Skip to content
Independent perspectives. Global stories.
BREAKING

ਨੌਵੇ ਤੇ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਨਗਰੀ ਹੈ ਪਿੰਡ ਮੂਲੋਵਾਲ

Share this story

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਦੇ ਪਿੰਡ ਮੂਲੋਵਾਲ ਦੀ ਆਪਣੀ ਵੱਖਰੀ ਪਛਾਣ ਹੈ। ਜਿਹੜਾ ਕਿ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ। ਪੀਰਾਂ, ਸੰਤ, ਫਕੀਰਾਂ ਅਤੇ ਪੈਗੰਬਰਾਂ ਨੇ ਆਪਣੇ ਪਵਿੱਤਰ ਚਰਨ ਕਮਲ ਜਿੱਥੇ ਕਿਤੇ ਵੀ  ਪਾਏ ਉ¤ਥੋਂ ਦੀ ਮਿੱਟੀ  ਦਾ ਕਣ-ਕਣ ਪਵਿੱਤਰ ਹੋ ਗਿਆ। ਇਹੋ ਜਿਹਾ ਹੀ ਮਾਣ ਹਾਸਲ ਹੋਇਆ ਹੈ ਗੁਰੂ ਕੀ ਨਗਰੀ ਪਿੰਡ ਮੂਲੋਵਾਲ ਨੂੰ ਜਿੱਥੇ ਸਿੱਦਕ ਸਿਰੜ ਅਤੇ ਅਦੁੱਤੀ  ਸ਼ਹਾਦਤ ਦੇ ਮੁਜ਼ਸਮੇਂ ਨੌਵੇਂ ਗੁਰੂ ਸ਼੍ਰੀ ਤੇਗ ਬਹਾਦਰ ਜੀ  ਨੇ ਮੁੂਲੋਵਾਲ ਵਿਖੇ 21 ਪੋਹ ਸੰਮਤ 1720 ਨੂੰ ਆਪਣੇ ਚਰਨ ਪਾਏ ਅਤੇ ਤਕਰੀਬਨ ਚਾਰ ਦਿਨ ਇੱਥੇ ਹੀ ਠਹਿਰੇ। ਇਸ ਪਿੰਡ  ਵਿੱਚ ਸਥਿਤ ਗੁਰਦੁਆਰਾ  ਸਾਹਿਬ ਮਿੱਠਾ ਖੂਹ ਸੁ ਹੈ ਜਿਸ ਦੇ ਹੇਠਲੇ ਪਤਾਲ ਨੂੰ ਗੁਰੂ ਸਾਹਿਬ ਨੇ ਆਪਣੇ ਵਚਨਾਂ ਰਾਹੀਂ ਪਵਿੱਤਰ ਕੀਤਾ, ਬਾਣੀਆਂ ਨੂੰ ਢਿੱਲੇ ਕਿਹਾ ਅਤੇ ਨਗਰ ’ਤੇ ਕੋਈ ਵੀ ਭੀੜ ਪੈ ਜਾਣ ਤੇ ਮੌਕੇ ਦੀ ਪੰਚਾਇਤ  ਨੂੰ ਇਸ ਜਗ੍ਹਾ ’ਤੇ ਆ ਕੇ ਅਰਦਾਸ ਕਰਨ ਤੇ ਸਭ ਦੁੱਖ ਦੂਰ ਹੋਣ ਦਾ ਵਚਨ ਵੀ ਦਿੱਤਾ। ਇੱਥੇ ਜਿਸ ਜਗ੍ਹਾ ਤੇ ਇੱਕ ਛੋਟੀ ਜਿਹੀ  ਛੱਪੜੀ ਵਿੱਚ ਗੁਰੂ ਜੀ ਨੇ ਇਸ਼ਨਾਨ ਕੀਤਾ ਸੀ  ਉਸ ਜਗ੍ਹਾ ਅੱਜ ਪਵਿੱਤਰ  ਸਰੋਵਰ ਹੈ ਜਿੱਥੇ ਸੰਗਤਾਂ ਦੂਰੋ-ਦੂਰੋਂ ਇਸ਼ਨਾਨ ਕਰਨ ਲਈ ਆਉਂਦੀਆਂ ਹਨ।ਜ਼ਿਲ੍ਹਾ ਸੰਗਰੂਰ ਦਾ ਇਹ ਪਿੰਡ  ਮੂਲੋਵਾਲ ਧੂਰੀ ਤੋਂ ਬਰਨਾਲਾ ਜਾਣ ਵਾਲੀ ਮੁੱਖ ਸੜਕ ’ਤੇ  ਸਥਿਤ ਹੈ।ਧੂਰੀ ਤੋਂ ਇਹ 12 ਕਿਲੋਮੀਟਰ ਹੇੈ ਅਤੇ ਬਰਨਾਲੇ ਤੋਂ ਲਗਭਗ 25 ਕਿਲੋਮੀਟਰ ਹੈ।ਰੇਲਵੇ ਸਟੇਸ਼ਨ ਅਲਾਲ 3 ਕਿਲੋਮੀਟਰ ’ਤੇ ਹੈ। ਪਿੰਡ ਦਾ ਕੁੱਲ ਰਕਬਾ 2200 ਏਕੜ, ਕੁੱਲ ਅਬਾਦੀ 4300 ਦੇ ਨੇੜੇ ਹੈ। ਸਿਆਣੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਹਰਿਆਣਾ  ਦੇ ਸਿਰਸਾ ਨੇੜਲੇ ਪਿੰਡ  ਗੁੜੇ ਤੋਂ ਹਰੀਕਾ

ਜਾਂ ਹਰੀ ਗੋਤ ਦੇ ਜੱਟ ਭਾਈਚਾਰੇ ਨਾਲ ਸੰਬੰਧਤ ਤਿੰਨ ਭਰਾ ਬੁੱਗਰ, ਰਣੀਆ ਅਤੇ ਮੂਲਾ ਇੱਥੇ ਆਏ ਜਿਨ੍ਹਾਂ ਵਿੱਚੋਂ ਬੁੱਗਰ  ਨੇ ਪਿੰਡ  ਬੁਗਰਾ, ਰਣੀਏ ਨੇ ਪਿੰਡ  ਰਣੀਕੇ ਅਤੇ ਮੂਲੇ ਨੇ ਪਿੰਡ  ਮੂਲੋਵਾਲ ਦੀ ਮੋੜੀ ਗੱਡੀ। ਇਹੋ ਕਾਰਨ ਹੈ ਕਿ ਉਕਤ ਪਿੰਡਾਂ ਵਿੱਚ  ਵਧੇਰੇ ਗਿਣਤੀ ਹਰੀ (ਹਰੀਕਾ) ਜੱਟ ਭਾਈਚਾਰੇ ਦੀ ਹੈ ਅਤੇ ਤਿੰਨੋ ਪਿੰਡ  ਸਕੇ ਹਨ ਪਰ ਪਿੰਡਾਂ ਵਿੱਚ ਹੋਰਨਾਂ ਗੋਤਾਂ, ਜਾਤਾਂ ਅਤੇ ਧਰਮਾਂ ਦੇ ਲੋਕ ਵੀ ਵਸਦੇ ਹਨ। ਮੂਲੋਵਾਲ ਪਿੰਡ ਦੀਆਂ ਚਾਰ ਪੱਤੀਆਂ ਪੱਲ੍ਹਾ ਪੱਤੀ, ਡੱਲਾ ਪੱਤੀ ਆਦਿ ਮੌਜੂਦ ਹਨ। ਪਿੰਡ ਵਿੱਚ ਹਿੰਦੂ, ਬ੍ਰਾਹਮਣਾਂ, ਰਾਮਦਾਸੀਏ, ਮਜੱਬੀ ਸਿੱਖ, ਨਾਈ, ਦਰਜੀ, ਪਰਜਾਪਤ, ਸੁਨਿਆਰ ਅਤੇ  ਮੁਸਲਿਮ ਭਰਾਵਾਂ ਦੇ ਵੀ  ਕਈ ਘਰ ਹਨ ਅਤੇ ਸਮੁੱਚੇ ਧਰਮਾਂ ਦੇ ਲੋਕਾਂ ਨੇ ਆਪਸੀ ਭਾਈਚਾਰਾ ਸਾਂਝੀਵਾਲਤਾ ਅਤੇ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਦੀ ਭਾਵਨਾ ਠਾਠਾ ਮਾਰਦੀ ਹੈ। ਇਹ ਪਿੰਡ ਉਹ ਸੈਂਟਰ ਪੁਆਇੰਟ ਹੈ ਜਿੱਥੋਂ ਦੀ ਸ਼ੇਰਪੁਰ, ਧੂਰੀ, ਬਰਨਾਲਾ ,ਧਨੌਲਾ ਅਤੇ ਸੰਗਰੁੂਰ ਜਾਣ ਵਾਲੀਆਂ ਬੱਸਾਂ ਇੱਥੋਂ ਦੀ ਹੀ ਹੋ ਕੇ  ਗੁਜ਼ਰਦੀਆਂ ਹਨ।  