ਮੁਕੇਰੀਆਂ, 2 ਜਨਵਰੀ (ਹਰਦੀਪ ਸਿੰਘ ਧਨੋਆ)- ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਰਘੁਨਾਥ ਰਾਣਾ ਅਤੇ ਵਾਈਸ ਚੇਅਰਮੈਨ ਸ. ਜਸਵਿੰਦਰ ਸਿੰਘ ਬਿੱਟੂ ਦੀ ਅਗਵਾਈ ਵਿਚ ਨਵੇਂ ਸਾਲ ਦੇ ਸ਼ੁੱਭ ਆਰੰਭ ਮੌਕੇ ’ਤੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਭਾਈ ਅਵਤਾਰ ਸਿੰਘ ਜੀ ਨੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਾਈਸ ਚੇਅਰਮੈਨ ਸ. ਜਸਵਿੰਦਰ ਸਿੰਘ ਬਿੱਟੂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨਵੇਂ ਸਾਲ ਦੇ ਸ਼ੁੱਭ ਆਰੰਬ ’ਤੇ ਨਵੇਂ ਸਿਰੋਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਜਿਸ ਨਾਲ ਪ੍ਰਮਾਤਮਾ ਸਾਡੇ ੰਕੰਮਕਾਜ ਵਿਚ ਬਰਕਤਾਂ ਪਾਉਂਦਾ ਹੈ। ਇਸ ਮੌਕੇ ਸ. ਬਿਕਰਮਜੀਤ ਸਿੰਘ ਸਕੱਤਰ, ਸ੍ਰੀ ਆਨੰਦ ਸਾਬਕਾ ਅਕਾਉਟੈਂਟ, ਸਤਪਾਲ, ਸ. ਸੁਦਾਗਰ ਸਿੰਘ ਚਨੌਰ, ਪੰਜਾਬ ਸਿੰਘ, ਸੁਰਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।
ਮਾਰਕੀਟ ਕਮੇਟੀ ਦਫਤਰ ਮੁਕੇਰੀਆਂ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ



