ਮਲੋਟ, 3 ਜਨਵਰੀ (ਲੱਖਾ ਸ਼ਰਮਾ)- ਭਾਵੇਂ ਯੂ ਪੀ ਏ ਸਰਕਾਰ ਵੱਲੋਂ ਬਣਾਏ ਭੂਮੀ ਐਕੂਇਰ ਕਾਨੂੰਨ ’ਚ ਸੋਧ ਕਰਕੇ ਐਨ ਡੀ ਏ ਸਰਕਾਰ ਨੇ ਕਿਸਾਨ ਜੱਥੇਬੰਦੀਆਂ ਦੀ ਨਰਾਜ਼ਗੀ ਮੁੱਲ ਲੈ ਲਈ ਹੈ ਪਰ ਖੇਤੀ ਪ੍ਰਧਾਨ ਸੂੁਬਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਇਸ ਸੋਧ ਦੀ ਹਮਾਇਤ ’ਚ ਪੂਰੀ ਤਰ੍ਹਾਂ ਡਟੇ ਨਜ਼ਰ ਆਉਂਦੇ ਹਨ। ਇਸ ਸੋਧ ਦਾ ਪੂਰਨ ਪੱਖ ਲੈਣ ਤੋਂ ਇਲਾਵਾ ਮੁੱਖ ਮੰਤਰੀ ਨੇ ਆਪਣੀ ਭਾਈਵਾਲ ਕੇਂਦਰ ਸਰਕਾਰ ਦੇ ਕਸੀਦੇ ਪੜ੍ਹਦਿਆਂ ਯੋਜਨਾ ਅਯੋਗ ਨੂੰ ਨੀਤੀ ਅਯੋਗ ’ਚ ਬਦਲਣ ਨੂੰ ਵੀ ਸੰਘੀ ਢਾਂਚੇ ਦੀ ਮਜਬੂਤੀ ਵੱਲ ਵਧਾਇਆ ਇੱਕ ਕਦਮ ਦੱਸਿਆ। ਮੁੱਖ ਮੰਤਰੀ ਦੇ ¦ਬੀ ਹਲਕੇ ਦੇ ਦੂਜੇ ਤੇ ਆਖਰੀ ਦਿਨ ਸੰਗਤ ਦਰਸ਼ਨਾਂ ਦੌਰਾਨ ਪਿੰਡ ਤਰਮਾਲਾ ਵਿਖੇ ਅਕਾਲੀ ਆਗੂ ਮਨਦੀਪ ਸਿੰਘ ਪੱਪੀ ਦੇ ਗ੍ਰਹਿ ਵਿਖੇ ਪੱਤਰਕਾਰ ਵਾਰਤਾ ਦੌਰਾਨ ਇਸ ਪ੍ਰਤੀਨਿਧੀ ਨੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਐਨ ਡੀ ਏ ਸਰਕਾਰ ਵੱਲੋਂ ਭੂਮੀ ਗ੍ਰਹਿਣ ਕਾਨੂੰਨ ’ਚ ਕੀਤੀ ਸੋਧ ਜਿਸ ਨੂੰ ਕਿਸਾਨ ਮਾਰੂ ਦੱਸਿਆ ਜਾ ਰਿਹਾ ਹੈ
, ਅਕਾਲੀ ਦਲ ਉਹਦੇ ਹੱਕ ’ਚ ਜਾਂ ਵਿਰੋਧ ’ਚ ਖੜ੍ਹਾ ਹੈ ਤਾਂ ਦੋਵੇ ਪੱਖ ਵਿਚਾਰਦਿਆਂ ਸ: ਬਾਦਲ ਨੇ ਕਿਹਾ ਕਿ ਕਈ ਵਾਰ ਸਰਕਾਰਾਂ ਨੂੰ ਅਜਿਹੀਆਂ ਸੋਧਾਂ ਕਰਨ ਪੈਂਦੀਆਂ ਹਨ, ਪਰ ਇਸ ਸੋਧ ਨਾਲ ਕਿਸਾਨਾਂ ਨੂੰ ਫਾਇਦਾ ਵੀ ਮਿਲੇਗਾ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਜਿਵੇਂ (¦ਬੀ) ਇਸ ਇਲਾਕੇ ’ਚ ਸੇਮ ਨਾਲ ਜ਼ਮੀਨ ਖ਼ਰਾਬ ਹੋਈ ਪਈ ਹੈ, ਇੱਥੋਂ ਦੇ ਕਿਸਾਨਾਂ ਨੂੰ ਲਾਭ ਮਿਲ ਸਕਦੈ, ਜੇ ਕਾਨੂੰਨ ਸਖ਼ਤ ਹੋਵੇਗਾ ਤਾਂ ਅਜਿਹਾ ਨਹੀਂ ਹੋ ਸਕਦਾ। ਪਰ ਭੂਮੀ ਗ੍ਰਹਿਣ ਵੇਲੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਪੂਰਾ ਮਿਲਣਾ ਚਾਹੀਦੈ। ਕੇਂਦਰ ਸਰਕਾਰ ਵੱਲੋਂ ਵਿਵਾਦਾਂ ’ਚ ਘਿਰੇ ਯੋਜਨਾ ਅਯੋਗ ਨੂੰ ਨੀਤੀ ਅਯੋਗ ’ਚ ਬਦਲਣ ਦੇ ਮੁੱਦੇ ’ਤੇ ਸ: ਬਾਦਲ ਨੇ ਕਿਹਾ ਕਿ ਪਿੱਛੇ ਜਿਹੇ ਹੋਈ ਮੁੱਖ ਮੰਤਰੀਆਂ ਦੀ ਮੀਟਿੰਗ ’ਚ ਅਸੀਂ ਇਹ ਮੁੱਦਾ ਉਠਾਇਆ ਸੀ, ਇਸ ਨਾਲ ਫੈਡਰਲ ਢਾਂਚੇ ਦੀ ਮਜ਼ਬੂਤੀ ਵੱਲ ਕਦਮ ਵਧੇਗਾ, ਜਿਸ ਦੀ ਅਕਾਲੀ ਦਲ ਹਮਾਇਤ ਕਰਦਾ ਆਇਆ ਹੈ। ਜੱਥੇਦਾਰ ਨੰਦਗੜ੍ਹ ਦੇ ਮੁੱਦੇ ’ਤੇ ਪੁੱਛੇ ਗਏ ਸੁਆਲ ਤੋਂ ਮੁੱਖ ਮੰਤਰੀ ਨੇ ਟਾਲਾ ਵੱਟ ਲਿਆ ਤੇ ਸਿਰਫ ਏਨਾ ਹੀ ਆਖਿਆ ਕਿ ਉਨ੍ਹਾਂ ਨੂੰ ਇਸ ਮਸਲੇ ਦਾ ਇਲਮ ਨਹੀਂ। ਇਸ ਪ੍ਰਤੀਨਿਧੀ ਨੇ ਜਦੋਂ ਪੰਜਾਬ ਦੀਆਂ ਜੇਲ੍ਹਾਂ ’ਚ ਵੀ ਸਜ਼ਾ ਤੋਂ ਵੱਧ ਕੈਦ ਕੱਟ ਰਹੇ ਕੈਦੀ ਹੋਣ ਦੀ ਖ਼ਬਰ ਆਉਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਸੂਬੇ ’ਚ ਇਸ ਤਰ੍ਹਾਂ ਦੀ ਕੋਈ ਕੈਦੀ ਨਹੀਂ ਹੈ, ਕੁਝ ਇਸ ਤਰ੍ਹਾਂ ਦੇ ਕੈਦੀ ਹਨ, ਜਿਨ੍ਹਾਂ ਦੇ ਕੇਸ ਬਾਹਰਲੇ ਸੂਬਿਆਂ ਦੇ ਹਨ। ਇਸ ਤੋਂ ਪਹਿਲਾਂ ਪਿੰਡ ਮਾਹੂਆਣਾ, ਤੱਪਾ ਖੇੜਾ, ਦਿਓਣ ਖੇੜਾ, ਫਤਿਹਪੁਰ ਮਨੀਆਂ ਵਾਲਾ, ਸ਼ੇਰਾਂ ਵਾਲੀ, ਰੋੜਾਂ ਵਾਲੀ, ਤਰਮਾਲਾ, ਭੀਟੀਵਾਲਾ ਵਿਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਸਮੇਂ ਵਿਚ ਪਿੰਡਾਂ ਨੂੰ ਸਾਫ ਸੁੱਥਰੇ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮਾਹੂਆਣਾ ਵਿਖੇ ਸਟੇਟ ਇੰਸਟੀਚਿਉਟ ਆਫ ਆਟੋਮੋਟਿਵ ਐਂਡ ਡਰਾਇੰਵਿੰਗ ਸਕਿਲ ਇੰਸਟੀਚਿਊਟ ਵਿਚ ਉਸਾਰੀ ਗਈ ਕੰਪਿਊੁਟਰ ਲੈਬ ਦਾ ਉਦਘਾਟਨ ਕੀਤਾ। ਨਾਲ ਹੀ ਉਨ੍ਹਾਂ ਨੇ ਇਸ ਪਿੰਡ ਵਿਚ ਸੰਗਤ ਦਰਸ਼ਨ ਦੌਰਾਨ ਸਰਕਾਰੀ ਸਕੂਲਾਂ ਦੇ ਪ੍ਰਤਿਭਾਵਾਨ ਵਿਦਿਆਰਥੀਆਂ ਅਤੇ ਐਨ.ਸੀ.ਸੀ. ਕੈਡਿਟਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰੈਮਨ ਸ: ਤਜਿੰਦਰ ਸਿੰਘ ਮਿੱਡੂ ਖੇੜਾ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ: ਸਤਿੰਦਰਜੀਤ ਸਿੰਘ ਮੰਟਾ, ਪਨਕੋਫੈਡ ਦੇ ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈਕਾਕੇਰਾ, ਸ: ਮਨਦੀਪ ਸਿੰਘ ਪੱਪੀ ਤਰਮਾਲਾ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਡੀ.ਆਈ.ਜੀ. ਸ: ਅਮਰ ਸਿੰਘ ਚਹਿਲ, ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਸ: ਹਰਵਿੰਦਰ ਸਿੰਘ ਗੋਪੀ ਤਰਮਾਲਾ, ਬੀਬੀ ਵੀਰਪਾਲ ਕੌਰ ਤਰਮਾਲਾ, ਸ: ਰਣਜੋਧ ਸਿੰਘ ¦ਬੀ, ਸ: ਹਰਮੇਸ਼ ਸਿੰਘ ਖੁੱਡੀਆਂ ਆਦਿ ਵੀ ਹਾਜ਼ਰ ਸਨ।