ਸੇਵਾਮੁਕਤ ਅਧਿਆਪਕ ਮਾਸਟਰ ਗੁਰਦਿਆਲ ਸਿੰਘ  ਮੂਲੋਵਾਲ ਅਨੁਸਾਰ ਪਰਿਵਾਰ ਦਾ ਵਿਛੋੜਾ ਪੈਣ ਮਗਰੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਵੀ ਇਸ ਪਿੰਡ  ਵਿੱਚ ਉਸ ਸਮੇਂ ਪੁੱਜੇ ਸਨ ਜਦੋਂ ਸਰਸਾ ਨਦੀ   ਪਾਰ ਕਰਕੇ  ਚਮਕੌਰ ਸਾਹਿਬ ਵਿਚੋਂ ਦੀ ਹੁੰਦਿਆਂ ਹੋਇਆਂ ਮਾਛੀਵਾੜਾ ਦੇ ਜੰਗਲਾਂ ਵਿੱਚ ਵਿਸ਼ਰਾਮ ਕਰਕੇ  ਅੱਗੇ  ਆਲਮਗੀਰ  ਆਏ ਜਿੱਥੇ ਘੋੜਿਆਂ ਦੇ ਮਸ਼ਹੂਰ  ਵਪਾਰੀ  ਭਾਈ ਨਗਾਹੀ ਸਿੰਘ ਨਾਲ ਮਿਲਾਪ  ਹੋਇਆ ਜਿਨ੍ਹਾਂ ਨੇ ਅਗਲਾ  ਰਸਤਾ ਤੈਅ ਕਰਨ ਲਈ ਗੁਰੂ ਗੋਬਿੰਦ ਸਿੰਘ ਨੂੰ ਘੋੜਾ ਭੇਂਟ ਕੀਤਾ। ਗੁਰੂ ਜੀ ਇਸ ਘੋੜੇ ’ਤੇ ਰਾਏਕੋਟ ਤੱਕ ਗਏ ਜਿੱਥੇ ਚੌਧਰੀ ਰਾਏ ਕੱਲੇ ਨੇ ਉਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਭਾਈ ਨਗਾਹੀ ਸਿੰਘ ਦੇ ਪਰਿਵਾਰ ਨੂੰ ਮੁਗਲਾਂ ਵੱਲੋਂ ਖਤਮ ਕਰਨ ਦੀ ਸੂਚਨਾ ਮਿਲੀ ਅਤੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਹੁਣ ਨਗਾਹੀ ਸਿੰਘ ਇੱਕਲਾ ਬਚ ਕੇ  ਆਪਣੇ ਨਾਨਕੇ  ਪਿੰਡ ਮੂਲੋਵਾਲ ਪਹੁੰਚ ਗਿਆ ਹੈ। ਇਸ ਦੁੱਖ ਦੀ ਘੜੀ ਵਿੱਚ  ਇਸ ਸਿੱਦਕੀ ਸਿੱਖ ਨੂੰ ਮਿਲਣ ਤੇ ਉਸ ਦਾ ਦੁੱਖ ਵੰਡਾਉਣ ਦੀ ਲਾਲਸਾ ਗੁਰੂ ਸਾਹਿਬ ਨੂੰ  ਰਾਏਕੋਟ ਤੋਂ ਮੂਲੋਵਾਲ ਖਿੱਚ ਲਿਆਈ। ਗੁਪਤ  ਰੂਪ ਵਿੱਚ ਗੁਰੂ ਜੀ  15 ਪੋਹ ਸੰਮਤ 1761 ਨੂੰ  ਪਿੰਡ ਮੂਲੋਵਾਲ ਵਿਖੇ ਭਾਈ ਨਗਾਹੀ  ਸਿੰਘ ਨੂੰ ਬੜੇ ਭਾਵੁਕ ਲਹਿਜੇ ਵਿੱਚ ਮਿਲੇ। ਉਨ੍ਹਾਂ ਨੇ ਭਾਈ  ਨਗਾਹੀ ਸਿੰਘ ਨਾਲ  ਵਚਨ ਵਿਲਾਸ ਕਰਦਿਆਂ ਕਿਹਾ ਸੀ ਕਿ  ਸਿੱਦਕੀ ਸਿੱਖ ਤੂੰ ਆਪਦਾ  ਪਿੰਡ ਤਾਂ ਤਾਰਿਆਂ ਹੀ ਸੀ  ਨਾਲ ਨਾਨਕੇ ਵੀ ਤਾਰ ਦਿੱਤੇ। ਉਨ੍ਹਾਂ ਵਚਨ  ਦਿੱਤਾ ਸੀ ਕਿ ਹਰ 15 ਨੂੰ ਉਹ ਸੰਗਤ ਵਿੱਚ ਹਾਜ਼ਰ ਨਾਜ਼ਰ ਰਹਿਣਗੇ। ਭਾਈ ਨਗਾਹੀ ਸਿੰਘ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਥੇ ਪੁੱਜਣ  ਸੰਬੰਧੀ ਵਾਰਤਾਲਾਪ ਕੀਤੀ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀ ਮੰਜੀ ਸਾਹਿਬ ਦੇ ਦਰਸ਼ਨ ਕਰਵਾਏ। ਭਾਵੇਂ ਪਿੰਡ ਮੂਲੋਵਾਲ ਵਿੱਚ ਤਿੰਨ ਗੁਰੂ ਘਰ ਹਨ ਪਰ ਜਿੱਥੇ ਪਾਤਸ਼ਾਹੀ ਨੌਵੀ ਅਤੇ ਦਸਵੀਂ ਨੇ ਆਪਣੇ ਚਰਨ ਕਮਲ ਪਾਏ ਉਸ ਸਥਾਨ ’ਤੇ  ਪਿੰਡ ਦੇ ਬਾਹਰਵਾਰ ਆਲੀਸ਼ਾਨ ਗੁਰਦੁਆਰਾ ਮੰਜੀ ਸਾਹਿਬ ਮੌਜੂਦ ਹੇੈ। ਸ਼ੁਰੂ ਵਿੱਚ ਇਸ ਦੀ ਸੇਵਾ ਹਿੱਤ ਸੰਤ ਬਾਬਾ ਰਣਜੀਤ ਸਿੰਘ ਨੇ ਆਪਣਾ ਸਮੁੱਚਾ ਜੀਵਨ ਲੇਖੇ ਲਾ ਦਿੱਤਾ ਸੀ  ਜਿਸ ਕਰਕੇ  ਚਾਰ ਦਸੰਬਰ ਹਰ  ਸਾਲ ਉਨ੍ਹਾਂ ਦੀ ਬਰਸੀ  ਗੁਰਦੁਆਰਾ ਅੰਗੀਠਾ ਸਾਹਿਬ ’ਤੇ ਸੰਗਤਾਂ ਅਦਬ ਤੇ ਸਤਿਕਾਰ ਨਾਲ ਮਨਾਉਂਦੀਆਂ ਹਨ। ਇਸ  ਸਥਾਨ ’ਤੇ ਭਾਈ ਦਰਸ਼ਨ ਸਿੰਘ ਬਤੌਰ ਮੈਨੇਜਰ, ਹੱੈਡ ਗਰੰਥੀ ਜਤਿੰਦਰ ਸਿੰਘ, ਹਰਜੋਤ ਸਿੰਘ ਰਾਗੀ ਅਤੇ ਜ਼ਸਵੰਤ ਸਿੰਘ ਬਾਦਸ਼ਾਹਪੁਰ ਵੀ ਆਪਣੀ ਸੇਵਾ ਨਿਭਾਅ ਰਹੇ ਹਨ ਜਦੋਂ ਬਾਬਾ ਹਰੀ ਸਿੰਘ ਰਾਏਕੋਟ ਵਾਲਿਆਂ ਦੀ ਰਹਿਨੁਮਾਈ ਹੇਂਠ ਇਸ ਸਥਾਨ ’ਤੇ  ਕਾਰਸੇਵਾ ਵੀ ਚੱਲ ਰਹੀ ਹੈ ਅਤੇ ਇੱਥੇ ਹਰ ਸਾਲ 14,15,16 