Skip to content
Independent perspectives. Global stories.
BREAKING

ਮਹਿਬੂਬਾ ਵ¤ਲੋਂ ਰਾਜਪਾਲ ਨਾਲ ਮੁਲਾਕਾਤ, ਭਾਜਪਾ ਨਾਲ ਗਠਜੋੜ ਦਾ ਕੀਤਾ ਇਸ਼ਾਰਾ

Share this story

ਜੰਮੂ, 31 ਦਸੰਬਰ (ਪੀ. ਟੀ.)-ਪੀਪਲਜ਼ ਡੈਮੋਕ੍ਰਟਿਕ ਪਾਰਟੀ (ਪੀ ਡੀ ਪੀ) ਦੀ ਪ੍ਰਧਾਨ ਨੇ ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ਦੀਆਂ ਅਟਕਲਾਂ ਦਰਮਿਆਨ ਰਾਜਪਾਲ ਐਨ ਐਨ ਵੋਹਰਾ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਦੇ ਗਠਨ ਨੂੰ ਲੈ ਕੇ ਚਰਚਾ ਕੀਤੀ। ਇਸ ਦੇ ਬਾਅਦ ਮੁਫ਼ਤੀ ਨੇ ਪ¤ਤਰਕਾਰਾਂ ਨਾਲ ਗ¤ਲ ਕਰਦਿਆ ਭਾਜਪਾ ਦੇ ਨਾਲ ਗਠਜੋੜ ਵ¤ਲ ਇਸ਼ਾਰਾ ਕੀਤਾ। ਹਾਲਾਂਕਿ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਲੈ ਕੇ ਜਲਦਬਾਜ਼ੀ ਨਹੀਂ ਕਰਨਗੇ। ਮਹਿਬੂਬਾ ਨੇ ਹਾਲਾਂਕਿ ਇਹ ਨਹੀਂ ਦ¤ਸਿਆ ਕਿ ਵੋਹਰਾ ਨਾਲ ਕੀ ਚਰਚਾ ਹੋਈ, ਉਨ੍ਹਾਂ ਕਿਹਾ ਕਿ ਇਹ ਗੈਰ ਰਸਮੀ ਮੁਲਾਕਾਤ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 55 ਵਿਧਾਇਕਾਂ ਦਾ ਸਮਰਥਨ ਹੈ ਪਰ ਸਰਕਾਰ ਨੂੰ ਲੈ ਕੇ ਉਹ ਜਲਦਬਾਜ਼ੀ ਨਹੀਂ ਕਰਨਗੇ। ਜੰਮੂ-ਕਸ਼ਮੀਰ ਦਾ ਦੇਸ਼ ਨਾਲ ਜੁੜਾਵ ਹੋਵੇ ਇਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੈ। ਮੋਦੀ ਦੇ ਵਿਕਾਸ ਅਤੇ ਬੇਰੁਜ਼ਗਾਰੀ ਦੀ ਸਮ¤ਸਿਆ ਨਾਲ ਨਿਪਟਣ ਦੇ

ਸੁਪਨੇ ਬਾਰੇ ਉਨ੍ਹਾਂ ਕਿਹਾ ਕਿ ਇਥੇ ਸ਼ਾਂਤੀ ਦੇ ਬਿਨਾਂ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਰੁਝਾਨ ਦੇ ਹਿਸਾਬ ਨਾਲ ਚ¤ਲਣਗੇ। ਸਾਡੇ ਕੋਲ ਗਿਣਤੀ ਹੈ ਪਰ ਸਿਰਫ ਸਰਕਾਰ ਬਣਾਉਣ ਲਈ ਅਸੀਂ ਸਰਕਾਰ ਨਹੀਂ ਬਣਾਵਾਂਗੇ। ਸਰਕਾਰ ਅਜਿਹੀ ਹੋਵੇ ਜੋ ਸ਼ਾਂਤੀ ਅਤੇ ਸਮਾਜਿਕ ਕਲਿਆਣ ਨੂੰ ਪਹਿਲ ਦੇਵੇ ਅਤੇ ਇਸ ਲਈ ਸਾਨੂੰ ਅਟਲ ਬਿਹਾਰੀ ਵਾਜਪਾਈ ਦੀਆਂ ਨੀਤੀਆਂ ਨੂੰ ਅ¤ਗੇ ਲਿਆਉਣ ਦੀ ਜ਼ਰੂਰਤ ਹੈ। ਮੁਫ਼ਤੀ ਨੇ ਕਿਹਾ ਕਿ ਰਾਜ ਦੀ ਜਨਤਾ ਨੇ ਨਿਰਣਾਇਕ ਪਰ ਵੰਡਿਆ ਹੋਇਆ ਫ਼ਤਵਾ ਦਿ¤ਤਾ ਹੈ। ਜੰਮੂ-ਕਸ਼ਮੀਰ ‘ਚ ਨਤੀਜਿਆਂ ‘ਚ ਲਟਕਵੀਂ ਵਿਧਾਨ ਸਭਾ ਉਭਰ ਕੇ ਆਈ ਸੀ ਅਤੇ ਇਸ ਵਿਚ ਪੀ ਡੀ ਪੀ ਨੂੰ ਸਭ ਤੋਂ ਜ਼ਿਆਦਾ 28 ਸੀਟਾਂ ਮਿਲੀਆਂ ਸਨ। ਭਾਜਪਾ ਦੂਜੇ ਨੰਬਰ ‘ਤੇ ਰਹੀ ਸੀ ਅਤੇ ਉਸ ਨੂੰ 25 ਸੀਟਾਂ ‘ਤੇ ਜਿ¤ਤ ਮਿਲੀ। 87 ਮੈਂਬਰਾਂ ਵਾਲੀ ਵਿਧਾਨ ਸਭਾ ‘ਚ ਨੈਸ਼ਨਲ ਕਾਨਫਰੰਸ ਨੂੰ 15 ਅਤੇ ਕਾਂਗਰਸ ਨੂੰ 12 ਸੀਟਾਂ ਮਿਲੀਆਂ, ਨਾਲ ਹੀ ਆਜ਼ਾਦ ਸ¤ਤ ਸੀਟਾਂ ‘ਤੇ ਜੇਤੂ ਰਹੇ। ਉਥੇ ਹੀ ਸੂਤਰਾਂ ਅਨੁਸਾਰ ਪੀ ਡੀ ਪੀ ਅਤੇ ਭਾਜਪਾ ‘ਚ ਸਮਝੌਤਾ ਹੋਣ ਦੇ ਨੇੜੇ ਹੈ। ਪੀ ਡੀ ਪੀ ਦੇ ਮੁਫ਼ਤੀ ਮੁਹੰਮਦ ਸਈਦ ਮੁ¤ਖ ਮੰਤਰੀ ਬਣ ਸਕਦੇ ਹਨ। ਭਾਜਪਾ ਵ¤ਲੋਂ ਵੀ ਉਨ੍ਹਾਂ ਦੇ ਨਾਂਅ ‘ਤੇ ਸਹਿਮਤੀ ਪ੍ਰਗਟਾਈ ਜਾ ਰਹੀ ਹੈ।

WRITTEN BY