ਅਫਗਾਨਿਸਤਾਨ, 27 ਦਸੰਬਰ (ਪੀ. ਟੀ.)- ਅਫਗਾਨਿਸਤਾਨ ’ਚ ਨਾਟੋ ਦੀ ਅਗਵਾਈ ਵਾਲੀਆਂ ਫੌਜਾਂ ਨੇ ਗਲਤੀ ਨਾਲ ਹਵਾਈ ਹਮਲਾ ਕਰਕੇ 3 ਨਾਗਰਿਕਾਂ ਨੂੰ ਮਾਰ ਦਿ¤ਤਾ। ਅਫਗਾਨੀ ਅਧਿਕਾਰੀਆਂ ਅਨੁਸਾਰ ਰਾਜਧਾਨੀ ਕਾਬੁਲ ਦੇ ਦ¤ਖਣ ’ਚ ਪੈਂਦੇ ਸੂਬੇ ਲੋਗਰ ’ਚ ਇਹ ਘਟਨਾ ਵਾਪਰੀ। ਉਨ੍ਹਾਂ ਦ¤ਸਿਆ ਕਿ ਸਥਾਨਕ ਅਧਿਕਾਰੀ ਅਜੇ ਉਥੇ ਘੁੰਮ ਰਹੇ ਸ਼¤ਕੀ ਵਿਅਕਤੀਆਂ ਬਾਰੇ ਜਾਂਚ ਕਰ ਰਹੀ ਸੀ ਤੇ ਜੰਗਬੰਦੀ ਦੀ ਉਲੰਘਣਾ ਕਰਨ ਬਾਰੇ ਵਾਰਤਾ ਕਰ ਰਹੇ ਸਨ ਪਰ ਨਾਟੋ ਨੇ ਗਲਤੀ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿ¤ਤਾ। ਲੋਗਰ ਪੁਲਿਸ ਮੁਖੀ ਨੇ ਦ¤ਸਿਆ ਕਿ ਆਈ.ਐਸ.ਏ.ਐਫ. ਨੇ ਹਵਾਈ ਹਮਲਾ ਕਰਕੇ 3 ਲੋਕਾਂ ਨੂੰ ਮਾਰ ਦਿ¤ਤਾ ਜਦਕਿ 2 ਜ਼ਖ਼ਮੀ ਹੋ ਗਏ। ਸੰਯੁਕਤ ਰਾਸ਼ਟਰ ਅਨੁਸਾਰ ਅਫਗਾਨਿਸਤਾਨ ਵਿਖੇ ਸਾਲ 2014 ‘ਚ 3,188 ਨਾਗਰਿਕਾਂ ਦੀ ਮਾਰੇ ਜਾ ਚੁ¤ਕੇ ਹਨ।


