ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਅਤੇ ਉਸ ਦੀ ਸਾਥਣ ਰਣਜੀਤ ਕੌਰ ਦਾ ਇੱਕ ਦੋਗਾਣਾ ਹੈ ‘ਦੋ ਕੁ ਪੱਤੇ ਚਾਹ ਦੇ ਪਤੀਲਾ ਪਾਣੀ ਦਾ, ਪੈ ਗਿਆ ਰਿਵਾਜ਼ ਖਸਮਾਂ ਨੂੰ ਖਾਣੀ ਦਾ’।ਇਨ੍ਹਾਂ ਸਤਰਾਂ ਵਿਚ ਚਾਹ ਦੇ ਵਧੇ ਹੋਏ ਰੁਝਾਨ ਅਤੇ ਉਸ ਦੇ ਨਾਂਹ-ਪੱਖੀ ਪ੍ਰਭਾਵਾਂ ਵੱਲ ਸੰਕੇਤ ਕੀਤਾ ਗਿਆ ਹੈ। ਚਾਹ ਵਿਸ਼ੇਸ਼ ਕਰਕੇ ਬਿਸਤਰ ਚਾਹ ਉਰਫ਼ ਬੈ¤ਡ ਟੀ ਸਮਾਜ ਦੇ ਤਕਰੀਬਨ ਸਾਰੇ ਹੀ ਘਰਾਂ ਵਿੱਚ ਇੱਕ ਨਿੱਤਨੇਮ ਅਤੇ ਪ੍ਰੇਮ ਨਾਲ ਪੀਤਾ ਜਾਣ ਵਾਲਾ ਪੇਅ ਪਦਾਰਥ ਹੈ।ਬਹੁਤੇ ਲੋਕ ਬਿਸਤਰੇ ਦੇ ਸੁਖਦ ਪਲਾਂ ਵਿਚ ਗਰਮਾ-ਗਰਮ ‘ਢਿੱਡ ਫੂਕਣੀ’ (ਚਾਹ) ਦੀਆਂ ਚੁਸਕੀਆਂ ਲੈਣੀਆਂ ਆਪਣਾ ਧੰਨ ਭਾਗ ਸਮਝਦੇ ਹਨ।ਕਿਉਂਕਿ ਸਾਡੇ ਮੁਆਸ਼ਰੇ ਵਿੱਚ ਵਧੇਰੇ ਲੋਕਾਂ ਦਾ ਜੀਵਨ-ਢੰਗ ਭੇਡ ਚਾਲ ਦੀ ਨਿਆਈਂ ਹੋ ਚੁੱਕਾ ਹੈ।ਅੰਮ੍ਰਿਤ ਵੇਲੇ ਬੈ¤ਡ ਟੀ ਦੇ ਘੁੱਟ ਭਰਨੇ ਵੀ ਇਸ ਚਾਲ ਦਾ ਹੀ ਇੱਕ ਹਿੱਸਾ ਹੈ।ਕੋਈ ਵਕਤ ਸੀ ਜਦੋਂ ਪੰਜਾਬ ਵਿੱਚ ਚਾਹ ਦਾ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ ਸੀ।ਪਰ ਅਜੋਕੇ ਸਮੇਂ ਇਹ ਹਰੇਕ ਘਰ ਦੇ ਚੁੱਲ੍ਹੇ ਦਾ ਸ਼ਿੰਗਾਰ ਬਣ ਚੁੱਕੀ ਹੈ।ਹਲਾਤ ਇਹ ਬਣ ਚੁੱਕੇ ਹਨ ਕਿ ਇਸ ਨੂੰ ਛੱਕਣ ਤੋਂ ਬਗ਼ੈਰ ਕਈਆਂ ਦੀਆਂ ਅੱਖਾਂ ਵੀ ਨਹੀਂ ਖੁੱਲ੍ਹਦੀਆਂ। ਬਿਸਤਰ ਚਾਹ ਦੀ ਆਰੰਭਤਾ ਇੱਕ ਫੈਸ਼ਨ ਵਜੋਂ ਹੋਈ ਸੀ ਪਰ ਇਸ ਦਾ ਅਮਲ ਹੁਣ ਸਾਡੇ ਹੱਡਾਂ ਵਿਚ ਰਚ ਗਿਆ ਹੈ।ਅੱਜ ਅਸੀਂ ਇਸ ਦੇ ਦੁਸ਼ਪ੍ਰਭਾਵਾਂ ਦੀ ਵਾਕਫ਼ੀਅਤ ਤੋਂ ਬਗ਼ੈਰ
