ਫਿਰੋਜਪੁਰ, 3 ਦਸੰਬਰ (ਵਿਜੇ ਕਕੱੜ)- ਬੇਸ਼ਕ ਭਾਰਤ ਦੁਆਰਾ ਅਪਣੇ ਗੁਆਂਢੀ ਦੇਸ਼ ਨਾਲ ਸੰਬਧ ਸੁਧਾਰਨ ਦੀ ਕੋਸ਼ਿਸ਼ਾਂ ਕੀਤਿਆਂ ਜਾ ਰਹੀਆਂ ਨੇ ਪਰ ਪਾਕ ਆਪਨੇ ਨਾਪਾਕ ਇਰਾਦਿਆਂ ਤੋਂ ਬਾਜ ਨਹੀ ਆ ਰਿਹਾ ਅਤੇ ਭਾਰਤ ਵਿਚ ਆਤਂਕ ਫੈਲਾਣ ਲਈ ਕਦੀ ਨਕਲੀ ਕਰਂਸੀ,ਕਦੀ ਹਥਿਆਰ ਅਤੇ ਕਦੀ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਇਹ ਅਲਗ ਗਲ ਹੈ ਕਿ ਸੀਮਾ ਤੇ ਤੈਨਾਤ ਬੀਐਸਐਫ ਦੇ ਜਵਾਨ ਪਾਕ ਦੇ ਇਹਨਾਂ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀ ਹੋਣ ਦਿੰਦੇ। ਇਸੇ ਕੜੀ ਦੇ ਤਹਿਤ ਬੀਤੀ ਰਾਤ ਸੀਮਾ ਪਾਰ ਤੋਂ ਤਸਕਰਾਂ ਵਲੋਂ ਸੁਟੀ ਗਈ 25 ਕਰੋੜ ਦੀ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ। ਇਸ ਸਬੰਧ ਵਿਚ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੈਂਸ ਨੂੰ ਸੰਬੋਧਿਤ ਕਰਦੇ ਹੋਏ ਡੀਆਈਜੀ ਸ਼੍ਰੀ ਥਾਪਾ ਨੇ ਦਸਿਆ ਕਿ ਬੀਤੀ 2-3 ਦਸੰਬਰ ਦੀ ਰਾਤ ਨੂੰ ਖੇਮਕਰਨ ਸੇਕਟਰ ਦੀ ਚੌਕੀ ਰੱਤੌ ਕੇ ਦੇ ਨਜਦੀਕ ਸੀਮਾ ਪਾਰ ਤੌਂ ਬੀਐਸਐਫ ਦੇ ਜਵਾਨਾਂ ਕੁਝ ਹਲਚਲ
ਸੁਣੀ ਅਤੇ ਤੁਰੰਤ ਹਰਕਤ ਵਿਚ ਆਏ। ਉਧਰ ਬੀਐਸਐਫ ਦੇ ਜਵਾਨਾਂ ਨੂੰ ਹਰਕਤ ਚ ਆਂਉਦੇ ਵੇਖ ਪਾਕਿਸਤਾਨ ਤੋਂ ਤਸਕਰਾਂ ਨੇ ਫਾਇਰੰਗ ਸ਼ੁਰੂ ਕਰ ਦਿਤੀ ਲੇਕਿਨ ਬੀਐਸਐਫ ਦੇ ਜਵਾਨਾਂ ਵਲੌਂ ਫਾਇਰੰਗ ਕਰਨ ਦੇ ਨਾਲ ਹੀ ਤਸਕਰ ਪਾਕ ਸੀਮਾ ਵਿਚ ਵਾਪਿਸ ਚਲੇ ਗਏ।ਸਵੇਰੇ ਜਦੋਂ ਬੀਐਸਐਫ ਦੇ ਜਵਾਨਾਂ ਵਲੌਂ ਸਰਚ ਆਪ੍ਰੇਸ਼ਨ ਕੀਤਾ ਗਿਆ ਤਾਂ ਉਥੋਂ ਪੰਜ ਪੈਕੇਟ(5 ਕਿਲੌ) ਹੈਰੋਇਨ ਬਰਾਮਦ ਹੋਈ ਜਿਸ ਦੀ ਕੀਮਤ ਅੰਤਰ ਰਾਸ਼ਟ੍ਰੀ ਬਾਜਾਰ ਵਿਚ 25 ਕਰੋੜ ਦਸੀ ਜਾ ਰਹੀ ਹੈ।



