Skip to content
Independent perspectives. Global stories.
BREAKING

ਭਾਰਤ ਪਾਕਿਸਤਾਨ ਕੋਲ ਵਿਰੋਧ ਪ੍ਰਗਟਾਏਗਾ

Share this story

ਜੰਮੂ- ਅੰਤਰਰਾਸ਼ਟਰੀ ਸਰਹ¤ਦ ‘ਤੇ ਜੰਗਬੰਦੀ ਦੀ ਤਾਜ਼ੀ ਉਲੰਘਣਾ ਕਰਨ ‘ਤੇ ਭਾਰਤ ਪਾਕਿਸਤਾਨ ਕੋਲ ਇਸ ਸਬੰਧੀ ਆਪਣਾ ਇਤਰਾਜ਼ ਦਰਜ ਕਰਵਾਏਗਾ। ਬੀ. ਐਸ. ਐਫ. ਦੇ ਆਈ ਜੀ ਰਾਕੇਸ਼ ਸ਼ਰਮਾ ਨੇ ਪ¤ਤਰਕਾਰਾਂ ਨੂੰ ਦ¤ਸਿਆ ਕਿ ਉਨ੍ਹਾਂ (ਪਾਕਿਸਤਾਨ) ਅੰਤਰਰਾਸ਼ਟਰੀ ਸਰਹ¤ਦ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅਸੀਂ ਇਸ ਸਬੰਧੀ ਉਨ੍ਹਾਂ ਕੋਲ ਇਤਰਾਜ ਉਠਾਵਾਂਗੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਅਜਿਹੀ ਉਲੰਘਣਾ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ ਤੇ ਦੋਵੇਂ ਦੇਸ਼ਾਂ ਦੇ ਅਧਿਕਾਰੀ ਇਸ ਮੁ¤ਦੇ ‘ਤੇ ਇਕ ਦੂਜੇ ਦੇ ਸੰਪਰਕ ‘ਚ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਦੋਵੇਂ ਦੇਸ਼ਾਂ ਦੇ ਕੂਟਨੀਤਕ ਲਗਾਤਾਰ ਇਕ ਦੂਜੇ ਦੇ ਸੰਪਰਕ ‘ਚ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਹਾਲਾਤ ਆਮ ਵਰਗੇ ਹੋ ਜਾਣਗੇ। ਸ਼ਰਮਾ ਨੇ ਕਿਹਾ ਕਿ 50-60 ਅ¤ਤਵਾਦੀ ਪਾਕਿਸਤਾਨ ਵਲੋਂ ਜੰਮੂ ਕਸ਼ਮੀਰ ਰਾਹੀਂ ਭਾਰਤ ‘ਚ ਦਾਖਲ ਹੋਣ ਦੀ ਤਾਕ ‘ਚ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਦਭਾਗੀ ਘਟਨਾ ਨੂੰ ਰੋਕਣ ਲਈ ਸੁਰ¤ਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

WRITTEN BY