Skip to content
Independent perspectives. Global stories.
BREAKING

ਅਨੁਸ੍ਯੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਨੇ 20.54 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ

Share this story

ਚੰਡੀਗੜ੍ਹ, 29 ਦਸੰਬਰ (ਨਾਗਪਾਲ)– ਹਰਿਆਣਾ ਅਨੁਸ੍ਯੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਨੇ ਨਵੰਬਰ, 2014 ਤਕ ਵੱਖ-ਵੱਖ ਯੋਜਨਾਵਾਂ ਦੇ ਤਹਿਤ 3220 ਲਾਭਕਾਰੀਆਂ ਨੂੰ 2.24 ਕਰੋੜ ਰੁਪਏ ਦੀ ਸਬਸਿਡੀ ਸਹਾਇਤਾ ਸਮੇਤ 20.54 ਕਰੋੜ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਹੈ।
ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਕਰਜ਼ਾ ਪ੍ਰਦਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਉਦਮ ਸਥਾਪਿਤ ਕਰਨ ਲਈ ਸਮੱਰਥ ਬਣਾਇਆ ਜਾ ਸਕੇ । ਇੰਨ੍ਹਾਂ ਸ਼੍ਰੇਣੀਆਂ ਵਿਚ ਖੇਤੀਬਾੜੀ ਅਤੇ ਸਬੰਧਤ ਖੇਤਰ, ਉਦਯੋਗਿਕ, ਟ੍ਰੇਡ ਤੇ ਬਿਜਨੈਸ, ਕਿੱਤਾ ਅਤੇ ਸਵੈ-ਰੁਜ਼ਗਾਰ ਦੇ ਖੇਤਰ ਸ਼ਾਮਿਲ ਹਨ । ਕੌਮੀ ਅਨੁਸੂਚਿਤ ਜਾਤੀਆਂ ਵਿੱਤ ਤੇ ਵਿਕਾਸ ਨਿਗਮ ਵੱਲੋਂ ਚਲਾਈ ਜਾ ਰਹੀਆਂ ਯੋਜਨਾਵਾਂ ਦੇ ਤਹਿਤ ਵੀ ਉਨ੍ਹਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਖੇਤੀਬਾੜੀ ਤੇ ਸਬੰਧਤ ਖੇਤਰ ਦੇ ਤਹਿਤ ਇਸ ਸਾਲ ਨਵੰਬਰ, 2014 ਤਕ ਡੇਅਰੀ ਅਤੇ ਸੂਰ ਪਾਲਣ, ਭੇੜ ਪਾਲਣ ਅਤੇ ਝੋਟਾ ਬੁੱਗੀ ਜਾਂ ਊਟ ਗੱਡੀ ਜਾਂ ਖੱਚਰ ਗੱਡੀ ਲਈ 2070 ਲਾਭਪਾਤਰਾਂ ਨੂੰ 11.83 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ ਗਏ, ਜਿੰਨ੍ਹਾਂ ਵਿਚੋਂ 10.57 ਕਰੋੜ ਰੁਪਏ

ਤੋਂ ਵੱਧ ਦੀ ਰਕਮ ਬੈਂਕ ਕਰਜੇ ਵੱਜੋਂ, 1.25 ਕਰੋੜ ਰੁਪਏ ਦੀ ਰਕਮ ਸਬਸਿਡੀ ਵੱਜੋਂ ਅਤੇ 48,000 ਰੁਪਏ ਦੀ ਰਕਮ ਸੀਮਾਂਤ ਰਕਮ ਵੱਜੋਂ ਜਾਰੀ ਕੀਤੀ ਗਈ।
ਉਨ੍ਹਾਂ ਨੇ ਦਸਿਆ ਕਿ ਟ੍ਰੇਡ ਤੇ ਬਿਜਨੈਸ ਖੇਤਰ ਦੇ ਤਹਿਤ 76 ਲਾਭਕਾਰੀਆਂ ਵਿਚ 48 ਲੱਖ ਰੁਪਏ ਦੀ ਰਕਮ ਵੰਡ ਕੀਤੀ ਗਈ । ਇਸੇ ਤਰ੍ਹਾਂ, ਇਸ ਅਵਧੀ ਦੌਰਾਨ ਕੌਮੀ ਅਨੁਸ੍ਯੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਦੀ ਸਹਾਇਤਾ ਨਾਲ ਚਲਾਈ ਜਾ ਰਹੀਆਂ ਯੋਜਨਾਵਾਂ ਦੇ ਤਹਿਤ ਕ੍ਰਮਵਾਰ 1.97 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਗਈ । ਕੁਲ ਰਕਮ ਵਿਚੋਂ 17.90 ਲੱਖ ਰੁਪਏ ਰਾਜ ਨਿਗਮ ਵੱਲੋ ਸਹਿਣ ਕੀਤੇ ਗਏ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ ।

WRITTEN BY