ਜੰਮੂ, 1 ਜਨਵਰੀ (ਪੀ. ਟੀ.)- ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਰਾਜਪਾਲ ਐਨ.ਐਨ ਵੋਹਰਾ ਨਾਲ ਬੁੱਧਵਾਰ ਨੂੰ ਹੋਈ ਮੁਲਾਕਾਤ ਦੇ ਬਾਅਦ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਇਕ ਉਚ ਪਧਰੀ ਵਫਦ ਨੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਦੀ ਅਗਵਾਈ ’ਚ ਮੁਲਾਕਾਤ ਕੀਤੀ। ਇਸ ਵਫਦ ’ਚ ਉਨ੍ਹਾਂ ਦੇ ਨਾਲ ਜੰਮੂ ਕਸ਼ਮੀਰ ਦੇ ਪਾਰਟੀ ਇੰਚਾਰਜ (ਐਮ.ਪੀ) ਅਵੀਨਾਸ਼ ਰਾਏ ਖੰਨਾ ਦੇ ਇਲਾਵਾ ਵਿਧਾਇਕ ਲਾਲ ਸਿੰਘ, ਸੁਖਨੰਦਨ ਚੌਧਰੀ, ਵਿੰਦਰ ਗੁਪਤਾ, ਸ਼ਾਮ ਚੌਧਰੀ ਤੇ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਖਜੂਰੀਆ ਵੀ ਸ਼ਾਮਿਲ ਸਨ। ਰਾਜ ’ਚ ਚੋਣਾਂ ਦੇ ਬਾਅਦ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਪ੍ਰਾਪਤ ਨਾ ਮਿਲਣ ’ਤੇ ਸਰਕਾਰ ਬਣਾਉਣ ਦੇ ਮਾਮਲੇ ਉ¤ਤੇ ਰਾਜਪਾਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕੋਲੋਂ ਸਰਕਾਰ ਬਣਾਉਣ ਦੇ ਲਈ ਕੁਝ ਹੋਰ ਦਿਨ ਦਾ ਸਮਾਂ ਮੰਗਿਆ।ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਰਾਜਪਾਲ ਨਾਲ ਰਾਜਭਵਨ ਵਿਖੇ
ਤਕਰੀਬਨ 40 ਮਿੰਟ ਤਕ ਸਰਾਕਾਰ ਦੇ ਗਠਨ ਬਾਰੇ ਗੱਲਬਾਤ ਦੌਰਾਨ ਰਾਜ ਦੀ ਜਨਤਾ ਵਲੋਂ ਆਪਣੇ ਫਤਵੇ ’ਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਦੇਣ ਕਾਰਨ ਉਪਜੀ ਸਿਆਸੀ ਸਥਿਤੀ ਬਾਰੇ ਜਾਣੂ ਕਰਵਾਉਂਦੇ ਇਸ ਗਲ ਦਾ ਇਸ਼ਾਰਾ ਦਿਤਾ ਕਿ ਉਸ ਦੀ ਪਾਰਟੀ ਨੂੰ ਭਾਜਪਾ ਦੇ ਨਾਲ ਹੱਥ ਮਿਲਾਉਣ ‘ਚ ਕੋਈ ਹਰਜ ਨਹੀਂ ਤੇ ਉਨ੍ਹਾਂ ਕੋਲ ਸਰਕਾਰ ਬਣਾਉਣ ਦੇ ਲਈ 55 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ।ਲੇਕਿਨ ਮੁਫਤੀ ਨੇ ਉਨ੍ਹਾਂ ਪਾਰਟੀਆਂ ਦਾ ਨਾਂਅ ਨਹੀ ਲਿਆ ਜਿਨ੍ਹਾਂ ਉਨ੍ਹਾਂ ਨੂੰ ਸਮਰਥਨ ਪ੍ਰਾਪਤ ਹੈ। ਜੰਮੂ ਕਸ਼ਮੀਰ ‘ਚ ਵਿਧਾਨ ਸਭਾ ਦੀਆਂ 87 ਸੀਟਾਂ ‘ਚੋਂ 28 ਸੀਟਾਂ ਤੇ ਪੀ.ਡੀ.ਪੀ ਤੇ 25 ਸੀਟਾਂ ਤੇ ਜਿਤ ਪ੍ਰਾਪਤ ਕਰਨ ਵਾਲੀਆ ਵਡੀਆ ਪਾਰਟੀਆਂ ਦੇ ਤੌਰ ਉਭਰ ਕੇ ਆਈਆਂ ਹਨ ।



