ਸ੍ਰੀ ਮੁਕਤਸਰ ਸਾਹਿਬ, 4 ਜਨਵਰੀ (ਸੋਨੂੰ ਖੇੜਾ)- ਛੋਟੇ ਕਿਸਾਨਾਂ ਤੱਕ ਯੂਰੀਆ ਖਾਦ ਦੀ ਪਹੁੰਚ ਯਕੀਨੀ ਬਣਾਉਣ ਲਈ ਜ਼ਿਲ੍ਹਾ ਖੇਤੀਬਾੜੀ ਵਿਭਾਗ ਆਪਣੀ ਨਿਗਰਾਨੀ ਵਿਚ ਯੂਰੀਆ ਖਾਦ ਦੀ ਵਿਕਰੀ ਕਰਵਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਦੱਸਿਆ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਟਾਟਾ ਕੰਪਨੀ ਦੀ ਯੂਰੀਆ ਦਾ ਰੈਕ ਲੱਗਿਆ ਸੀ ਜਿਸ ਤੇ ਖੇਤੀਬਾੜੀ ਵਿਭਾਗ ਦੀ ਟੀਮ ਨੇ ਏ.ਡੀ.ਓ. ਕੁਲਦੀਪ ਸਿੰਘ ਦੀ ਨਿਗਰਾਨੀ ਵਿਚ ਇਸ ਦੀ ਡੀਲਰਾਂ ਅਤੇ ਕਿਸਾਨਾਂ ਨੂੰ ਵੰਡ ਕਰਵਾਈ। ਇਸੇ ਤਰਾਂ ਉਹ ਖੁਦ ਵੀ ਮਲੋਟ ਵਿਖੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੰਡ ਕਰਵਾਉਣ ਲਈ ਡੀਲਰਾਂ ਦੀਆਂ ਦੁਕਾਨਾਂ ਤੇ ਪਹੁੰਚ ਕੀਤੀ।



