ਚੰਡੀਗੜ੍ਹ, 29 ਨਵੰਬਰ (ਪੀ. ਟੀ.)- ਸਾਲ 2014 ਨੂੰ ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਜੰਗ ਵਿਚ ਜ਼ਿਕਰਯੋਗ ਪ੍ਰਾਪਤੀਆਂ ਲਈ ਯਾਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸੇ ਸਾਲ ਖਤਰਨਾਕ ਅੱਤਵਾਦੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਪੰਜਾਬ ਪੁਲਿਸ ਵਲੋਂ ਕੋਈ ਅੱਤਵਾਦੀ ਵਾਰਦਾਤ ਨਾ ਹੋਣ ਦੇਣਾ ਯਕੀਨੀ ਬਣਾਇਆ ਗਿਆ। 181 ਪੁਲਿਸ ਹੈਲਪਲਾਇਨ ਤੇ ਸਾਂਝ ਪ੍ਰਾਜੈਕਟ ਸ਼ੁਰੂ ਕਰਕੇ ਪੁਲਿਸ ਵਲੋਂ ਸੇਵਾਵਾਂ ਦੇਣ ਵਿਚ ਤੇਜੀ ਤੇ ਪਾਰਦਰਸ਼ਤਾ ਵੀ ਲਿਆਂਦੀ ਗਈ।ਸੂਬੇ ਦੇ ਗ੍ਰਹਿ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਨਸ਼ਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨ ਦੇ ਸਪੱਸ਼ਟ ਨਿਰਦੇਸ਼ਾਂ ਪਿੱਛੋਂ ਡੀ.ਜੀ.ਪੀ. ਸ਼੍ਰੀ ਸੁਮੇਧ ਸਿੰਘ ਸੈਣੀ ਦੀ ਅਗਵਾਈ ਹੇਠ ਪੰਜਾਬ ਪੁਲਿਸ ਵਲੋਂ ਨਾ ਸਿਰਫ ਸਾਰੇ ਦੇਸ਼ ਨਾਲੋਂ ਵੱਧ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਸਗੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਰਾਜ ਭਰ ਵਿਚ ਨਸ਼ੇ ਦੀ ਉਪਲਬਧਤਾ ਨੂੰ ਜ਼ੀਰੋ ਪੱਧਰ ’ਤੇ ਲਿਆਂਦਾ ਗਿਆ। ਸਾਲ 2011 ਵਿਚ ਜਿੱਥੇ ਹੈਰੋਇਨ 100 ਕਿਲੋ ਬਰਾਮਦ ਕੀਤੀ ਗਈ ਸੀ ਉ¤ਥੇ ਸਾਲ 2014 ਦੌਰਾਨ ਇਹ 570 ਕਿਲੋ ਰਹੀ। ਇਸ ਤੋਂ ਇਲਾਵਾ ਐਨ.ਡੀ.ਪੀ.ਐਸ. ਤਹਿਤ ਵੀ ਦਰਜ ਮਾਮਲਿਆਂ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ। ਮਈ 2014 ਤੱਕ ਹੀ 10,213 ਮਾਮਲੇ ਦਰਜ ਕਰਕੇ 11,755 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
ਗਿਆ। ਪੰਜਾਬ ਪੁਲਿਸ ਵਲੋਂ ਨਸ਼ਾ ਵੰਡ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਗਿਆ ਉ¤ਥੇ3 ਲੱਖ ਤੋਂ ਵੱਧ ਲੋਕ੍ਯਾਂ ਦਾ ਨਸ਼ਾ ਛੱਡਣ ਵਿਚ ਸਹਾਇਤਾ ਪ੍ਰਦਾਨ ਕੀਤੀ ਗਈ। ਨਸ਼ਿਆਂ ਵਿਰੁੱਧ ਸਾਰੀ ਕਾਰਵਾਈ ਦੀ ਨਿਗਰਾਨੀ ਲਈ ਆਈ.ਜੀ.ਪੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਸਟੇਟ ਨਾਰਕੋਟਿਕ ਕੰਟਰੋਲ ਬਿਊਰੋ ਦੀ ਸਥਾਪਨਾ ਕੀਤੀ ਗਈ। ਸਾਲ 2014 ਦੌਰਾਨ ਪੁਲਿਸ ਨੂੰ ਅੱਤਵਾਦ ਵਿਰੁੱਧ ਵੀ ਵੱਡੀ ਸਫਲਤਾ ਮਿਲੀ। ਸਾਲ 2013 ਤੇ 14 ਦੌਰਾਨ ਜਿੱਥੇ 10 ਅੱਤਵਾਦੀ ਸੰਗਠਨਾਂ ਦਾ ਪਰਦਾਫਾਸ਼ ਕੀਤਾ ਗਿਆ ਉ¤ਥੇ 68 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿਚ ਖਤਰਨਾਕ ਅੱਤਵਾਦੀ ਬੀ.ਟੀ.ਐਫ.ਕੇ. ਦੇ ਮੁਖੀ ਰਤਨਦੀਪ ਸਿੰਘ ਦੀ ਸਤੰਬਰ 2014 ਵਿਚ ਗ੍ਰਿਫਤਾਰੀ, ਕੇ.ਐਲ.ਐਫ. ਮੁਖੀ ਹਰਮਿੰਦਰ ਸਿੰਘ ਉਰਫ ਮਿੰਟੂ ਤੇ ਕੇ.ਐਲ.ਐਫ ਦੇ ਚੋਟੀ ਦੇ ਕਾਰਕੁੰਨ ਰਮਨਦੀਪ ਉਰਫ ਗੋਲਡੀ ਦੀ ਨਵੰਬਰ ਵਿਚ ਗ੍ਰਿਫਤਾਰੀ ਸ਼ਾਮਿਲ ਹੈ। ਸੂਬੇ ਵਿਚ ਜੁਰਮ ਪੂਰੀ ਤਰ੍ਹਾਂ ਕਾਬੂ ਹੇਠ ਰਿਹਾ। ਸਾਲ 2013 ਵਿਚ ਜਿੱਥੇ 711 ਕਤਲ ਦੇ ਮਾਮਲੇ ਸਨ ਉ¤ਥੇ 2014 ਦੌਰਾਨ 707 ਕੇਸ ਦਰਜ ਹੋਏ। ਇਸ ਤੋਂ ਇਲਾਵਾ ਪਿਛਲੇ ਸਾਲ ਅਗਵਾ ਦੇ 1274 ਕੇਸਾਂ ਦੇ ਮੁਕਾਬਲੇ ਇਸ ਸਾਲ 1287 ਕੇਸ ਦਰਜ ਹੋਏ। ਚੋਰੀ ਦੇ ਮਾਮਲੇ ਜਿੱਥੇ 2013 ਦੌਰਾਨ 3834 ਸਨ ਉ¤ਥੇ ਉਹ ਇਸ ਸਾਲ 3371 ਹਨ। ਪੁਲਿਸ ਵਲੋਂ 226 ਪਿਸਤੌਲ, 11 ਰਾਈਫਲਾਂ, 38 ਰਿਵਾਲਵਰ, 11 ਬੰਦੂਕਾਂ ਤੇ 15 ਕੋਲ ਆਰ.ਡੀ.ਐਕਸ. ਵੀ ਬਰਾਮਦ ਕੀਤੀ ਗਈ।



