ਨਵੀਂ ਦਿੱਲੀ, 30 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਪਕਿਸਤਾਨ ਵਿਚੋ ਉਜੜ ਕੇ ਆਏ ਸਿੱਖ ਪਰਿਵਾਰ ਜੋ ਕਿ ਭਾਰਤ ਵਿਚਲੇ ਹਰਿਆਣਾਂ ਦੇ ਫਰੀਦਾਬਾਦ ਵਿਚ ਝੋਪੜਪੱਟੀ ਬਣ ਕੇ ਸ਼ਰਨਾਰਥੀ ਵਜੋਂ ਬਹੁਤ ਹੀ ਬੁਰੇ ਹਾਲਾਤਾਂ ਵਿਚ ਰਹਿ ਰਹੇ ਹਨ, ਦੀ ਸ਼ੋਸਲ ਮੀਡਿਆ ਵਿਚ ਵੀਡਿਓ ਜਾਰੀ ਹੋਣ ਪਿਛੋ ਬ੍ਰਿਟੀਸ਼ ਸਿੱਖ ਕੋਸਲ ਵਲੋਂ ਮਦਦ ਕੀਤੀ ਗਈ ਹੈ । ਇਨ੍ਹਾਂ ਪਰਿਵਾਰਾਂ ਦੀ ਖੋਜਭਾਲ ਕਰਨ ੳਪਰੰਤ ਪ੍ਰੈਸ ਨਾਲ ਜਾਣਕਾਰੀ ਸਾਝੀਂ ਕਰਦਿਆਂ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਦਸਿਆ ਕਿ ਇਹ ਤਕਰੀਬਨ 10 ਪਰਿਵਾਰ ਹਨ ਜੋ ਕਿ ਪਾਕਿਸਤਾਨ ਵਿਚ ਚਲ ਰਹੀ ਖਾੜਕੂ ਕਾਰਵਾਈਆਂ ਵਿਚ ਅਪਣਾਂ ਘਰਬਾਰ ਗਵਾਉਣ ੳਪਰੰਤ ਇਹ ਸਭ ਅਸਥਾਈ ਵੀਜੇ ਤੇ ਭਾਰਤ ਆ ਗਏ ਸਨ ਤਦ ਤੋਂ ਇੱਥੇ ਫਰੀਬਾਦ ਵਿਖੇ ਝੋਪੜਪੱਟੀ ਬਣਾ ਕੇ ਰਹਿ ਰਹੇ ਹਨ । ਇਨ੍ਹਾਂ ਦੇ ਮੁੱਖੀ ਭਾਈ ਅਰਜੁਨ ਸਿੰਘ ਨੇ ਸਾਨੂੰ ਦਸਿਆ ਕਿ ਅਸੀ ਸਾਰੇ ਪਿਛਲੇ ਅੱਠ ਸਾਲਾਂ ਤੋਂ ਇਥੇ ਅਸਥਾਈ ਵੀਜੇ ਤੇ ਰਹਿ ਰਹੇ ਹਾਂ ਤੇ ਹਰ ਸਾਲ ਸਾਨੂੰ ਅਪਣਾ ਵੀਜਾ
ਵਧਵਾਉਣ ਲਈ ਖਜਲਖੁਆਰ ਹੋਣਾਂ ਪੈਦਾਂ ਹੈ । ਸਿੱਖ ਕੌਮ ਵਲੋਂ ਅਤੇ ਕਿਸੇ ਵੀ ਕਮੇਟੀ ਵਲੋਂ ਸਾਡੀ ਕਿਸੇ ਕਿਸਮ ਦੀ ਕੋਈ ਮਦਦ ਨਾ ਕੀਤੇ ਜਾਣ ਤੇ ਅਸੀ ਬਹੁਤ ਹੀ ਨਿਰਾਸ਼ ਹੋ ਚੁੱਕੇ ਹਾਂ । ਧਿਆਨਦੇਣ ਯੋਗ ਹੈ ਕਿ ਇਨ੍ਹਾਂ ਦੀ ਝੋਪੜਪੱਟੀ ਵਿਚ ਨਾ ਤੇ ਦਰਵਾਜੇ ਹਨ ਤੇ ਨਾ ਹੀ ਪਾਣੀ ਪੀਣ ਲਈ ਸੁਚਜਾ ਪ੍ਰਬੰਧ ਤੇ ਨਾ ਹੀ ਨਹਾਉਣਧੋਣ ਲਈ ਬਾਥਰੂਮ । ਇਨ੍ਹਾਂ 10 ਪਰਿਵਾਰਾਂ ਵਿਚ 2 ਮਹੀਨੇ ਦੇ ਬੱਚੇ ਤੋਂ ਲੈ ਕੇ 55 ਸਾਲ ਦੇ ਬਜੁਰਗ ਵੀ ਹਨ । ਇਨ੍ਹਾਂ ਵਿਚ ਤਕਰੀਬਨ 20 ਔਰਤਾਂ ਅਤੇ 15 ਛੋਟੇ ਛੋਟੇ ਬੱਚੇ ਹਨ । ਬੀ ਐੈਸ ਸੀ ਵਲੋਂ ਭਾਈ ਗੁਰਚਰਨ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਹਰਦਰਸ਼ਨ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਹਾਜਿਰੀ ਭਰ ਕੇ ਪਰਿਵਾਰਾਂ ਨੂੰ ਠੰਡ ਤੋਂ ਬਚਣ ਲਈ ਕੰਬਲ, ਕਪੜੇ, ਖਾਣ ਪੀਣ ਲਈ ਰਾਸ਼ਨ ਅਤੇ ਰੋਟੀ ਬਨਾਉਣ ਲਈ ਗੈਸ ਦੇ ਸਲੰਡਰ ਨਾ ਹੋਣ ਕਰਕੇ ਦੋ ਸਲਡੰਰ ਲੈਣ ਲਈ ਦਸ ਹਜਾਰ ਰੁਪਏ ਨਕਦ ਦੀ ਮਦਦ ਕੀਤੀ ਗਈ।



