ਨਵੀਂ ਦਿ¤ਲੀ/ਇਸਲਾਮਾਬਾਦ, 29 ਦਸੰਬਰ (ਪੀ. ਟੀ. ਲਾਇਵ)- ਸਾਲ 2008 ’ਚ ਮੁੰਬਈ ’ਤੇ ਹੋਏ ਅ¤ਤਵਾਦੀ ਹਮਲਿਆਂ ਦਾ ਮੁ¤ਖ ਸਾਜਿਸ਼ਕਰਤਾ ਜ਼ਕੀਉਰ ਰਹਿਮਾਨ ਲਖਵੀ ਰਿਹਾਅ ਹੋ ਸਕਦਾ ਹੈ। ਲਖਵੀ ਨੂੰ ਇ¤ਕ ਜਨ ਸੁਰ¤ਖਿਆ ਆਦੇਸ਼ ਦੇ ਤਹਿਤ ਹਿਰਾਸਤ ’ਚ ਰ¤ਖਣ ਲਈ ਜਾਰੀ ਕੀਤੇ ਗਏ ਐਲਾਨ ਨੂੰ ਸੋਮਵਾਰ ਨੂੰ ਇਸਲਾਮਾਬਾਦ ਉ¤ਚ ਅਦਾਲਤ ਨੇ ਮੁਅ¤ਤਲ ਕਰ ਦਿ¤ਤਾ।ਇ¤ਕ ਰਿਪੋਰਟ ਦੇ ਅਨੁਸਾਰ, ਮੁਅ¤ਤਲੀ ਦੇ ਇਹ ਆਦੇਸ਼ ਜਸਟਿਸ ਨੂਰ ਉਲ ਹ¤ਕ ਕੁਰੈਸ਼ੀ ਨੇ ਜਾਰੀ ਕੀਤੇ। ਇਸਲਾਮਾਬਾਦ ਦੀ ਅ¤ਤਵਾਦ ਨਿਰੋਧੀ ਅਦਾਲਤ ਦੇ ਜ¤ਜ ਜੈਦੀ ਨੇ ਮੁੰਬਈ ਹਮਲੇ ਦੇ ਮਾਮਲੇ ’ਚ ਲਖਵੀ ਦੇ ਖ਼ਿਲਾਫ਼ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ 18 ਦਸੰਬਰ ਨੂੰ ਉਸਨੂੰ ਜ਼ਮਾਨਤ ਦਿ¤ਤੀ ਸੀ।ਇਸਤੋਂ ਪਹਿਲਾਂ ਲਖਵੀ ਜੇਲ੍ਹ ਤੋਂ ਰਿਹਾਅ ਹੋ ਸਕਦਾ ਹੈ, ਸਰਕਾਰ ਨੇ ਉਸਨੂੰ ਲੋਕ ਵਿਵਸਥਾ ਬਣਾਏ ਰ¤ਖਣ ਨਾਲ ਜੁੜੇ ਕਾਨੂੰਨ (ਐਮਪੀਓ) ਦੇ ਤਹਿਤ ਤਿੰਨ ਮਹੀਨੇ ਲਈ ਹਿਰਾਸਤ ’ਚ ਲੈ ਲਿਆ ਸੀ। ਲਖਵੀ ਦੀ ਰਿਹਾਈ ਦੀ ਅਰਜ਼ੀ ਸਰਕਾਰ ਵ¤ਲੋਂ ਖ਼ਾਰਜ ਕਰ ਦਿ¤ਤੇ ਜਾਣ ’ਤੇ ਲਖਵੀ ਨੇ
ਐਮਪੀਓ ਦੇ ਤਹਿਤ ਆਪਣੀ ਹਿਰਾਸਤ ਨੂੰ ਇਸਲਾਮਾਬਾਦ ਉ¤ਚ ਅਦਾਲਤ ਦੇ ਸਾਹਮਣੇ ਚੁਣੌਤੀ ਦਿ¤ਤੀ ਸੀ।ਲਖਵੀ ਦੇ ਵਿਰੁੱਧ ਕੋਈ ਪ੍ਰਭਾਵੀ ਕਾਰਵਾਈ ਨਾ ਕਰਨ ’ਤੇ ਪਾਕਿਸਤਾਨ ਨਾਲ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਭਾਰਤ ਨੇ ਅੱਜ ਕਿਹਾ ਕਿ ਸਾਡਾ ਗੁਆਂਢੀ ਦੇਸ਼ ਹਾਲੇ ਵੀ ਬਦਨਾਮ ਅੱਤਵਾਦੀ ਜਥੇਬੰਦੀਆਂ ਦੀ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਭਾਰਤ ਨੇ ਰਾਜਧਾਨੀ ਦਿੱਲੀ ਅਤੇ ਇਸਲਾਮਾਬਾਦ ਦੋਨੋਂ ਜਗ੍ਹਾ ਉ¤ਪਰ ਪਾਕਿਸਤਾਨ ਦੇ ਕੋਲ ਉਠਾਇਆ। ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕਰਕੇ ਇਸ ਸਿਲਸਿਲੇ ਵਿੱਚ ਗੁਆਂਢੀ ਦੇਸ਼ ਵੱਲੋਂ ਕੀਤੇ ਗਏ ਫੈਸਲੇ ਉ¤ਪਰ ਚਿੰਤਾ ਪ੍ਰਗਟ ਕੀਤੀ ਗਈ। ਦੂਜੇ ਪਾਸੇ ਪਾਕਿਸਤਾਨ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਇਹ ਮਾਮਲਾ ਪਾਕਿਸਤਾਨ ਦੇ ਵਿਦੇਸ਼ ਵਿਭਾਗ ਕੋਲ ਉਠਾਇਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਸਈਅਦ ਅਕਬਰੂਦੀਨ ਨੇ ਕਿਹਾ ਕਿ ਵਿਦੇਸ਼ ਸਕੱਤਰ ਨੇ ਅੱਜ ਦੁਪਹਿਰ ਬਾਸਿਤ ਨੂੰ ਤਲਬ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਆਂਢੀ ਦੇਸ਼ ਨੂੰ ਇੱਕ ਵਾਰ ਫਿਰ ਕਿਹਾ ਗਿਆ ਹੈ ਕਿ ਅਸੀਂ ਪਾਕਿਸਤਾਨ ਤੋਂ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਦਿੱਤੇ ਗਏ ਭਰੋਸਿਆਂ ’ਤੇ ਪੂਰਾ ਉਤਰੇਗਾ।