ਹੀ ਇਸ ਨੂੰ ਛੱਕੀ-ਛਕਾਈ ਜਾ ਰਹੇ ਹਾਂ। ਸਵੇਰੇ ਨਿਰਣੇ ਕਾਲਜੇ ਪੀਤੀ ਗਈ ਚਾਹ ਤਾਂ ਹੋਰ ਵੀ ਘਾਤਿਕ ਸਾਬਤ ਹੋ ਸਕਦੀ ਹੈ। ਕਿਉਂਕਿ ਰਾਤ ਨੂੰ ਸੁੱਤਿਆਂ ਪਿਆਂ ਮਨੁੱਖ ਦੇ ਪੇਟ ਵਿਚ ਕਈ ਕਿਸਮ ਦੇ ਤੇਜ਼ਾਬੀ ਮਾਦੇ ਪੈਦਾ ਹੁੰਦੇ ਰਹਿੰਦੇ ਹਨ।ਜਦੋਂ ਗਰਮ-ਗਰਮ ਚਾਹ ਦਾ ਮਿਲਾਣ ਇਨ੍ਹਾਂ ਮਾਦਿਆਂ ਨਾਲ ਹੁੰਦਾ ਹੈ ਤਾਂ ਪੇਟ ਵਿੱਚ ਤੇਜ਼ਾਬ ਦੀ ਪਾਵਰ ਵੱਧ ਜਾਂਦੀ ਹੈ।ਇਹ ਵਧੀ ਹੋਈ ਪਾਵਰ ਸਰੀਰ ਵਿੱਚ ਕਈ ਤਰਾਂ ਦੇ ਵਿਕਾਰ ਪੈਦਾ ਕਰ ਦਿੰਦੀ ਹੈ। ਇਨ੍ਹਾਂ ਵਿਕਾਰਾਂ ਵਿੱਚ ਪੇਟ ਦੀ ਜਲਣ, ਉਲਟੀਆਂ, ਬੇਚੈਨੀ, ਘਬਰਾਹਟ ਅਤੇ ਕਈ ਵਾਰ ਪੇਟ ਵਿੱਚ ਤਿੱਖਾ ਦਰਦ ਵੀ ਉਠਣ ਲੱਗ ਪੈਂਦਾ ਹੈ। ਸਾਡੇ ਸਮਾਜ ਵਿਚ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ‘ਪਹਿਲਾਂ ਸਿਹਤ ਜ਼ਰੂਰੀ ਹੈ’ ਦੀ ਸਲਾਹ ਉਪਰ ਅਮਲ ਕਰਨ ਤੋਂ ਊਣੇ ਹਨ। ਇਸ ਊਣਤਾਈ ਵੱਸ ਉਹ ਰਾਤ ਦੇ ਖਾਣੇ ਤੋਂ ਬਾਅਦ ਦਾਤਣ/ਬੁਰਸ਼ ਘੱਟ ਹੀ ਕਰਦੇ ਹਨ। ਇਸ ਘਾਟ ਕਾਰਨ ਰਾਤ ਦੇ ਭੋਜਨ-ਪਾਣੀ ਨਾਲ ਸਾਡੇ ਦੰਦਾਂ ਵਿੱਚ ਕਈ ਵਾਰ ਅਜਿਹੇ ਕੀਟਾਣੂੰ ਉਤਪੰਨ ਹੋ ਜਾਂਦੇ ਹਨ ਜੋ ਗ਼ਲ-ਸੜ ਕੇ ਗੰਦਗੀ ਪੈਦਾ ਕਰਦੇ ਹਨ। ਇਹ ਗੰਦਗੀ ਹੀ ਦੰਦਾਂ ਦੀਆਂ ਕਈ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ।
ਸੋ ਇਨ੍ਹਾਂ ਬਿਮਾਰੀਆਂ ਤੋਂ ਪੱਲਾ ਛੁਡਾਉਣ ਲਈ ਬੈ¤ਡ ਟੀ ਦੇ ਆਸ਼ਕਾਂ ਨੂੰ ਚਾਹੀਦਾ ਹੈ ਕਿ ਉਹ ਰਾਤ ਦੇ ਪ੍ਰਸ਼ਾਦੇ-ਪਾਣੀ ਤੋਂ ਬਾਅਦ ਦਾਤਣ-ਕੁਰਲੀ ਜਾਂ ਬੁਰਸ਼ ਕਰਕੇ ਸੌਣ ਜਾਂ ਸਵੇਰੇ ਉ¤ਠਦਿਆਂ ਸਾਰ ਹੀ ਪਾਣੀ ਦੇ ਦੋ ਗਿਲਾਸ ਅੰਦਰ ਸੁੱਟ ਲੈਣ।ਇਸ ਤਰ੍ਹਾਂ ਕਰਨ ਨਾਲ ਜਿੱਥੇ ਉਹ ਬਿਸਤਰ ਚਾਹ ਦੀਆਂ ਚੁਸਕੀਆਂ ਦਾ ਲੁਤਫ਼ ਲੈ ਸਕਦੇ ਹਨ ਉਥੇ ਇਸ ਦੇ ਹਾਨੀਕਾਰਕ ਪ੍ਰਭਾਵ ਨੂੰ ਵੀ ਘੱਟ/ਮੱਧਮ ਕਰ
ਸਕਦੇ ਹਨ। ਸਿਆਣਿਆਂ ਦਾ ਕਥਨ ਹੈ ਕਿ ਇਲਾਜ਼ ਨਾਲੋਂ ਪ੍ਰਹੇਜ਼ ਹੀ ਚੰਗਾ ਹੁੰਦਾ ਹੈ।
-ਰਮੇਸ਼ ਬੱਗਾ ਚੋਹਲਾ
ਹੈਬੋਵਾਲ ਖੁਰਦ (ਲੁਧਿਆਣਾ)
ਸੰਪਰਕ : 9463132719