ਪੋਹ ਨੂੰ ਸਾਲਾਨਾ ਜ਼ੋੜ ਮੇਲਾ ਲੱਗਦਾ ਹੈ ਜਿੱਥੇ ਸੰਗਤ ਵੱਡੀ ਗਿਣਤੀ ਵਿੱਚ ਪਹੁੰਚਦੀ ਹੇੈ ਅਤੇ  ਇਨ੍ਹਾਂ ਦਿਨਾਂ ਵਿੱਚ  ਆਲੇ ਦੁਆਲੇ ਪਿੰਡਾਂ ਵਿੱਚ ਵੀ ਸ਼ਰਧਾਂਜਲੀ ਮਾਹੋੌਲ ਹੁੰਦਾ ਹੈ ਜਿਸ ਤਹਿਤ ਲੋਕ ਆਪਣੇ ਆਪਣੇ ਪਿੰਡਾਂ ਵਿੱਚ ਰਾਹਗੀਰ ਸੰਗਤਾਂ ਲਈ ਲੰਗਰ ਲਗਾਉਂਦੀਆਂ ਹਨ। ਭਾਵੇਂ ਇਹ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਅਧੀਨ ਹੈ ਪਰ ਇੱਕੇ ਸੰਗਤਾਂ ਦੇ ਠਹਿਰਨ ਲਈ ਸਰਾਂ ਅਤੇ ਕਮਰਿਆਂ ਦੀ ਬਹੁਤ ਘਾਟ ਹੈ, ਦੂਰੋਂ ਦੂਰੋਂ ਆਏ ਲੋਕਾਂ ਨੂੰ ਆਪਣੀਆਂ ਕਾਰਾਂ ,ਟਰੱਕ ,ਟਰਾਲੀਆਂ ਅਤੇ ਹੋਰ ਸਾਧਨਾਂ  ਨੂੰ ਖੜੇ ਕਰਨ ਵਿੱਚ ਜਗ੍ਹਾਂ ਦੀ ਘਾਟ ਕਾਰਨ ਕਈ  ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਰਾਣੇ ਲੰਗਰ ਹਾਲ ਦੀ ਛੱਤ ਵੀ ਖਸਤਾ ਹੋ ਚੁੱਕੀ ਸੀ  ਜਿਸ ਕਰਕੇ ਇਸਨੁੂੰ ਢਾਹ ਦਿੱਤਾ ਗਿਆ ਅਤੇ ਨਵੀਂ ਇਮਾਰਤ ਬਣਾ ਦਿੱਤੀ ਗਈ। ਇਸ ਤੋਂ ਇਲਾਵਾ ਪਿੰਡ  ਹੋਰ ਧਾਰਮਿਕ  ਸਥਾਨਾਂ ਵਿੱਚ ਡੇਰਾ ਬਾਬਾ ਹਰੀਕਾ ਦਾਸ, ਬਾਬਾ ਸਿੱਧ ਅਤੇ  ਗੁਰੁਦੁਆਰਾ ਗੁਰੂਸਰ  ਸਾਹਿਬ, ਵੱਡ  ਵਡੇਰੇ ਆਦਿ ਹਨ। ਪੁਰਾਣੇ ਬਜ਼ੁਰਗਾਂ ਅਨੁਸਾਰ ਪੰਚਾਇਤੀ  ਰਾਜ ਸ਼ੁਰੂ ਹੋਣ ਮੌਕੇ  ਮਰਹੂਮ  ਮਾਨ ਸਿੰਘ ਪਿੰਡ ਦੇ  ਪਹਿਲੇ ਸਰਪੰਚ  ਬਣੇ ਅਤੇ ਉਨ੍ਹਾਂ ਤੋਂ ਬਾਅਦ ਰਾਮ ਸਿੰਘ, ਸੂਬੇਦਾਰ  ਨੰਦ ਸਿੰਘ, ਗੁਰਦੇਵ ਸਿੰਘ ਭੱਠਲ, ਗੁਰਦਿਆਲ ਸਿੰਘ, ਮਿਹਰ ਸਿੰਘ  ਸੁਰਜੀਤ ਸਿੰਘ, ਚਮਕੌਰ ਸਿੰਘ, ਸੱਜਣ ਸਿੰਘ ਆਦਿ ਨੇ  ਸਰਪੰਚੀ ਦੀ  ਸੇਵਾ ਨਿਭਾਈ।  