸਰ ਸਿਮਰਪ੍ਰੀਤ ਕੋਰ ਬੀ.ਡੀ.ਪੀ.ੳ ਨਿਰਪਿੰਦਰ ਸਿੰਘ ਕਾਰਜ ਕਰਨੀ ਅਫਸਰ ਰਵੀਸ਼ ਕੁਮਾਰ ਆਦਿ ਹਾਜ਼ਰ ਰਹੇ।



