Skip to content
Independent perspectives. Global stories.
BREAKING

ਇੱਕ ਆਈ ਪੀ ਐਸ ਅਤੇ 10 ਪੀ ਪੀ ਐਸ ਦੇ ਤਬਾਦਲੇ

Share this story

ਚੰਡੀਗੜ੍ਹ, 26 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਇੱਕ ਆਈ.ਪੀ ਐਸ ਅਤੇ 10 ਪੀ ਪੀ ਐਸ ਅਧਿਕਾਰੀਆਂ ਦੇ ਤਬਦਾਲੇ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਨ ਸਿੰਗਲਾ, ਆਈ.ਪੀ.ਐਸ. ਨੂੰ ਡੀ.ਸੀ.ਪੀ ਲੁਧਿਆਣਾ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਥਿਆੜਾ ਨੂੰ ਕਮਾਂਡੈਟ, ਛੇਵੀਂ ਆਈ.ਆਰ.ਬੀ, ਲੱਧਾ ਕੋਠੀ, ਸੰਗਰੂਰ, ਗੁਰਮੀਤ ਸਿੰਘ ਨੂੰ ਏ.ਆਈ.ਜੀ. ਪੁਲਿਸ ਰੇਲਵੇ (ਪਟਿਆਲਾ), ਦਲਜਿੰਦਰ ਸਿੰਘ ਨੂੰ ਏ.ਆਈ.ਜੀ. ਸਟੇਟ ਨਾਰਕੋਟਿਕ ਕੰਟਰੋਲ ਬਿਊਰੋ ਅਤੇ ਵਧੀਕ ਤੌਰ ਉ¤ਤੇ ਕਮਾਂਡੈਟ ਚੌਥੀ ਆਈ.ਆਰ.ਬੀ. ਕਪੂਰਥਲਾ, ਮੁਖਵਿੰਦਰ ਸਿੰਘ ਨੂੰ ਵਧੀਕ ਡੀ ਸੀ ਪੀ/ਇਨਵੈਸਟੀਗੇਸ਼ਨ, ਲੁਧਿਆਣਾ, ਅਸਵਨੀ ਕਪੂਰ ਨੂੰ ਏ.ਆਈ.ਜੀ ਕਮਿਊਨਟੀ ਪੁਲਿਸਿੰਗ, ਪੰਜਾਬ, ਚੰਡੀਗੜ੍ਹ, ਪੁਸ਼ਕਰ ਸੰਦਲ ਨੂੰ ਐਸ.ਪੀ.-ਕਮ-ਡੀ.ਸੀ.ਪੀ.ਓ. ਕਪੂਰਥਲਾ, ਚਰਨਜੀਤ ਸ਼ਰਮਾ ਨੂੰ ਡੀ.ਸੀ.ਪੀ. ਜਲੰਧਰ ਅਤੇ ਗੁਰਪ੍ਰੀਤ ਸਿੰਘ ਨੂੰ ਕਮਾਂਡੈਟ, ਕਮਾਂਡੋ ਟ੍ਰੇਨਿੰਗ ਸੈਟਰ, ਬਹਾਦਰਗੜ੍ਹ ਵਜੋਂ ਤੈਨਾਤ ਕੀਤਾ ਗਿਆ ਹੈ।

WRITTEN BY