ਵਰਤਮਾਨ ਵਿੱਚ ਸ਼੍ਰੀਮਤੀ  ਮੁਖਤਿਆਰ ਕੌਰ ਪਿੰਡ ਦੀ ਸਰਪੰਚ ਹੈ ਅਤੇ ਚਰਨਜੀਤ ਕੌਰ ਚਮਕੌਰ ਸਿੰਘ, ਸੁਖਪਾਲ ਕੌਰ, ਸਰਬਜੀਤ ਸਿੰਘ, ਰਣਜੀਤ ਕੌਰ ਚਮਕੌਰ ਸਿੰਘ, ਜ਼ਸਵੀਰ ਸਿੰਘ ਜੱਸੀ, ਅਵਤਾਰ ਸਿੰਘ, ਅਮਨਦੀਪ ਕੌਰ ਇਹ ਸਾਰੇ ਪੰਚ ਹਨ। ਪਿੰਡ ਦੀ ਪੰਚਾਇਤ ਪਿੰਡ ਦੇ  ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹਿੰਦੀ ਹੈ। ਉ¤ਥੇ ਛੋਟੇ ਮੋਟੇ ਝਗੜੇ ਪਿੰਡ ਪੱਧਰ ’ਤੇ ਹੀ  ਨਜਿੱਠਣ ਵਿੱਚ ਵਿਸ਼ਵਾਸ਼ ਰੱਖਦੇ ਹਨ। ਨੰਬਰਦਾਰ ਜ਼ਸਵਿੰਦਰ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ, ਬਿੰਦਰ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਸਾਰੇ ਵਿਅਕਤੀ ਪਿੰਡ ਦੇ ਨੰਬਰਦਾਰ ਹਨ, ਜਿਹੜੇ ਕਿ ਪਿੰਡ ਦੇ ਲੋਕਾਂ ਨੂੰ ਹਰ ਤਰ੍ਹਾਂ ਦਾ  ਸਹਿਯੋਗ ਦਿੰਦੇ ਰਹਿੰਦੇ ਹਨ। ਇਸੇ ਤਰ੍ਹਾਂ ਮਰਹੂਮ  ਜੱਥੇਦਾਰ ਫਤਹਿ ਸਿੰਘ ਦੇ ਹੋਣਹਾਰ ਸਪੁੱਤਰ  ਜੱਥੇਦਾਰ ਰਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ  ਰਹੇ ਹਨ ਅਤੇ ਪਿੰਡ ਦੇ ਹਾਂ ਪੱਖੀ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਬਾਲੀਆਂ ਜ਼ੋ ਤੋਂ ਸਾਬਕਾ ਸਰਪੰਚ ਸੁਰਜੀਤ ਸਿੰਘ ਜ਼ਿਲ੍ਹਾ ਪ੍ਰੀ ਮੈਂਬਰ ਤੇ ਉਨ੍ਹਾ ਦੀ ਧਰਮਪਤਨੀ ਦਲੀਪ ਕੌਰ ਮੂਲੋਵਾਲ ਜ਼ੋਨ ਤੋਂ ਬਲਾਕ ਸਮਿਤੀ ਸ਼ੇਰਪੁਰ ਦੇ ਮੈਂਬਰ ਚੁਣੇ ਗਏ ਹਨ। ਮੂਲੋਵਾਲ ਤੋਂ ਸੁਲਤਾਨਪੁਰ ਦਰਮਿਆਨ ਪਿੰਡ ਤੋਂ ਡੇਢ ਕਿਲੋਮੀਟਰ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਪਿੰਡ ਦੇ ਬੱਚੇ ਵਿੱਦਿਆ ਪ੍ਰਾਪਤ ਕਰਨ ਲਈ ਜਾਂਦੇ ਹਨ ਅਤੇ ਸੰਤ ਬਾਬਾ ਰਣਜੀਤ ਸਿੰਘ ਦੀ ਮਹਾਨ ਦੇਣ ਇਹ ਵਿੱਦਿਅਕ ਸੰਸਥਾ ਇਲਾਕੇ ਦੇ ਕਈ ਪਿੰਡਾਂ ਦਾ  ਕੇਂਦਰ ਬਿੰਦੂ ਤੇ ਚਾਨਣਮੁਨਾਰਾ ਹੈ। ਪਿੰਡ ਵਿੱਚ ਸੰਤ ਬਾਬਾ ਰਣਜੀਤ ਸਿੰਘ ਅਤੇ  ਨਾਈਟਸ ਸਕੂਲ ਵੀ ਪ੍ਰਾਈਵੇਟ ਵਿੱ੍ਯਦਿਅਕ ਅਦਾਰੇ ਹਨ।
ਸਿਹਤ ਸਹੂਲਤਾਂ ਲਈ ਪਿੰਡ ਮੂਲੋਵਾਲ ਵਿੱਚ ਇੱਕ ਮਿੰਨੀ ਪੀਐਚਸੀ ਅਤੇ ਆਯੁਰਵੈਦਿਕ ਡਿਸਪੇੈਂਸਰੀ ਹੈ ਜਿੱਥੋਂ ਲੋਕ ਸਿਹਤ ਸਹੂਲਤਾਂ ਦਾ ਲਾਭ ਉਠਾਉਂਦੇ  ਹਨ ਪਰ ਇਸ ਥਾਂ ’ਤੇ ਇਮਾਰਤ ਦੀ ਘਾਟ ਰੜਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡ  ਦੀ ਅਬਾਦੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਆਬਾਦੀ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ 25 ਬਿਸਤਰਿਆਂ ਵਾਲੇ ਹਸਪਤਾਲ ਦੀ ਲੋੜ ਹੈ।
ਪਿੰਡ ਦਾ ਖਰੀਦ ਕੇਂਦਰ ਮਾਰਕੀਟ ਕਮੇਟੀ ਸ਼ੇਰਪੁਰ ਦੇ ਅਧੀਨ ਪੈਂਦਾ ਹੈ ਪਰ ਇੱਥੇ ਕੋਈ ਸ਼ੇੈਡ ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀ  ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਿੱਚ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਹੈ, ਸਹਿਕਾਰੀ ਸੁਸਾਇਟੀ ਦੀ  ਸ਼ਾਖਾ ਹੈ ਜਿਸ ਦਾ ਕਿਸਾਨ ਤੇ ਆਮ ਲੋਕ ਲਾਭ ਉਠਾਉਂਦੇ ਹਨ। ਪਿੰਡ ਮੂਲੋਵਾਲ ਦੀ ਸਰਪੰਚ ਮੁਖਤਿਆਰ ਕੌਰ ਦੇ ਪਤੀ ਮੇਜਰ ਸਿੰਘ ਦੀ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਵੱਲੋਂ ਤਕਰੀਬਨ  ਢਾਈ ਤਿੰਨ ਵਰ੍ਹੇ ਪਹਿਲਾਂ ਆਦਰਸ਼ ਸਕੂਲ ਬਣਾਉਣ ਲਈ ਪੰਜ ਏਕੜ ਜ਼ਮੀਨ ਪੰਜਾਬ ਸਿੱ੍ਯਖਿਆ ਵਿਕਾਸ ਬੋਰਡ ਦੇ ਨਾ ਕਰ ਦਿੱਤੀ ਸੀ ਅਤੇ ਇਸ ਤੋਂ ਬਾਅਦ  ਤਕਰੀਬਨ 2 ਲੱਖ ਤੋਂ ਵੀ ਜ਼ਿਆਦਾ ਰਾਸ਼ੀ ਨਾਲ ਇਸ ਜਗ੍ਹਾਂ ’ਤੇ ਮਿੱਟੀ ਪਾ ਕੇ  ਇਸ ਨੂੰ ਪੱਧਰਾ  ਵੀ ਕਰ ਦਿੱਤਾ ਸੀ ਪਰ ਹਾਲੇ ਤੱਕ ਆਦਰਸ਼ ਸਕੂਲ ਨਹੀਂ ਬਣ ਸਕਿਆ।
ਪਿੰਡ  ਵਾਸੀਆਂ ਦੀ ਜ਼ੋਰਦਾਰ ਮੰਗ ਦੇ  ਮੱਦੇਨਜ਼ਰ  ਸਰਕਾਰ ਆਦਰਸ਼ ਸਕੂਲ ਤੁਰੰਤ ਬਣਾਉਣ ਲਈ ਠੋਸ ਉਪਰਾਲੇ ਕਰੇ। ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਲਈ  ਪਿੰਡ ਵਿੱਚ ਸੰਤ ਬਾਬਾ ਰਣਜੀਤ ਸਿੰਘ ਯੂਥ ਕਲੱਬ ਵੀ ਹੈ ਜਿਸ ਦੇ ਪ੍ਰਧਾਨ ਸੁਖਦੇਵ  ਸਿੰਘ ਸੈਬੀ ਦੀ ਅਗਵਾਈ ਹੇਂਠ ਨੌਜਵਾਨ ਉਸਾਰੂ ਕੰਮਾਂ ਵੱਲ ਧਿਆਨ ਦਿੰਦੇ ਹਨ। ਕਲੱਬ ਆਗੂਆਂ ਦੀ ਮੰਗ ਹੈ ਕਿ  ਪਿੰਡ ਵਿੱਚ ਖੇਡ  ਸਟੇਡੀਅਮ ਦੀ ਕਮੀ ਹੋਣ ਕਾਰਨ ਨੌਜਵਾਨ ਖੇਡਾਂ ਵਿੱਚ ਆਪਣੇ ਉਤਸ਼ਾਹ ਮੁਤਾਬਕ ਹਿੱਸਾ ਲੇੈਣ ਤੋਂ ਵਾਂਝੇ ਰਹਿ ਜਾਂਦੇ ਹਨ। ਪਿੰਡ ਦੇ ਜੰਮਪਾਲ ਸੁਖਬੀਰ ਸਿੰਘ ਨੱਕ, ਕੰਨ ਅਤੇ ਗਲੇ ਦੇ ਮਾਹਰ ਡਾਕਟਰ ਹਨ ਜ਼ੋ ਸਰਕਾਰੀ ਹਸਪਤਾਲ ਧੂਰੀ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨਾਹਰ ਸਿੰਘ ਹਰੀ ਦਿੱਲੀ ’ਚ  ਟਰਾਂਸਪੋਰਟ ਦੇ ਧੰਦੇ ਵਿੱਚ ਪਿੰਡ ਦਾਂ ਨਾਮ ਉ¤ਚਾ ਕਰ ਰਹੇ ਹਨ, ਸੇਵਾਮੁਕਤ ਅਧਿਆਪਕ ਗੁਰਦਿਆਲ ਸਿੰਘ, ਭਾਗ ਸਿੰਘ ਭੱਠਲ, ਲਾਭ ਸਿੰਘ ਅਤੇ ਮਾਸਟਰ ਹਰਬੰਸ ਸਿੰਘ ਮੂਲੋਵਾਲ ਬਤੌਰ ਲੇਖਕ ਲੋਕਾਂ ਵਿੱਚ ਮਕਬੂਲ ਹਨ।
-ਹਰਜੀਤ ਸਿੰਘ ਹਸਨਪੁਰੀ (ਸੰਗਰੂਰ)
ਵਿਸ਼ੇਸ਼ ਪ੍ਰਤੀਨਿਧ, ਪੰਜਾਬ ਟਾਇਮਜ਼
ਸੰਪਰਕ 94630 18764

WRITTEN BY